ਭਾ.ਕਿ.ਯੂ. ਰਾਜੇਵਾਲ ਦੇ ਬਲਵੀਰ ਸਿੰਘ ਰਾਜੇਵਾਲ ਅਤੇ ਪ੍ਰੋ: ਕੇਵਲ ਸਿੰਘ ਉਚੇਚੇ ਤੌਰ ਤੇ ਪਹੁੰਚੇ

ਨਾਭਾ (ਸੁਖਚੈਨ ਲੁਬਾਣਾ) : ਕੇਂਦਰ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਜਿੱਥੇ ਪੂਰੇ ਦੇਸ਼ ਭਰ ਦੇ ਅੰਦਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉਥੇ ਹੀ ਨਾਭਾ ਵਿਖੇ ਪੰਜਾਬ ਦੀ ਸਭ ਤੋਂ ਪਹਿਲੀ “ਮਜ਼ਦੂਰ ਮਹਾਂ ਪੰਚਾਇਤ” ਦਾ ਆਯੋਜਨ ਕੀਤਾ ਗਿਆ। ਜਿਸ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਅਤੇ ਪ੍ਰੋ: ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਕਰੜੇ ਰਗੜੇ ਲਗਾਏ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਕਿਹਾ ਕਿ ਸਾਡੇ ਦੇਸ਼ ਦੇ ਵਿੱਚ ਪੋਲੀਟੀਕਲ ਸਿਸਟਮ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੰਡਿਆ ਹੋਇਆ ਹੈ ਜੋ ਅੱਜ ਇਕਜੁੱਟ ਹੋ ਕੇ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਦਾ ਇਕੱਠ ਦਿਨੋਂ-ਦਿਨ ਵਧਦਾ ਜਾ ਰਿਹਾ। ਜਿਸ ਦੇ ਬਾਵਜੂਦ ਸਰਕਾਰਾਂ ਸਾਡੇ ਖਿਲਾਫ ਗਲਤ ਪ੍ਰਚਾਰ ਕਰਦੀਆਂ ਨੇ ਕੀ ਇਕੱਠ ਘੱਟ ਹੋ ਰਿਹਾ ਹੈ।
ਜਦੋਂ ਉਨ੍ਹਾਂ ਤੋਂ ਪੱਛਮੀ ਬੰਗਾਲ ਵਿੱਚ ਕਿਸਾਨਾਂ ਵੱਲੋਂ ਕੀਤੇ ਚੋਣ ਪ੍ਰਚਾਰ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਚੰਗਾ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਤੁਸੀਂ ਵੋਟ ਕਿਸੇ ਵੀ ਪਾਰਟੀ ਨੂੰ ਪਾਵੋ ਪਰ ਭਾਜਪਾ ਨੂੰ ਨਾ ਪਾਵੋ, ਕਿਉਂਕਿ ਭਾਜਪਾ ਨੇ ਪੂਰੇ ਦੇਸ਼ ਵਿੱਚ ਕਿਸਾਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ।
ਮੋਗਾ ਦੇ ਬਾਘਾ ਪੁਰਾਣਾ ਵਿਖੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਰੈਲੀ ਤੇ ਬਲਬੀਰ ਸਿੰਘ ਰਾਜੇਵਾਲ ਨੇ ਤੰਜ ਕੱਸਦਿਆਂ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਸਾਰੀਆਂ ਹੀ ਪੁਲੀਟੀਕਲ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ ਪਰ ਕੋਈ ਵੀ ਅਸਲ ਕਿਸਾਨਾਂ ਦਾ ਹਿਤੈਸ਼ੀ ਨਹੀਂ ਹੈ।
ਬੀਤੇ ਦਿਨੀਂ ਪੱਛਮੀ ਬੰਗਾਲ ਦੇ ਵਿੱਚ ਕਿਸਾਨ ਲੀਡਰ ਰਕੇਸ਼ ਟਕੈਤ ਤੇ ਹੋਏ ਹਮਲੇ ਤੇ ਬਲਵੀਰ ਸਿੰਘ ਰਾਜੇਵਾਲ ਨੇ ਬੋਲਦਿਆਂ ਕਿਹਾ ਕਿ ਮੈਂ ਵੀ ਉਨ੍ਹਾਂ ਦੇ ਨਾਲ ਸੀ ਪਰ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਉਨ੍ਹਾਂ ਤੇ ਹਮਲਾ ਕੀਤਾ ਗਿਆ ਹੈ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ, ਜੋ ਕਿ ਬਹੁਤ ਹੀ ਮੰਦਭਾਗਾ ਹੈ।
26 ਮਾਰਚ ਨੂੰ ਭਾਰਤ ਬੰਦ ਤੇ ਬੋਲਦਿਆਂ ਰਾਜੇਵਾਲ ਨੇ ਕਿਹਾ ਕਿ ਸਾਨੂੰ ਉਸਦਾ ਵੱਡਾ ਹੁੰਗਾਰਾ ਮਿਲੇਗਾ ਕਿਉਂਕਿ ਪੂਰੇ ਦੇਸ਼ ਭਰ ਦੇ ਵਿੱਚ ਟਰੇਡ ਯੂਨੀਅਨਾਂ ਮੇਰੇ ਵੱਲੋਂ ਸਾਨੂੰ ਵੱਡਾ ਸਮਰਥਨ ਦਿੱਤਾ ਜਾ ਰਿਹਾ।
ਬੀਤੇ ਦਿਨੀਂ ਭਾਜਪਾ ਦੇ ਸੰਸਦ ਮੈਂਬਰ ਰਾਮ ਚੰਦਰ ਜਾਂਗੜਾ ਦੇ ਵੱਲੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਸ਼ਰਾਬੀ ਅਤੇ ਵਿਹਲੜ ਕਿਸਾਨ ਬੈਠੇ ਹਨ ਜਿਸ ਦਾ ਜਵਾਬ ਦਿੰਦਿਆਂ ਰਾਜੇਵਾਲ ਨੇ ਕਿਹਾ ਕਿ ਸਾਡੇ ਨਾਲ ਬੀਜੇਪੀ ਦੇ ਲੀਡਰਾਂ ਦੀ ਕੋਈ ਵੀ ਗੱਲ ਨਾ ਕੀਤੀ ਜਾਵੇ ਕਿਉਂਕਿ ਕੁਝ ਵੀ ਕਹਿ ਸਕਦੇ ਨੇ ਉਹ ਹੁਣ ਪੂਰੀ ਬੁਖਲਾਹਟ ਵਿਚ ਹਨ।
13 ਪੁਲੀਟੀਕਲ ਪਾਰਟੀਆਂ ਦੇ ਵੱਲੋਂ ਸਮਿਤੀ ਗਠਿਤ ਕੀਤੀ ਗਈ ਹੈ, ਉਸਦੇ ਵਿੱਚ ਸਿਫ਼ਾਰਸ਼ ਕੀਤੀ ਗਈ ਸੀ ਕਿ ਆਮ ਵਸਤੂਆਂ ਤੇ ਬਣਾਏ ਬਿਲ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਜਿਸ ਦੇ ਜਵਾਬ ਦਿੰਦਿਆਂ ਰਾਜੇਵਾਲ ਨੇ ਕਿਹਾ ਕਿ ਸਮਿਤੀ ਦੇ ਚੇਅਰਮੈਨ ਦੀ ਗ਼ੈਰ ਮੌਜੂਦਗੀ ਵਿੱਚ ਇਸ ਨੂੰ ਪਾਸ ਕਰਨ ਵਾਸਤੇ ਕਿਹਾ ਗਿਆ ਹੈ। ਇਨ੍ਹਾਂ ਤੇਰਾ ਪੁਲੀਟੀਕਲ ਪਾਰਟੀਆਂ ਦੇ ਵਿੱਚ ਇਕਜੁੱਟਤਾ ਨਹੀਂ ਹੈ।
ਇਸ ਬਾਬਤ ਗੱਲ ਕਰਦਿਆਂ ਪ੍ਰੋ: ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਭਰ ਦੇ ਅੰਦਰ ਕਿਸਾਨਾਂ ਦੇ ਵਿੱਚ ਇਕਜੁੱਟਤਾ ਦਿਖਾਈ ਜਾਰੀ ਹੈ ਅਸੀਂ ਆਪਣੀ ਸਫ਼ਲਤਾ ਤੋਂ ਥੋੜ੍ਹੀ ਹੀ ਦੂਰ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਲੋਕਤੰਤਰ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ ਪਰ ਹੁਣ ਇਹ ਦੇਸ਼ ਅੰਦਰ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿਚ ਦੇਸ਼ ਦੀ ਤਸਵੀਰ ਬਦਲੇਗੀ। ਮਜ਼ਦੂਰ ਕਿਸਾਨ ਆੜ੍ਹਤੀਆ ਵਪਾਰੀ ਸਭ ਇਕਜੁੱਟ ਹਨ।





