16.8 C
Chandigarh

TODAY NOW NEWS

Friday, March 20, 2026
HomeBREAKING NEWSLIVE Punjab Budget 2022 : ਥੋੜ੍ਹੀ ਦੇਰ 'ਚ ਵਿੱਤ ਮੰਤਰੀ ਪੇਸ਼ ਕਰਨਗੇ...

LIVE Punjab Budget 2022 : ਥੋੜ੍ਹੀ ਦੇਰ ‘ਚ ਵਿੱਤ ਮੰਤਰੀ ਪੇਸ਼ ਕਰਨਗੇ ਬਜਟ, ਕੋਈ ਨਵਾਂ ਟੈਕਸ ਨਹੀਂ, ਔਰਤਾਂ ਨੂੰ ਹਜ਼ਾਰ ਰੁਪਏ ਤੇ ਮੁਫ਼ਤ ਬਿਜਲੀ ‘ਤੇ ਰਹੇਗੀ ਨਜ਼ਰ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਸੋਮਵਾਰ ਯਾਨੀ ਅੱਜ 11 ਵਜੇ ਆਪਣਾ ਬਜਟ (Punjab Budget) ਪੇਸ਼ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਇਹ ਪਹਿਲਾ ਬਜਟ ਹੋਵੇਗਾ। ਬਜਟ ਪੇਸ਼ ਕਰਨ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੀ ਵਿੱਤੀ ਸਥਿਤੀ ’ਤੇ ਵ੍ਹਾਈਟ ਪੇਪਰ ਜਾਰੀ ਕਰ ਕੇ ਇਸ ਗੱਲ ਦੇ ਸੰਕੇਤ ਦੇ ਦਿੱਤੇ ਹਨ ਕਿ ਬਜਟ ਵਿਚ ਕੋਈ ਬਹੁਤ ਕ੍ਰਾਂਤੀਕਾਰੀ ਬਦਲਾਅ ਦੇਖਣ ਨੂੰ ਨਹੀਂ ਮਿਲਣ ਵਾਲੇ ਹਨ। ਟੈਕਸਾਂ ਤੋਂ ਆਮਦਨ ਦੇ ਨਵੇਂ ਸੋਮੇ ਲੱਭਣ ਦੀ ਸੰਭਾਵਨਾ ਵੀ ਘੱਟ ਹੀ ਹੈ। ਉੱਥੇ, ਬਜਟ ਪੇਸ਼ ਕਰਦੇ ਸਮੇਂ ਵਿੱਤ ਮੰਤਰੀ ਲਈ ਸਭ ਤੋਂ ਵੱਡੀ ਚੁਣੌਤੀ ਇਸ ਮਹੀਨੇ ਤੋਂ ਬੰਦ ਹੋ ਰਹੀ ਜੀਐੱਸਟੀ ਮੁਆਵਜ਼ੇ ਦੀ 14,000 ਕਰੋਡ਼ ਰੁਪਏ ਦੀ ਰਾਸ਼ੀ ਤੋਂ ਉਭਰਨ ਲਈ ਕੀ ਯਤਨ ਕਰਦੇ ਹਨ ਅਤੇ ਪਹਿਲੀ ਜੁਲਾਈ ਤੋਂ 300 ਯੂਨਿਟ ਫ੍ਰੀ ਬਿਜਲੀ ਲਈ ਵਿੱਤ ਮੰਤਰੀ ਕਿੰਨਾ ਬਜਟ ਰੱਖਦੇ ਹਨ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ 16 ਅਪ੍ਰੈਲ ਨੂੰ ਫ੍ਰੀ ਬਿਜਲੀ ਦੇਣ ਦਾ ਐਲਾਨ ਕੀਤਾ ਸੀ।
ਵਿੱਤ ਮੰਤਰੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਾਲੀਆ ਘਾਟੇ ਨੂੰ ਘੱਟ ਕਰਨ ਅਤੇ ਆਮਦਨ ਦੇ ਸੋਮਿਆਂ ਨੂੰ ਵਧਾਉਣ ’ਤੇ ਹੋਵੇਗੀ, ਕਿਉਂਕਿ ਭਾਰਤੀ ਰਿਜ਼ਰਵ ਬੈਂਕ ਦੀ ਇਕ ਰਿਪੋਰਟ ਮੁਤਾਬਕ ਸੂਬੇ ਦੀ ਆਮਦਨੀ ਦਾ 45 ਫ਼ੀਸਦੀ ਹਿੱਸਾ ਕਰਜ਼ ਤੇ ਵਿਆਜ਼ ਦੇ ਰੂਪ ਵਿਚ ਜਾ ਰਿਹਾ ਹੈ ਜਦਕਿ ਸੂਬੇ ਸਿਰ 2.63 ਲੱਖ ਕਰੋਡ਼ ਰੁਪਏ ਦਾ ਕਰਜ਼ ਹੋ ਚੁੱਕਾ ਹੈ। ਉੱਥੇ, ਜੀਐੱਸਟੀ ਲਾਗੂ ਹੋਣ ਤੋਂ ਬਾਅਦ ਸੂਬੇ ਨੂੰ ਸਾਲਾਨਾ 14 ਤੋਂ 15 ਹਜ਼ਾਰ ਕਰੋਡ਼ ਰੁਪਏ ਮੁਆਵਜ਼ੇ ਦੇ ਰੂਪ ਵਿਚ ਮਿਲ ਰਹੇ ਸਨ। ਜਿਹਡ਼ੇ ਇਸ ਮਹੀਨੇ ਤੋਂ ਬੰਦ ਹੋਣ ਜਾ ਰਹੇ ਹਨ। ਦੇਖਣਾ ਹੋਵੇਗਾ ਕਿ ਵਿੱਤ ਮੰਤਰੀ ਇਸ ਘਾਟੇ ਨੂੰ ਪੂਰਾ ਕਰਨ ਲਈ ਕੀ ਤਜਵੀਜ਼ਾਂ ਕਰਦੇ ਹਨ। ਜੇਕਰ ਆਮ ਆਦਮੀ ਪਾਰਟੀ ਨੇ ਆਪਣਾ 300 ਯੂਨਿਟ ਫ੍ਰੀ ਬਿਜਲੀ ਦਾ ਵਾਅਦਾ ਪੂਰਾ ਕਰਨਾ ਹੈ ਤਾਂ ਵਿੱਤ ਮੰਤਰੀ ਨੂੰ ਫ੍ਰੀ ਬਿਜਲੀ ਯੋਜਨਾ ਲਈ ਵੀ ਬਜਟ ਰੱਖਣਾ ਹੋਵੇਗਾ। ਉੱਥੇ 15 ਅਗਸਤ ਤੋਂ ਸ਼ੁਰੂ ਹੋਣ ਵਾਲੇ ਮੁਹੱਲਾ ਕਲੀਨਿਕ ਨੂੰ ਲੈ ਕੇ ਵੀ ਪ੍ਰਬੰਧ ਕਰਨਾ ਹੋਵੇਗਾ। ਦੇਖਣਾ ਹੋਵੇਗਾ ਕਿ ਕੀ ਵਿੱਤ ਮੰਤਰੀ ਆਪਣੇ ਇਕ ਹੋਰ ਚੋਣ ਵਾਅਦੇ, ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਦਿਸ਼ਾ ਵਿਚ ਕੀ ਕਰਦੇ ਹਨ ਕਿਉਂਕਿ ਸੂਬੇ ਵਿਚ 18 ਸਾਲ ਤੋਂ ਵੱਧ ਉਮਰ ਵਾਲੀਆਂ ਔਰਤਾਂ ਦੀ ਗਿਣਤੀ 99 ਲੱਖ ਹੈ। ਇਸ ਵਾਅਦੇ ਨੂੰ ਲੈ ਕੇ ਵਿਰੋਧੀ ਧਿਰ ਨੇ ਹੁਣ ਤੋਂ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ ਹੈ। ਵਿੱਤ ਮੰਤਰੀ ਕੋਲ ਮਾਲੀਏ ਨੂੰ ਵਧਾਉਣ ਲਈ ਮਾਈਨਿੰਗ, ਆਬਕਾਰੀ, ਸਟੈਂਪ ਡਿਊਟੀ, ਗੱਡੀਆਂ ਦੀ ਖ਼ਰੀਦ ਫਰੋਖ਼ਤ ਵਾਲੇ ਖੇਤਰ ਹੀ ਹਨ, ਜਿੱਥੋਂ ਸੂਬੇ ਦੀ ਆਮਦਨ ਨੂੰ ਵਧਾਇਆ ਜਾ ਸਕਦਾ ਹੈ।

Today Now News

RELATED ARTICLES
- Advertisment -

POPULAR POSTS