16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਆਦਰਸ਼ ਸਕੂਲ ਸਾਹਨੇਵਾਲੀ ਵਿਖੇ ਪੰਜਵੀਂ ਅਥਲੈਟਿਕ ਮੀਟ ਧੂਮ ਧਾਮ ਨਾਲ...

ਆਦਰਸ਼ ਸਕੂਲ ਸਾਹਨੇਵਾਲੀ ਵਿਖੇ ਪੰਜਵੀਂ ਅਥਲੈਟਿਕ ਮੀਟ ਧੂਮ ਧਾਮ ਨਾਲ ਹੋਈ

ਮਾਨਸਾ ਦੇ ਵਿਦਿਆਰਥੀਆਂ ਨੇ ਪੜ੍ਹਾਈ ਅਤੇ ਖੇਡਾਂ ਚ ਆਪਣੇ ਅਧਿਆਪਕਾਂ ਦੇ ਸਹਿਯੋਗ ਨਾਲ ਮਾਨਸਾ ਦਾ ਪਛੜਿਆਪਣ ਲਾਹਿਆ: ਦਿਲਰਾਜ ਭੂੰਦੜ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਝੁਨੀਰ ਇਲਾਕੇ ਦੇ ਦਿਨ ਬ ਦਿਨ ਤਰੱਕੀ ਕਰ ਰਹੇ ਬਹੁਤ ਹੀ ਨਾਮਵਾਰ ਜੀ ਜੀ ਐਸ ਆਦਰਸ਼ ਸਕੂਲ ਸਾਹਨੇਵਾਲੀ (ਝੁਨੀਰ) ਵਿਖੇ ਤਿੰਨ ਦਿਨਾਂ ਪੰਜਵੀਂ ਅਥਲੈਟਿਕ ਮੀਟ ਮਿਤੀ 23,24ਅਤੇ 25 ਫਰਵਰੀ ਨੂੰ ਬੜੇ ਹੀ ਸ਼ਾਨਦਾਰ ਢੰਗ ਨਾਲ ਕਰਵਾਈ ਗਈ। ਜਿਸ ਵਿਚ ਸਕੂਲ ਦੇ ਪੰਜ ਹਾਊਸ ਜਿਨ੍ਹਾਂ ਵਿਚ ਜਲ ਹਾਊਸ, ਆਕਾਸ਼ ਹਾਊਸ, ਪ੍ਰਿਥਵੀ ਹਾਊਸ ,ਅਗਨੀ ਹਾਊਸ ਅਤੇ ਵਾਯੂ ਹਾਊਸ ਦੇ ਸਾਰੇ ਹੀ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਅਥਲੈਟਿਕ ਮੀਟ ਦੇ ਪਹਿਲੇ ਦਿਨ ਉਦਘਾਟਨੀ ਸਮਾਰੋਹ ਵਿਚ ਸ. ਅਜੀਤਇੰਦਰ ਸਿੰਘ ਮੋਫਰ ਸਾਬਕਾ ਐਮ ਐਲ ਏ ਸਰਦੂਲਗੜ੍ਹ ,ਸੰਜੀਵ ਕੁਮਾਰ ਬਾਂਸਲ ਸੈਕੰਡਰੀ ਡੀ ਈ ਓ ਮਾਨਸਾ ਅਤੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਸ਼ਾਮਲ ਹੋ ਕੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ।ਅਥਲੈਟਿਕ ਮੀਟ ਦੌਰਾਨ ਵੱਖ ਵੱਖ ਗੇਮਾਂ ਜਿਵੇਂ 100 ,200,400,800 ਮੀਟਰ ਰੇਸ ,ਹਰਡਲ ਰੇਸ ,ਹਾਈ ਜੰਪ , ਲੌਂਗ ਜੰਪ ,ਟਰਿੱਪਲ ਜੰਪ, ਡਿਸਕਸ ਥ੍ਰੋਅ ,ਜੈਵਲਿਨ ,ਕੱਬਡੀ ,ਖੋ ਖੋ, ਫੁੱਟਬਾਲ , ਥ੍ਰੀ ਲੈੱਗ, ਬੈਕ ਰੇਸ , ਲੈਮਿਨ ਰੇਸ ,ਈਟਿੰਗ ਰੇਸ,ਸੈਕ ਰੇਸ, ਬੁਲੇਟ ਰੇਸ , ਬਾਲ ਕੁਲੈਕਟਿੰਗ ਰੇਸ ਵਿੱਚ ਸਾਰੇ ਹੀ ਹਾਊਸਾਂ ਦੇ ਬੱਚਿਆਂ ਨੇ ਸ਼ਾਮਿਲ ਹੋ ਕੇ ਬਹੁਤ ਹੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਆਪਣੀ ਆਪਣੀ ਖੇਡ ਦਾ ਮੁਜ਼ਾਹਰਾ ਕੀਤਾ।ਅਥਲੈਟਿਕ ਮੀਟ ਦੇ ਤੀਜੇ ਦਿਨ ਸਮਾਪਤੀ ਸਮੇਂ ਮੁੱਖ ਮਹਿਮਾਨ ਵਜੋਂ ਸ.ਦਿਲਰਾਜ ਸਿੰਘ ਭੂੰਦੜ ਐਮਐਲਏ ਹਲਕਾ ਸਰਦੂਲਗਡ਼੍ਹ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪਹੁੰਚੇ।ਸਾਰੀਆਂ ਟੀਮਾਂ ਦੇ ਨਤੀਜੇ ਉਪਰੰਤ ਓਵਰਆਲ ਜਲ ਹਾਊਸ ਵੱਲੋਂ ਪਹਿਲਾਂ ,ਆਕਾਸ਼ ਹਾਊਸ ਵੱਲੋਂ ਦੂਜਾ ਅਤੇ ਪ੍ਰਿਥਵੀ ਹਾਊਸ ਵੱਲੋਂ ਤੀਜਾ
ਸਥਾਨ ਪ੍ਰਾਪਤ ਕੀਤਾ ਗਿਆ।ਆਏ ਹੋਏ ਮਹਿਮਾਨਾਂ ਵੱਲੋਂ ਹਾਊਸਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਅਖੀਰ ਵਿਚ ਸਕੂਲ ਪ੍ਰਿੰਸੀਪਲ ਵਿਨੈ ਕੁਮਾਰੀ ਨੇ ਆਏ ਹੋਏ ਸਾਰੇ ਹੀ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਅਥਲੈਟਿਕ ਮੀਟ ਵਧੀਆ ਅਤੇ ਸੁਚੱਜੇ ਢੰਗ ਨਾਲ ਕਰਵਾਉਣ ਦੀ ਵਧਾਈ ਦਿੱਤੀ ਅਤੇ ਅੱਗੇ ਹੋਰ ਵੀ ਇਸ ਤਰ੍ਹਾਂ ਦੀਆਂ ਸਿੱਖਿਆ ਦੇ ਨਾਲ ਨਾਲ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਅਥਲੈਟਿਕ ਮੀਟ ਦੀ ਸਮਾਪਤੀ ਕੀਤੀ।ਇਸ ਮੌਕੇ ਸਰਦੂਲਗਡ਼੍ਹ ਦੇ ਵਿਧਾਇਕ ਨੇ ਕਿਹਾ ਖੇਡਾਂ ਅਤੇ ਪੜ੍ਹਾਈ ਅਤੇ ਖੇਡਾਂ ਦੇ ਦੌਰ ਚ ਵਿਦਿਆਰਥੀਆਂ ਨੇ ਆਪਣੀ ਸਖ਼ਤ ਮਿਹਨਤ ਕਰਕੇ ਅੱਜ ਮਾਨਸਾ ਜ਼ਿਲ੍ਹੇ ਨੂੰ ਪਛੜਿਆਪਣ ਤੋਂ ਦੂਰ ਕੀਤਾ ਹੈ ਇਸ ਕਾਮਯਾਬੀ ਲਈ ਜਿੱਥੇ ਮੈਂ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਾ ਹਾਂ ਉਥੇ ਇਸ ਸਕੂਲ ਚ ਪੜ੍ਹ ਰਹੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਬੱਚਿਆਂ ਦੇ ਹੁਨਰ ਅਤੇ ਵਿਕਾਸ ਲਈ ਪੜ੍ਹਾਈ ਅਤੇ ਬੱਚਿਆਂ ਦੀਆਂ ਖੇਡਾਂ ਵੱਲ ਵਿਸ਼ੇਸ਼ ਤੌਰ ਤੇ ਹੋਰ ਵੀ ਧਿਆਨ ਦੇਣ ।ਉਨ੍ਹਾ ਖੇਡਾਂ ਚ ਅਵੱਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਸਕੂਲ ਨੂੰ ਸਮਾਰਟ ਬਣਾਉਣ ਲਈ ਵਿਸ਼ੇਸ਼ ਪ੍ਰੋਜੈਕਟਰ ਦਾ ਪੈਕੇਜ ਵੀ ਦਿੱਤਾ ਇਸ ਮੌਕੇ ਪਿੰਡ ਦੇ ਸਰਪੰਚ ਜੱਗਾ ਸਿੰਘ ਅਤੇ ਸਾਬਕਾ ਸਰਪੰਚ ਗੁਰਸੇਵਕ ਸਾਹਨੇਵਾਲੀ ਤੋਂ ਅਲਾਵਾ ਸਕੂਲ ਦੇ ਅਧਿਆਪਕ ਨਮਨ ਕੁਮਾਰ ਅਰੋਡ਼ਾ, ਸੰਦੀਪ ਕੁਮਾਰ ਆਦਿ ਤੋਂ ਇਲਾਵਾ ਕਬੱਡੀ ਦੇ ਕੋਚ ਅਤੇ ਸਮੂਹ ਸਟਾਫ ਵੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS