17.1 C
Chandigarh

TODAY NOW NEWS

Friday, March 20, 2026
HomeBREAKING NEWSAmritsar Gangsters Encounter : ਪਾਕਿਸਤਾਨ 'ਚ ਬੈਠੇ ਗੈਂਗਸਟਰ ਰਿੰਦਾ ਤੋਂ ਹਥਿਆਰ ਮੰਗਵਾਉਣ...

Amritsar Gangsters Encounter : ਪਾਕਿਸਤਾਨ ‘ਚ ਬੈਠੇ ਗੈਂਗਸਟਰ ਰਿੰਦਾ ਤੋਂ ਹਥਿਆਰ ਮੰਗਵਾਉਣ ਦੀ ਫ਼ਿਰਾਕ ‘ਚ ਸੀ ਸ਼ੂਟਰ ਰੂਪਾ

ਅੰਮ੍ਰਿਤਸਰ : Amritsar Gangsters Encounter : ਸਿੱਧੂ ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਫਰਾਰ ਹੋਏ ਸ਼ੂਟਰ ਮਨਪ੍ਰੀਤ ਸਿੰਘ ਮਨੂੰ ਕੁੱਸਾ ਅਤੇ ਜਗਰੂਪ ਸਿੰਘ ਰੂਪਾ ਨੇ ਪਾਕਿਸਤਾਨ ‘ਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਸੰਪਰਕ ਬਣਾਇਆ ਸੀ। ਰਿੰਦਾ ਆਉਣ ਵਾਲੇ ਦਿਨਾਂ ਵਿੱਚ ਡਰੋਨ ਤੋਂ ਹਥਿਆਰਾਂ ਸਮੇਤ ਨਸ਼ੀਲੇ ਪਦਾਰਥ ਭੇਜਣ ਦੀ ਤਿਆਰੀ ਕਰ ਰਿਹਾ ਸੀ। ਇਸ ਸਬੰਧੀ ਕਰੀਬ ਇੱਕ ਹਫ਼ਤਾ ਪਹਿਲਾਂ ਪਿੰਡ ਖੇਮਕਰਨ ਦੇ ਬੋਪਾਰਾਏ ਇਲਾਕੇ ਵਿੱਚ ਕੁੱਸਾ ਅਤੇ ਰੂਪਾ ਦੇਖੇ ਗਏ ਸਨ।

ਨਸ਼ਾ ਤਸਕਰ ਪਿਸ਼ੋਰਾ ਸਿੰਘ ਵੀ ਇਸੇ ਪਿੰਡ ਨਾਲ ਸਬੰਧਤ ਹੈ ਤੇ ਉਹ ਅਫੀਮ ਤਸਕਰੀ ਦੇ ਮਾਮਲੇ ‘ਚ ਗੋਇੰਦਵਾਲ ਸਾਹਿਬ ਜੇਲ੍ਹ ‘ਚ ਬੰਦ ਹੈ। ਕਰੀਬ ਇਕ ਹਫ਼ਤਾ ਪਹਿਲਾਂ ਸ਼ੂਟਰ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਸਿੰਘ ਮਨੂੰ ਕੁੱਸਾ ਨੂੰ ਇਸੇ ਪਿੰਡ ਦੇ ਆਸ-ਪਾਸ ਸਾਈਕਲ ‘ਤੇ ਜਾਂਦੇ ਦੇਖਿਆ ਗਿਆ ਸੀ। ਪਿੰਡ ਦੇ ਇਕ ਸੀਸੀਟੀਵੀ ਕੈਮਰੇ ‘ਚ ਕੈਦ ਹੋਏ ਇਨ੍ਹਾਂ ਦੋਵਾਂ ਸ਼ੂਟਰਾਂ ਦੀ ਫੁਟੇਜ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਵੱਲੋਂ ਪਿਸ਼ੋਰਾ ਸਿੰਘ ਤੋਂ ਪੁੱਛਗਿੱਛ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

Today Now News

RELATED ARTICLES
- Advertisment -

POPULAR POSTS