16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿਤਾ ਨੇ ਅਣਖ ਖ਼ਾਤਰ ਆਪਣੀ ਨਾਬਾਲਗ ਧੀ ਨੂੰ ਮੌਤ ਦੀ ਘਾਟ ਉਤਾਰਿਆ...

ਪਿਤਾ ਨੇ ਅਣਖ ਖ਼ਾਤਰ ਆਪਣੀ ਨਾਬਾਲਗ ਧੀ ਨੂੰ ਮੌਤ ਦੀ ਘਾਟ ਉਤਾਰਿਆ । ਮਾਮਲਾ ਦਰਜ

ਲਾਸ਼ ਨੂੰ ਖੁਰਦ ਪੁਰਦ ਕਰਨ ਲਈ ਪਿੰਡ ਦੇ ਬਾਹਰ ਛੱਪੜ ਵਿੱਚ ਸੁੱਟਿਆ ।

ਮੋਗਾ (ਹਰਪਾਲ ਸਹਾਰਨ) : ਪਿੰਡ ਚੂਹੜ ਚੱਕ ਵਿਖੇ ਇਕ ਬੇਰਹਿਮ ਪਿਤਾ ਨੇ ਅਣਖ ਦੀ ਖਾਤਰ ਆਪਣੀ ਨਾਬਾਲਿਗ ਲੜਕੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਪਿੰਡ ਦੇ ਹੀ ਛੱਪੜ ‘ਚ ਸੁੱਟ ਦਿੱਤੀ। ਪੁਲਿਸ ਨੇ ਇਕ ਮੁਖਬਰ ਦੀ ਸੂਚਨਾ ‘ਤੇ ਲਾਸ਼ ਨੂੰ ਛੱਪੜ ‘ਚੋਂ ਕਢਵਾ ਕੇ ਮ੍ਰਿਤਕ ਲੜਕੀ ਦੇ ਪਿਤਾ ਖਿਲਾਫ਼ ਹੱਤਿਆ ਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀਆਂ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ ।

ਥਾਣਾ ਅਜੀਤਵਾਲ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਚੂਹੜਚੱਕ ਦੀ ਲੜਕੀ ਅਮਨਦੀਪ ਕੌਰ ਦੀ ਲਾਸ਼ ਪਿੰਡ ਦੇ ਹੀ ਛੱਪੜ ‘ਚ ਤੈਰ ਰਹੀ ਹੈ । ਜਦੋਂ ਉਹ ਪੁਲਿਸ ਪਾਰਟੀ ਨਾਲ ਪਿੰਡ ਦੇ ਛੱਪੜ ਕੋਲ ਪੁੱਜੇ ਤਾਂ ਉੱਥੇ ਭਾਰੀ ਰਸ਼ ਹੋਣ ਕਾਰਨ ਉੱਥੇ ਮੌਜੂਦ ਲੋਕਾਂ ਤੇ ਲੜਕੀ ਦੇ ਪਿਤਾ ਸਵਰਨ ਸਿੰਘ ਤੋਂ ਪੁੱਛਗਿੱਛ ਕਰਨ ਤੇ ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਅਮਨਦੀਪ ਕੌਰ ਰਾਤ ਤੋਂ ਲਾਪਤਾ ਹੈ। ਪੁਲਿਸ ਵੱਲੋਂ ਲੜਕੀ ਦੇ ਪਿਤਾ ਦੇ ਬਿਆਨ ‘ਤੇ ਸ਼ੱਕ ਕਰਦਿਆਂ ਜਦੋਂ ਅਸਲ ਸਚਾਈ ਜਾਣਨ ਲਈ ਸਖ਼ਤੀ ਕੀਤੀ ਤਾਂ ਪਤਾ ਚੱਲਿਆ ਕਿ ਮ੍ਰਿਤਕ ਲੜਕੀ ਦੇ ਪਿੰਡ ਦੇ ਹੀ ਨੌਜਵਾਨ ਲੜਕੇ ਨਾਲ ਕਥਿਤ ਤੌਰ ‘ਤੇ ਨਾਜਾਇਜ਼ ਸਬੰਧ ਸਨ ਜਿਸ ‘ਤੇ ਲੜਕੀ ਦਾ ਪਿਤਾ ਗੁੱਸੇ ‘ਚ ਸੀ ਤੇ ਉਸ ਨੇ ਅਣਖ ਦੀ ਖ਼ਾਤਰ ਆਪਣੀ ਲੜਕੀ ਦੀ ਹੱਤਿਆ ਕਰ ਕੇ ਲਾਸ਼ ਖੁਰਦ-ਬੁਰਦ ਕਰਨ ਲਈ ਪਿੰਡ ਦੇ ਹੀ ਛੱਪੜ ‘ਚ ਸੁੱਟ ਦਿੱਤੀ । ਸਾਰੀ ਸਚਾਈ ਜਾਣਨ ਤੋਂ ਬਾਅਦ ਪੁਲਿਸ ਨੇ ਲਾਸ਼ ਛੱਪੜ ‘ਚੋਂ ਕਢਵਾ ਕੇ ਮੋਗਾ ਦੇ ਸਰਕਾਰੀ ਹਸਪਤਾਲ ‘ਚ ਰਖਵਾ ਕੇ ਲੜਕੀ ਦੇ ਪਿਤਾ ਸਵਰਨ ਸਿੰਘ ਨੂੰ ਵਿਰੁੱਧ ਬਣਦੀਆਂ ਧਾਰਾਵਾ ਤਹਿਤ ਮਾਮਲਾ ਦਰਜ ਕਰ ਲਿਆ ਹੈ।

Today Now News

RELATED ARTICLES
- Advertisment -

POPULAR POSTS