17.4 C
Chandigarh

TODAY NOW NEWS

Friday, March 20, 2026
HomeBREAKING NEWSਪੁੱਤਰ ਤੇ ਹੋਏ ਹਮਲੇ ਨੂੰ 15 ਦਿਨ ਬੀਤਣ ਤੇ ਵੀ ਨਹੀਂ ਮਿਲਿਆ...

ਪੁੱਤਰ ਤੇ ਹੋਏ ਹਮਲੇ ਨੂੰ 15 ਦਿਨ ਬੀਤਣ ਤੇ ਵੀ ਨਹੀਂ ਮਿਲਿਆ ਪਿਤਾ ਨੂੰ ਇੰਨਸਾਫ਼ ਮੀਡੀਆ ਸਾਹਮਣੇ ਭੁੱਬਾਂ ਮਾਰ ਮਾਰ ਰੋਇਆ ਮਜਬੂਰ ਪਿਤਾ!

ਫਿਰੋਜ਼ਪੁਰ 8 ਜੂਨ (ਰਾਜਵੀਰ ਸਿੰਘ) ਫਿਰੋਜ਼ਪੁਰ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਪੀਰ ਅਹਿਮਦ ਖਾਂ ਦੇ ਵਾਸੀ ਮਲੂਕ ਸਿੰਘ ਪੁੱਤਰ ਅਨੋਖ ਸਿੰਘ ਵਲੋਂ ਨੌਜਵਾਨ ਪੁੱਤਰ ਨੂੰ ਗੋਲੀਆਂ ਮਾਰ ਕੇ ਗੰਭੀਰ ਰੂਪ ਚ ਜਖਮੀ ਕਰਨ ਵਾਲੇ ਸ਼ਰੇਆਮ ਘੁੰਮਣ ਵਾਲੇ ਮੁਲਜਮਾ ਨੂੰ ਫੜ੍ਹ ਕੇ ਸਲਾਖਾਂ ਪਿੱਛੇ ਡੱਕਣ ਦੀ ਗੁਹਾਰ ਲਗਾਈ ਹੈ। ਇਸ ਬਾਬਤ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਮਲੂਕ ਸਿੰਘ ਨੇ ਦੱਸਿਆ ਕਿ ਬੀਤੀ 23 ਮਈ ਨੂੰ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਨੂੰ ਕਰੀਬ ਪੰਜ ਵਿਅਕਤੀਆਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜਖ਼ਮੀ ਕਰ ਦਿੱਤਾ ਗਿਆ। ਜਿਸ ਤੇ ਥਾਣਾ ਸਿਟੀ ਦੀ ਪੁਲਿਸ ਵਲੋਂ ਪੰਜ ਵਿਅਕਤੀਆਂ ਖਿਲਾਫ ਅਸਲਾ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਚੰਡੀਗੜ੍ਹ ਦੇ ਪੀ ਜੀ ਆਈ ਚ ਜੇਰੇ ਇਲਾਜ ਸੁਖਵਿੰਦਰ ਸਿੰਘ ਦੇ ਪਿਤਾ ਮਲੂਕ ਨੇ ਦੋਸ਼ ਲਾਇਆ ਕਿ ਏਨੇ ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਾਰਣ ਦੋਸ਼ੀ ਸ਼ਰੇਆਮ ਗੁੰਮ ਰਹੇ ਹਨ ਅਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਮਲੂਕ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਦੋਸ਼ੀ ਓਹਨਾ ਦੇ ਛੋਟੇ ਛੋਟੇ ਬੱਚਿਆ ਅਤੇ ਰਿਸ਼ਤੇਦਾਰਾਂ ਨੂੰ ਵੀ ਫੋਨ ਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਬਾਬਤ ਉਨ੍ਹਾਂ ਵਲੋਂ ਪੁਲਿਸ ਨੂੰ ਕਈ ਬਾਰ ਸੂਚਿਤ ਕੀਤਾ ਗਿਆ ਹੈ। ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਇਸ ਬਾਬਤ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਮਿਲੇ ਹਨ। ਮਲੂਕ ਸਿੰਘ ਨੇ ਡੀ ਜੀ ਪੀ ਪੰਜਾਬ ਨੂੰ ਗੁਹਾਰ ਲਾਈ ਹੈ ਕਿ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਕੇ ਉਨ੍ਹਾਂ ਨੂੰ ਇਨਸਾਫ ਦਵਾਇਆ ਜਾਵੇ। ਤੁਹਾਨੂੰ ਦੱਸ ਦਈਏ ਕਿ ਇਸ ਸਬੰਧ ਵਿੱਚ ਪੀੜਤ ਮਲੂਕ ਸਿੰਘ ਪ੍ਰਧਾਨ ਮੰਤਰੀ ਤੋਂ ਲੈਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਲਿਖ ਚੁੱਕਾ ਹੈ। ਪਰ ਹਾਲੇ ਤੱਕ ਇੱਕ ਮਜਬੂਰ ਪਿਤਾ ਨੂੰ ਇੰਨਸਾਫ਼ ਨਹੀਂ ਮਿਲਿਆ।

Today Now News

RELATED ARTICLES
- Advertisment -

POPULAR POSTS