ਜੂਨ ਮਹੀਨੇ ਗੁਲਵਾਨ ਵਾਦੀ ‘ਚ ਚੀਨੀ ਫੌਜ ਨਾਲ ਹੋਈ ਤਕਰਾਰ ‘ਚ ਪ੍ਰਾਪਤ ਕੀਤੀ ਸ਼ਹੀਦੀ

ਫਿਰੋਜ਼ਪੁਰ (ਜਗਦੀਪ ਸਿੰਘ) : ਜ਼ਿਲਾ ਮਾਨਸਾ ਦੇ ਪਿੰਡ ਬੀਰੇ ਵਾਲਾ ਡੋਗਰਾ ਦੇ ਜੰਮਪਲ ਸ਼ਹੀਦ ਗੁਰਤੇਜ ਸਿੰਘ ਜੋ ਭਰ ਜਵਾਨੀ ‘ਚ ਭਾਰਤ-ਚੀਨ ਬਾਰਡਰ ‘ਤੇ ਚੀਨੀ ਫੌਜੀਆਂ ਨਾਲ ਲੜਦਾ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ, ਜਿਸ ਦੀ ਸ਼ਹਾਦਤ ਨੂੰ ਯਾਦ ਨੂੰ ਕਰਦਿਆ ਸਾਰਾਗੜੀ ਫਾਊਂਡੇਸ਼ਨ ਵੱਲੋਂ ਅੱਜ ਸਾਰਾਗੜੀ ਗੁਰੂਦੁਆਰਾ ਫਿਰੋਜ਼ਪੁਰ ਵਿਖੇ ਉਸ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਫਾਊਂਡੇਸ਼ਨ ਦੇ ਪ੍ਰਧਾਨ ਬ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਜੂਨ ਮਹੀਨੇ ‘ਚ ਭਾਰਤ-ਚੀਨ ਸਰਹੱਦ ‘ਤੇ ਗੁਲਵਾਨ ਵਾਦੀ ‘ਚ ਚੀਨ ਫੌਜੀਆਂ ਨਾਲ ਹੋਈ ਤਕਰਾਰ ‘ਚ ਪੰਜਾਬ ਦੇ 4 ਜਵਾਨ ਸ਼ਹਾਦਤ ਦਾ ਜਾਮ ਪੀ ਗਏ, ਜਿਹਨਾਂ ਵਿਚੋਂ 3 ਪੰਜਾਬ ਰੈਜੀਮੈਂਟ ਦੇ ਜਵਾਨ ਗੁਰਤੇਜ ਸਿੰਘ ਛੋਟੀ ਉਮਰ ‘ਚ ਬਿਨਾ ਹਥਿਆਰ ਤੋਂ ਕਈ ਚੀਨੀ ਫੌਜੀਆਂ ਨੂੰ ਧੂੜ ਚਟਾ ਗਿਆ , ਜਿਸ ਦੀ ਸ਼ਹਾਦਤ ਨੂੰ ਯਾਦ ਕਰਦਿਆ ਇਤਿਹਾਸ ਰਚਨ ਵਾਲੇ ਸਾਰਾਗੜੀ ਦੇ ਯੋਧਿਆ ਦੇ ਯਾਦਗਾਰੀ ਸਥਾਨ ਸਾਰਾਗੜੀ ਗੁਰੂਦੁਆਰਾ ਫਿਰੋਜ਼ਪੁਰ ਵਿਖੇ ਗੁਰਤੇਜ ਸਿੰਘ ਦੇ ਪਰਿਵਾਰ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ, ਪ੍ਰਧਾਨ ਬ੍ਰਗੇਡੀਅਰ ਕੁਲਦੀਪ ਸਿੰਘ ਕਾਹਲੋਂ, ਮੀਤ ਪ੍ਰਧਾਨ ਗੁਰਭੇਜ ਸਿੰਘ ਟਿੱਬੀ, ਰਣਜੀਤ ਸਿੰਘ ਖਾਲਸਾ ਮੀਡੀਆ ਇੰਚਾਰਜ, ਜਨਰਲ ਸੈਕਟਰੀ ਗੁਰਜੀਤ ਸਿੰਘ ਚੀਮਾ, ਕੈਸ਼ੀਅਰ ਕਮਲਜੀਤ ਕੌਰ ਗਿੱਲ, ਸੂਬੇਦਾਰ ਚਰਨ ਸਿੰਘ ਕਿਰਤੀ ਚੱਕਰ, ਸੂਬੇਦਾਰ ਚੰਦ ਸਿੰਘ, ਸੂਬੇਦਾਰ ਬਹਾਦਰ ਸਿੰਘ , ਹੌਲਦਾਰ ਗੁਰਤੇਜ ਸਿੰਘ ਤੋਂ ਇਲਾਵਾ ਸ਼ਹੀਦ ਗੁਰਤੇਜ ਸਿੰਘ ਦਾ ਚਾਚਾ ਸੂਬੇਦਾਰ ਗੁਰਮੇਜ ਸਿੰਘ ਵੀ ਹਾਜ਼ਰ ਸੀ।






