16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਝੌਂਪੜੀ 'ਚ ਰਹਿੰਦੇ ਪਰਿਵਾਰ ਬਿਜਲੀ ਦੇ ਬਿੱਲ ਨਹੀਂ ਬਿਜਲੀ ਦਾ ਬਿੱਲ ਦੇਖ...

ਝੌਂਪੜੀ ‘ਚ ਰਹਿੰਦੇ ਪਰਿਵਾਰ ਬਿਜਲੀ ਦੇ ਬਿੱਲ ਨਹੀਂ ਬਿਜਲੀ ਦਾ ਬਿੱਲ ਦੇਖ ਕੇ ਉੱਡੇ ਹੋਸ

ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਿਛਲੇ ਦਿਨੀਂ ਉਕਤ ਗ਼ਰੀਬ ਪਰਿਵਾਰ ਨੂੰ ਇਕ ਲੱਖ 72 ਹਜ਼ਾਰ 411 ਰੁਪਏ ਦਾ ਬਿਜਲੀ ਬਿੱਲ ਦਿੱਤਾ ਗਿਆ,ਭੇਜ

ਬਰਨਾਲਾ,ਕਰਨਪ੍ਰੀਤ ਧੰਦਰਾਲ:- ਸਥਾਨਕ ਰਾਹੀ ਬਸਤੀ ਦੇ ਇਕ ਝੌਂਪੜੀਨੁਮਾ ਘਰ ‘ਚ ਰਹਿਣ ਵਾਲੀ ਅਤੀ ਗ਼ਰੀਬ ਅੌਰਤ ਨੂੰ ਪਾਵਰਕਾਮ ਬਰਨਾਲਾ ਨੇ ਪੌਣੇ ਦੋ ਲੱਖ ਰੁਪਏ ਬਿਜਲੀ ਦਾ ਬਿੱਲ ਭੇਜਿਆ ਹੈ।

ਜਾਣਕਾਰੀ ਦਿੰਦਿਆਂ ਅਕਾਲੀ ਆਗੂ ਹਰਭਜਨ ਭਜੀ ਨੇ ਦੱਸਿਆ ਕਿ ਲਛਮੀ ਦੇਵੀ ਪਤਨੀ ਵਿਜੈ ਕੁਮਾਰ ਜੋ ਕਿ ਛੱਜਘਾੜਾ ਪਰਿਵਾਰ ਨਾਲ ਸਬੰਧ ਰੱਖਦੀ ਹੈ, ਦਾ ਬਿਜਲੀ ਬਿੱਲ ਪਿਛਲੇ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਆ ਰਿਹਾ ਸੀ। ਇਸ ਸਬੰਧੀ ਪਾਵਰਕਾਮ ਉੱਚ ਅਧਿਕਾਰੀਆਂ ਦੇ ਧਿਆਨ ‘ਚ ਵੀ ਲਿਆਂਦਾ ਗਿਆ ਸੀ, ਪਰ ਹੁਣ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਪਿਛਲੇ ਦਿਨੀਂ ਉਕਤ ਗ਼ਰੀਬ ਪਰਿਵਾਰ ਨੂੰ ਇਕ ਲੱਖ 72 ਹਜ਼ਾਰ 411 ਰੁਪਏ ਦਾ ਬਿਜਲੀ ਬਿੱਲ ਭੇਜ ਦਿੱਤਾ ਗਿਆ, ਜਦੋਂ ਕਿ ਉਕਤ ਪਰਿਵਾਰ ਸਿਰਫ ਇਕ ਪੱਖਾ ਤੇ ਇੱਕ ਬਲਬ ਹੀ ਵਰਤੋਂ ‘ਚ ਲਿਆ ਰਹੇ ਹਨ। ਤਕਰੀਬਨ ਪੌਣੇ ਦੋ ਲੱਖ ਰੁਪਏ ਬਿਜਲੀ ਬਿੱਲ ਆ ਜਾਣ ਕਾਰਨ ਗ਼ਰੀਬ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਇਸ ਸਬੰਧੀ ਜਦੋਂ ਪਾਵਰਕਾਮ ਬਰਨਾਲਾ ਦਿਹਾਤੀ ਦੇ ਐੱਸਡੀਓ ਜੱਸਾ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਕਿਹਾ ਕਿ ਉਹ ਰਿਕਾਰਡ ਦੇਖ ਕੇ ਗ਼ਰੀਬ ਪਰਿਵਾਰ ਦੀ ਸਮੱਸਿਆ ਦਾ ਜ਼ਰੂਰ ਹੱਲ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS