ਗੁਰਦਿਆਲ ਸਿੰਘ ਸੁਰਸਿੰਘ ਤਰਨਤਾਰਨ

ਪਿਛਲੇ ਕਾਫੀ ਸਮੇਂ ਤੇ ਬਸਪਾ ਸੰਘਰਸ਼ ਕਰ ਰਹੀ ਸੀ ਕੋਈ ਹੱਲ ਨਹੀਂ ਸੀ ਹੋ ਰਿਹਾ ਇਲਜ਼ਾਮ ਸੀ ਲੋਕ ਵੋਟ ਨਹੀਂ ਪਾਉਂਦੇ ਪਰ ਆਪਣੀ ਨਾਕਾਮੀਆਂ ਨੂੰ ਫਰੋਲਿਆਂ ਨਹੀਂ ਸੀ ਜਾਂਦਾ ।
ਨੋਜਵਾਨਾਂ ਦਾ ਸਾਥ ਮਿਲਣ ਲੱਗਾ ਕਿਉਂ ਕਿ ਦਲਿਤ ਸਮਾਜ ਤੇ ਹੋ ਰਹੇ ਅਤਿਆਚਾਰ ਨੂੰ ਬਜ਼ੁਰਗਾਂ ਨੇ ਪਿੰਡੇ ਤੇ ਹੰਢਾਇਆ ਹਰ ਵਿਰੋਧ ਨਹੀਂ ਕੀਤਾ ਪਰ ਪਿਛਲੇ ਕੁਝ ਸਮੇਂ ਤੇ ਨੌਜਵਾਨ ਪੀੜ੍ਹੀ ਨੇ ਕਮਾਂਡ ਸੰਭਾਲੀ ਤਾਂ ਸਮਾਜ ਵਿੱਚ ਕੁਝ ਬਦਲਾਅ ਦੀ ਆਸ ਜਾਗੀ ।
ਲੋਕਾਂ ਵਿੱਚ ਉਤਸ਼ਾਹ ਵੇਖ ਹੋਲੀ ਹੋਲੀ ਮਹੌਲ ਬਦਲ ਰਿਹਾ ਸੀ
ਹਰ ਇਕ ਬੰਦਾ ਜ਼ੋ ਆਪਣੇ ਸਮਾਜ ਨੂੰ ਪਿਆਰ ਕਰਦਾ ਸੀ ਪਾਰਟੀ ਦੀ ਗੱਲ ਕਰਨ ਲੱਗਾ ।
ਬਹੁਤ ਸਾਰੇ ਵੀਰ ਪਾਰਟੀ ਨੂੰ ਪਿਆਰ ਵੀ ਕਰਨ ਲੱਗੇ ਕੁਝ ਨੌਜਵਾਨਾਂ ਨੇ ਗਰੀਬ ਨੂੰ ਉਸ ਦਾ ਹੱਕ ਦਵਾਉਣ ਲਈ ਕਈ ਧਨਾਢ ਲੋਕਾਂ ਨਾਲ ਦੁਸ਼ਮਣੀ ਪਾ ਲਈ । ਉਨਾਂ ਦਾ ਹੋਸਲਾ ਵੇਖ ਹੋਰ ਲੋਕ ਵੀ ਖੜੇ ਹੋਣੇ ਸ਼ੁਰੂ ਹੋ ਗਏ ।
ਰਾਜਨੀਤੀ ਦੇ ਘੁਲਾਟੀਆਂ ਨੇ ਸਮਝਾਇਆ ਕੇ ਇਸ ਜ਼ੁਲਮ ਨੂੰ ਠੱਲ ਪਾਉਣ ਲਈ ਰਾਜ ਸੱਤਾ ਜ਼ਰੂਰੀ ਏ ।
ਦਲਿਤ ਨੌਜਵਾਨ ਧਨਾਢ ਲੋਕਾਂ ਨੂੰ ਟੱਕਰ ਦੇਣ ਲਈ ਕੌਲੋਂ ਖਰਚ ਕਰਕੇ ਲੋਕਾਂ ਵਿਚ ਵਿਚਰਣ ਲੱਗੇ ਲੋਕ ਪਿਆਰ ਵੀ ਦੇਣ ਲੱਗੇ ।
ਇਹ ਨੋਜਵਾਨ ਰਾਜਨੀਤੀ ਵਿੱਚ ਬਦਲਾਅ ਦੀ ਦਸਤਕ ਦੇ ਰਹੇ ਸਨ ਆਪਣੇ ਦਿਲਾਂ ਵਿੱਚ ਧਨਾਢ ਲੋਕਾਂ ਨਾਲ ਦੁਸ਼ਮਣੀ ਪਾਕੇ ਐਮ ਐਲ ਏ ਦੀਆਂ ਚੋਣਾਂ ਲੜਨ ਲਈ ਜਾਨ ਤਲ਼ੀ ਤੇ ਧਰਕੇ ਮੂਹਰੇ ਹੋ ਗਏ।ਹੌਸਲੇ ਨੂੰ ਸਲਾਮ ਹੈ ਪਰ ਯੂ ਪੀ ਤੋਂ ਫ਼ਰਮਾਨ ਆਇਆ ਨਹੀਂ ਤੁਸੀਂ ਖੜੇ ਨਹੀਂ ਹੋ ਸਕਦੇ ਤੁਹਾਡੇ ਕੋਲ ਕਾਬਲੀਅਤ ਨਹੀਂ ਹੈ ਤੁਸੀਂ ਸੀਰੀ ਹੋ ਤੇ ਸੀਰੀ ਹੀ ਰਹਿਣਾ ਰਾਜ ਸਤਾ ਤਾਂ ਧਨਾੜ ਲੋਕਾਂ ਦੀ ਰਖੈਲ ਏ ਤੁਸੀ ਸਿਰਫ ਦਿਹਾੜੀਆਂ ਕਰਨੀਆਂ ਨੇ ਸਤਾ ਦੇ ਸੁਪਨੇ ਵੇਖਣਾ ਤੁਹਾਡੇ ਲਈ ਗੁਨਾਹ ਹੈ ।
ਹੁਣ ਯੂਪੀ ਵਾਲਿਆਂ ਨੇ ਨਾ ਕੋਈ ਸਮਾਜ ਦੀ ਸਲਾਹ ਲਈ ਨਾਂ ਕਿਸੇ ਧਨਾੜ ਕੋਲੋਂ ਕੋਈ ਸ਼ਰਤ ਮਨਵਾਈ ਬਸ ਫ਼ਰਮਾਨ ਜਾਰੀ ਕਰਤਾ ।
ਹੁਣ ਜੋ੍ ਨੋਜਵਾਨ ਸੱਤਾ ਸੰਭਾਲਣ ਲਈ ਕਾਹਲ਼ੇ ਸਨ ਇਨ੍ਹਾਂ ਧਨਾਢ ਲੋਕਾਂ ਨੂੰ ਸਬਕ ਸਿਖਾਉਣ ਲਈ ਖੜ੍ਹੇ ਹੋਏ ਸਨ ਉਹ ਕਿਵੇਂ ਦੁਬਾਰਾ ਉਨ੍ਹਾਂ ਦੇ ਝੋਲੀ ਚੁੱਕ ਬਣ ਜਾਣਾ ਮੇਰੀ ਸਮਝ ਤੋਂ ਪਰੇ ਹਨ ਤੁਹਾਡੇ ਕੀ ਵਿਚਾਰ ਨੇ ਦੱਸਿਉ ਜ਼ਰੂਰ
ਜੈ ਭੀਮ ਜੈ ਭਾਰਤ
ਗੁਰਦਿਆਲ ਸਿੰਘ ਸੁਰਸਿੰਘ ਤਰਨਤਾਰਨ
9779607720
9814123358






