ਦਿਮਾਗੀ ਤੌਰ ਪਰੇਸ਼ਾਨੀ ਦਾ ਸ਼ਿਕਾਰ ਸੀ ਮ੍ਰਿਤਿਕਾ

ਮੋਗਾ (ਹਰਪਾਲ ਸਹਾਰਨ) : ਮੋਗਾ ਦੇ ਬੁਕਣ ਵਾਲਾ ਰੋਡ ਨੇੜੇ ਇਕ ਦੁਕਾਨ ਦੇ ਪੱਖੇ ਨਾਲ ਲਟਕ ਰਹੀ ਇਕ ਔਰਤ ਦੀ ਲਾਸ਼ ਮਿਲੀ ਹੈ। ਜਦੋਂ ਸਵੇਰੇ ਨੇੜੇ-ਤੇੜੇ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਔਰਤ ਦੀ ਲਾਸ਼ ਦੁਕਾਨ ‘ਚ ਲਟਕ ਰਹੀ ਹੈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਤੇ ਪਰਿਵਾਰਿਕ ਮੈਬਰਾਂ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ। ਸੀ.ਸੀ.ਟੀ.ਵੀ. ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਉਸ ‘ਚ ਦੇਖਿਆ ਗਿਆ ਕਿ ਔਰਤ ਆਪਣੇ ਪਹਿਲੇ ਘਰੋਂ ਬਾਹਰ ਆਈ ਤੇ ਦੁਪਹਿਰ ਕਰੀਬ 12 ਵਜੇ ਦੁਕਾਨ ਦੇ ਸ਼ਟਰ ‘ਤੇ ਆਉਂਦੀ ਹੈ ਤੇ ਤਕਰੀਬਨ ਢਾਈ ਘੰਟੇ ਬਾਅਦ ‘ਚ ਉਹ ਦੁਬਾਰਾ ਆ ਕੇ ਦੁਕਾਨ ‘ਤੇ ਗਈ।
ਇਸ ਮਾਮਲੇ ‘ਚ ਪੁਲਿਸ ਨੇ ਦੱਸਿਆ ਕਿ ਔਰਤ ਦਾ ਤਿੰਨ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ 3 ਮਹੀਨੇ ਪਹਿਲਾਂ ਪੰਚਾਇਤ ਵਿੱਚ ਤਲਾਕ ਹੋ ਗਿਆ ਸੀ, ਜਿਸ ਕਾਰਨ ਔਰਤ ਪਰੇਸ਼ਾਨ ਰਹਿੰਦੀ ਸੀ ।






