16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਡੋਜ਼ ਲਗਵਾ ਚੁੱਕੇ ਅਧਿਆਪਕਾਂ/ਸਟਾਫ਼ ਨੂੰ ਸਕੂਲ ਆਉਣ ਦੇ...

ਜ਼ਿਲ੍ਹਾ ਮੈਜਿਸਟ੍ਰੇਟ ਨੇ ਇੱਕ ਡੋਜ਼ ਲਗਵਾ ਚੁੱਕੇ ਅਧਿਆਪਕਾਂ/ਸਟਾਫ਼ ਨੂੰ ਸਕੂਲ ਆਉਣ ਦੇ ਜਾਰੀ ਕੀਤੇ ਹੁਕਮ ਲਏ ਵਾਪਸ

ਮੋਗਾ 6 ਅਗਸਤ (ਮੋਗਾ (ਹੈੱਪੀ ਢੰਡ))
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਦਫ਼ਤਰ ਵੱਲੋਂ ਦਸਵੀਂ, ਗਿਆਰਵ੍ਹੀਂ, ਬਾਰਵ੍ਹੀਂ ਦੀਆਂ ਜਮਾਤਾਂ ਲਈ ਸਕੂਲਾਂ ਨੂੰ ਇਸ ਸ਼ਰਤ ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ ਕਿ ਅਧਿਆਪਕਾਂ ਅਤੇ ਸਟਾਫ਼ ਨੇ ਘੱਟੋ ਘੱਟ ਇੱਕ ਵੈਕਸੀਨ ਡੋਜ਼ ਜ਼ਰੂਰ ਲਗਵਾਈ ਹੋਵੇ ਅਤੇ ਇਹ ਅਧਿਆਪਕ ਸਕੂਲ ਡਿਊਟੀ ਦੌਰਾਨ ਡਬਲ ਮਾਸਕ ਲਾਜ਼ਮੀ ਤੌਰ ਤੇ ਪਹਿਨਣਗੇ।
ਉਨ੍ਹਾਂ ਦੱਸਿਆ ਕਿ ਹੁਣ ਇਹ ਹੁਕਮ ਮੁੜ ਤੋਂ ਵਿਚਾਰਿਆ ਗਿਆ ਹੈ ਅਤੇ ਫੈਸਲਾ ਲਿਆ ਗਿਆ ਹੈ ਕਿ ਅਧਿਆਪਕਾਂ ਅਤੇ ਸਟਾਫ਼ ਨੂੰ ਕੋਵਿਡ ਦੀਆਂ ਦੋਨੋਂ ਡੋਜ਼ਜ਼ ਲੱਗੀਆਂ ਹੋਣੀਆਂ ਲਾਜ਼ਮੀ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਸੰਕਰਮਣ ਤੋਂ ਸਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਅਤੇ ਇਸ ਵਾਈਰਸ ਦੇ ਮਾੜੇ ਪ੍ਰਭਾਵਾਂ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਜਾਰੀ ਕੀਤੇ ਗਏ ਹੁਕਮ ਵਾਪਿਸ ਲਏ ਜਾਂਦੇ ਹਨ।
ਉਨ੍ਹਾਂ ਸਮੂਹ ਅਧਿਆਪਕਾਂ ਅਤੇ ਸਟਾਫ਼ ਜਿੰਨ੍ਹਾਂ ਨੇ ਦਸਵੀਂ, ਗਿਆਰਵ੍ਹੀਂ ਅਤੇ ਬਾਰਵ੍ਹੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਹੈ ਨੂੰ ਹਦਾਇਤ ਕੀਤੀ ਕਿ ਉਹ ਕੋਵਿਡ ਦੀਆਂ ਦੋਨੋਂ ਡੋਜ਼ਾਂ ਨੂੰ ਲਗਵਾ ਕੇ ਹੀ ਸਕੂਲ ਆਉਣ ਦੀ ਖੇਚਲ ਕਰਨ।

Today Now News

RELATED ARTICLES
- Advertisment -

POPULAR POSTS