10 ਸਾਲ ਸੱਤਾ ਚ ਰਹਿਣ ਵਾਲੇ ਅਕਾਲੀਆਂ ਨੇ ਬਰਨਾਲਾ ਸ਼ਹਿਰ ਦੇ ਵਿਕਾਸ ਲਈ ਡੱਕਾ ਨਹੀਂ ਤੋੜਿਆ : ਢਿੱਲੋਂ

ਬਰਨਾਲਾ (ਕਰਨਪ੍ਰੀਤ ਧੰਦਰਾਲ ) : 2007 ਤੇ 2016 ਤੱਕ ਵਿਧਾਨ ਸਭਾ ਤੇ ਲਗਤਾਰ ਬਰਨਾਲਾ ਹਲਕੇ ਦੀਆਂ ਵਿਕਾਸ ਦੀਆਂ ਦੇਸ਼ਾਂ ਵਿਦੇਸ਼ਾਂ ਚ ਗੱਲਾਂ ਕਰਵਾਉਣ ਵਾਲੇ ਵਿਕਾਸ ਪੁਰਸ਼ ਕਾਂਗਰਸੀ ਆਗੂ ਕੇਵਲ ਸਿੰਘ ਢਿੱਲੋ ਵੱਲੋਂ ਬਰਨਾਲਾ ਦੇ 25 ਏਕੜ ਚ 71 ਲੱਖ ਦੀਆਂ ਟਾਇਲ ਇੱਟਾਂ ਪਾਉਣ ਤੇ ਪਟੇਲ ਨਗਰ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ।ਵਿਕਾਸ ਕੰਮਾਂ ਦੀ ਸ਼ੁਰੂਆਤ ਕਰਨ ਪਹੁੰਚੇ ਕੇਵਲ ਢਿੱਲੋ ਨੇ ਕਿਹਾ ਕਿ 10 ਸਾਲ ਸੱਤਾ ਚ ਰਹਿਣ ਵਾਲੇ ਅਕਾਲੀਆਂ ਨੇ ਬਰਨਾਲਾ ਸ਼ਹਿਰ ਦੇ ਵਿਕਾਸ ਲਈ ਡੱਕਾ ਨਹੀਂ ਤੋੜਿਆ ਸਿਰਫ 200 ਕਰੋੜ ਦੀਆਂ ਬੇਤੁਕੀਆਂ ਗੱਲਾਂ ਕਰਕੇ ਢੰਗ ਟਪਾਇਆ ਜਦਕਿ ਉਹਨਾਂ ਆਪਣੀ ਸਰਕਾਰ ਤੋਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਲਿਆਕੇ ਬਰਨਾਲਾ ਸ਼ਹਿਰ ਦੀ ਦਸ਼ਾ ਬਦਲ ਦਿੱਤੀ ਹੈ,ਆਗੂ ਕੰਮ ਕਰ ਵਾਲਾ ਚਾਹੀਦਾ ਪੰਜਾਬ ਕਾਂਗਰਸ ਕੈਪਟਨ ਦੇ ਹੱਥ ਚ ਵਾਂਗਡੋਰ ਆਉਣ ਤੋਂ ਬਾਅਦ ਸੂਬੇ ਦੀ ਨੁਹਾਰ ਬਾਦਲ ਕੇ ਰੱਖ ਦਿੱਤੀ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਬਰਨਾਲਾ ਚ ਕਰੋੜਾਂ ਦੇ ਹੋ ਰਹੇ ਵਿਕਾਸ ਅੱਗੇ ਅਕਾਲੀ ਦਲ ਆਪ ਵਾਲੇ ਬੌਣੇ ਹੀ ਰਹਿਣਗੇ ! ਜਲਦ ਹੀ ਬਰਨਾਲਾ ਲਈ ਕਰੋੜਾਂ ਰੁਪਏ ਦੇ ਹੋਰ ਗੱਫੇ ਆ ਰਹੇ ਹਨ, ਇਸ ਪੈਸੇ ਨਾਲ ਪਿੰਡਾਂ ਦੀ ਕਸਰ ਸ਼ਹਿਰਾਂ ਦੇ ਬਰਾਬਰ ਕੱਢ ਦਿੱਤੀ ਜਾਵੇਗੀ।ਸਿੱਧੂ ਤੇ ਕੈਪਟਨ ਚ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ ਉਹਨਾਂ ਕਿਹਾ ਕਿ ਹਾਈਕਮਾਂਡ ਦੀਆਂ ਪੰਜਾਬ ਤੇ ਵਿਸੇਸ ਨਜ਼ਰਾਂ ਟਿਕੀਆਂ ਹੋਈਆਂ ਹਨ, ਜਲਦੀ ਸਭ ਕੁੱਝ ਠੀਕ ਹੋ ਜਾਵੇਗਾ, 2022 ਚ ਪੰਜਾਬ ਦੇ ਬੱਬਰ ਸ਼ੇਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਜਿੱਤ ਦਾ ਝੰਡਾ ਝੁਲੇਗਾ ਤੇ ਦੁਆਰਾ ਫੇਰ ਬਹੁਮਤ ਨਾਲ ਕੈਪਟਨ ਦੀ ਯੋਗ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਰਵਨਵਾਸੀਆ, ਉਪ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਜਸਮੇਲ ਡੇਰੀਵਾਲ, ਕੋਂਸਲਰ ਜਗਜੀਤ ਸਿੰਘ ਜੱਗੂ ਮੋਰ ਆਦਿ ਹਾਜਰ ਸਨ।






