ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਹੋਵੇਗੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬੇਰੁਜਗਾਰ ਲਾਇਨਮੈਨ ਯੂਨੀਅਨ ਮਾਨ ਪੰਜਾਬ ਦੇ ਸਾਥੀਆਂ ਵੱਲੋਂ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 18 ਮਈ ਨੂੰ ਹੈੱਡ ਆਫਿਸ ਪਟਿਆਲਾ ਦੇ ਸਾਹਮਣੇ ਇੱਕ ਰੋਜਾ ਭੁੱਖ ਹੜਤਾਲ ਰੱਖਣ ਲਈ ਦਿੱਤੀ ਚੇਤਾਵਨੀ, ਜੇਕਰ ਰਹਿੰਦੇ ਬੇਰੁਜਗਾਰ ਲਾਇਨਮੈਨਾਂ ਨੂੰ 17 ਮਈ ਤੱਕ ਨਿਯੁਕਤੀ ਪੱਤਰ ਨਾ ਦਿੱਤੇ ਤਾਂ 18 ਮਈ ਦਿਨ ਮੰਗਲਵਾਰ ਨੂੰ ਇੱਕ ਰੋਜਾ ਭੁੱਖ ਹੜਤਾਲ ਰੱਖਣ ਦਾ ਐਲਾਨਨ ਕੀਤਾ ਹੈ, ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਹੋਵੇਗੀ, ਪਾਵਰਕਾਮ ਦੀ ਮੈਨੇਜਮੈਂਟ ਨੇ 17 ਮਾਰਚ ਨੂੰ 2 ਮਹੀਨੇ ਹੋ ਗਏ ਪਟਿਆਲੇ ਹੈੱਡ ਆਫਿਸ ਵਿਖੇ ਬੇਰੁਜਗਾਰ ਲਾਈਨਮੈਨ ਯੂਨੀਅਨ ਮਾਨ ਪੰਜਾਬ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਤੇ ਕਮੇਟੀ ਮੈਂਬਰਾਂ ਨਾਲ ਮੀਟਿੰਗ ਕੀਤੀ ਸੀ, 12 ਦਿਨਾਂ ਦਾ ਸਮਾਂ ਦਿੱਤਾ ਸੀ, ਮੈਨੇਜਮੈਂਟ ਨੇ ਵਾਅਦਾ ਕੀਤਾ ਸੀ ਕਿ ਜਲਦੀ ਹੀ ਰਹਿੰਦੇ ਸਹਾਇਕ ਲਾਇਨਮੈਨਾਂ ਨੂੰ ਨਿਯੁਕਤੀ ਪੱਤਰ ਦਿੱਤਾ ਜਾਣਗੇ ਪ੍ਰੰਤੂ ਲਾਰਿਆਂ ਦੇ ਸਿਵਾਏ ਸਾਨੂੰ ਅੱਜ ਤੱਕ ਕਿਸੇ ਵੀ ਸਾਥੀ ਨੂੰ ਆਰਡਰ ਨਹੀਂ ਦਿੱਤਾ ਗਏ, ਕਰੋਨਾ ਦੀ ਕੋਈ ਪ੍ਰਵਾਹ ਨਹੀਂ ਹੈ, ਅਸੀਂ ਤਾਂ ਪਹਿਲਾਂ ਹੀ ਬੇਰੁਜਗਾਰੀ ਦੇ ਮਾਰੇ ਪਏ ਹਾਂ, ਜੇਕਰ ਸੀ.ਆਰ.ਏ. 295/19 ਦੇ ਸਹਾਇਕ ਲਾਇਨਮੈਨਾਂ ਦੇ ਰਹਿੰਦੇ ਸਾਥੀਆਂ ਨੂੰ ਇੱਕ ਹਫਤੇ ਵਿੱਚ ਨਿਯੁਕਤੀ ਪੱਤਰ ਜਾਰੀ ਨਾ ਕੀਤੇ ਤਾਂ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕਾਂਗੇ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੀ ਹੋਵੇਗੀ।





