17.1 C
Chandigarh

TODAY NOW NEWS

Thursday, March 19, 2026
HomeBREAKING NEWSਚੀਨ ਉਪਰ ਲਾਗੂ ਦਰਾਮਦ ਟੈਕਸ ਦਰਾਂ ਬਾਰੇ ਫੈਸਲਾ ਅਜੇ ਨਹੀਂ ਲਿਆ, ਮਾਮਲਾ...

ਚੀਨ ਉਪਰ ਲਾਗੂ ਦਰਾਮਦ ਟੈਕਸ ਦਰਾਂ ਬਾਰੇ ਫੈਸਲਾ ਅਜੇ ਨਹੀਂ ਲਿਆ, ਮਾਮਲਾ ਵਿਚਾਰ ਅਧੀਨ-ਬਾਈਡਨ

ਸੈਕਰਾਮੈਂਟੋ 11 ਮਈ (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਰਾਸ਼ਟਰਪਤੀ ਜੋਇ ਬਾਈਡਨ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼- ਸਮਾਨ ਉਪਰ ਲਾਗੂ ਕੀਤੀਆਂ ਦਰਾਮਦ ਟੈਕਸ ਦਰਾਂ ਦੇ ਭਵਿੱਖ ਸਬੰਧੀ ਨਿਰਨਾ ਵਿਚਾਰ ਅਧੀਨ ਹੈ ਪਰੰਤੂ ਇਸ ਬਾਰੇ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਰਾਸ਼ਟਰਪਤੀ ਨੇ ਇਹ ਬਿਆਨ ਕੁਝ ਆਰਥਕ ਮਾਹਿਰਾਂ ਵੱਲੋਂ ਮਹਿੰਗਾਈ ਘੱਟ ਕਰਨ ਲਈ ਦਰਾਮਦ ਉਪਰ ਲਾਗੂ ਟੈਕਸਾਂ ਦਰਾਂ ਖਤਮ ਕਰਨ ਦੇ ਸੁਝਾਅ ਤੋਂ ਬਾਅਦ ਦਿੱਤਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਅਰਥ ਵਿਵਸਥਾ ਲਈ ਜੋ ਵੀ ਫੈਸਲਾ ਉਚਿੱਤ ਹੋਵੇਗਾ, ਉਹ ਲਿਆ ਜਾਵੇਗਾ। ਇਕ ਪੱਤਰਕਾਰ ਵੱਲੋਂ ਇਹ ਪੁੱਛੇ ਜਾਣ ‘ਤੇ ਕਿ ਕੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਚੀਨ ਦੇ ਸਾਜ਼- ਸਮਾਨ ਉਪਰ ਲਾਗੂ ਟੈਰਿਫ ਵਾਪਿਸ ਲਏ ਜਾਣਗੇ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਇਸ ਸਮੇ ਇਹ ਮੁੱਦਾ ਵਿਚਾਰ ਅਧੀਨ ਹੈ ਤੇ ਅਸੀਂ ਵਿਚਾਰ ਕਰ ਰਹੇ ਹਾਂ ਕਿ ਇਸ ਸਬੰਧੀ ਕਿਸ ਕਿਸਮ ਦਾ ਨਿਰਨਾ ਸਾਡੇ ਲਈ ਹਾਂ ਪਖੀ ਹੋਵੇਗਾ। ਦਰਾਂ ਘੱਟ ਕਰਨ ਜਾਂ ਖਤਮ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਰਾਸ਼ਟਰਪਤੀ ਨੇ ਕਿਹਾ ਕਿ ਇਸ ਬਾਰੇ ਮੈ ਕੁੱਛ ਨਹੀਂ ਕਹਿਣਾ ਤੇ ਮੈ ਕਹਿ ਚੁੱਕਾ ਹਾਂ ਕਿ ਅਜੇ ਕੋਈ ਵੀ ਨਿਰਨਾ ਨਹੀਂ ਲਿਆ ਤੇ ਮਾਮਲੇ ਉਪਰ ਵਿਚਾਰ ਕੀਤਾ ਜਾ ਰਿਹਾ ਹੈ। ਇਥੇ ਜਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਬਾਈਡਨ ਪ੍ਰਸ਼ਾਸਨ ਨੇ ਚੀਨ ਦੇ ਸਾਜ਼ ਸਮਾਨ ਉਪਰ ਪਿਛਲੇ 4 ਸਾਲਾਂ ਤੋਂ ਲਾਗੂ ਟੈਕਸ ਦਰਾਂ ਬਾਰੇ ਵਿਸ਼ਲੇਸ਼ਣ ਦੀ ਸ਼ੁਰੂਆਤ ਕੀਤੀ ਸੀ ਪਰੰਤੂ ਅਜੇ ਤੱਕ ਅਧਿਕਾਰੀਆਂ ਨੇ ਟੈਕਸ ਦਰਾਂ ਖਤਮ ਕਰਨ ਜਾਂ ਘੱਟ ਕਰਨ ਸਬੰਧੀ ਕੋਈ ਸੰਕੇਤ ਨਹੀਂ ਦਿੱਤਾ। ਮਾਰਚ ਵਿਚ ਬਾਈਡਨ ਪ੍ਰਸ਼ਾਸਨ ਨੇ ਚੀਨੀ ਦਰਾਮਦ ਉਪਰ ਲਾਗੂ ਕੁਝ ਟੈਕਸ ਦਰਾਂ ਘਟਾਈਆਂ ਸਨ ਪਰੰਤੂ ਅਜੇ ਵੀ ਟਰੰਪ ਪ੍ਰਸ਼ਾਸਨ ਦੁਆਰਾ ਚੀਨ ਤੋਂ ਦਰਾਮਦ ਕੀਤੇ ਜਾਂਦੇ ਸਾਜ਼- ਸਮਾਨ ਉਪਰ ਲਾਗੂ ਟੈਕਸ ਦਰਾਂ ਉਸੇ ਤਰਾਂ ਜਾਰੀ ਹਨ। ਅਮਰੀਕਾ ਚੀਨ ਕੋਲੋਂ ਹਰ ਸਾਲ350 ਅਰਬ ਡਾਲਰ ਦੇ ਮੁੱਲ ਦਾ ਸਾਜ਼ ਸਮਾਨ ਮਗਵਾਉਂਦਾ ਹੈ। 2020 ਵਿਚ ਅਮਰੀਕਾ ਤੇ ਚੀਨ ਦਰਾਮਦ ਉਪਰ ਨਵਾਂ ਟੈਕਸ ਲਾਗੂ ਨਾ ਕਰਨ ਲਈ ਸਹਿਮਤ ਹੋਏ ਸਨ। ਬੀਜਿੰਗ ਇਸ ਗੱਲ ਲਈ ਵੀ ਸਹਿਮਤ ਹੋਇਆ ਸੀ ਕਿ ਉਹ ਅਮਰੀਕਾ ਤੋਂ ਸਾਜ਼ ਸਮਾਨ ਤੇ ਕੁਝ ਖੇਤੀਬਾੜੀ ਉਤਪਾਦਨਾਂ ਦੀ ਖਰੀਦ ਕਰੇਗਾ ਪਰੰਤੂ ਉਸ ਨੇ ਅਮਰੀਕਾ ਤੋਂ ਨਿਰਧਾਰਤ ਟੀਚੇ ਤੋਂ ਬਹੁਤ ਘੱਟ ਦਰਾਮਦ ਕੀਤੀ ਹੈ। ਇਸੇ ਦੌਰਾਨ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਚੀਨ ਉਪਰ ਲਾਗੂ ਵਾਧੂ ਪਾਬੰਦੀਆਂ ਨੂੰ ਖਤਮ ਕਰਨ ਬਾਰੇ ਮੁਲਾਂਕਣ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਆਉਣ ਵਾਲੇ ਹਫਤਿਆਂ ਵਿਚ ਵਧੇਰੇ ਖੁਲਾਸਾ ਕੀਤਾ ਜਾਵੇਗਾ।

Today Now News

RELATED ARTICLES
- Advertisment -

POPULAR POSTS