17.1 C
Chandigarh

TODAY NOW NEWS

Thursday, March 19, 2026
HomeBREAKING NEWSਮੂਸੇਵਾਲਾ ਦੇ ਕਾਤਲਾਂ ਦੇ ਮਾਰੇ ਜਾਣ ਨਾਲ ਉਸਦੇ ਪਰਿਵਾਰ ਅਤੇ ਸਨੇਹੀਆਂ ਨੂੰ...

ਮੂਸੇਵਾਲਾ ਦੇ ਕਾਤਲਾਂ ਦੇ ਮਾਰੇ ਜਾਣ ਨਾਲ ਉਸਦੇ ਪਰਿਵਾਰ ਅਤੇ ਸਨੇਹੀਆਂ ਨੂੰ ਦਿਲਾਸਾ ਨਹੀਂ ਮਿਲੇਗਾ

ਚੰਡੀਗੜ੍ਹ, 20 ਜੁਲਾਈ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਪੁਲਿਸ ਮੁਕਾਬਲੇ ਦੌਰਾਨ ਸਿੱਧੂ ਮੂਸੇਵਾਲਾ ਨੂੰ ਕਥਿਤ ਤੌਰ ‘ਤੇ ਮਾਰਨ ਵਾਲੇ ਦੋ ਕਥਿਤ ਸ਼ੂਟਰਾਂ ਦੇ ਮਾਰੇ ਜਾਣ ਨਾਲ ਮੂਸੇਵਾਲਾ ਦੇ ਪਰਿਵਾਰ ਅਤੇ ਦੁਨੀਆ ਭਰ ਵਿੱਚ ਫੈਲੇ ਉਸਦੇ ਚਹੇਤਿਆਂ ਨੂੰ ਕੋਈ ਵੀ ਦਿਲਾਸਾਨਹੀਂ ਮਿਲੇਗਾ।
ਇਥੇ ਜਾਰੀ ਇਕ ਬਿਆਨ ਵਿਚ ਵੜਿੰਗ ਨੇ ਕਿਹਾ ਕਿ ਇਸ ਨਾਲ ਨਾ ਤਾਂ ਮੂਸੇਵਾਲਾ ਵਾਪਸ ਆਵੇਗਾ ਅਤੇ ਨਾ ਹੀ ਪੰਜਾਬ ਸਰਕਾਰ ‘ਤੇ ਲੱਗੇ ਦਾਗ ਨੂੰ ਧੋਇਆ ਸਕੇਗਾ, ਜਿਸ ਕਾਰਨ ਮੂਸੇਵਾਲਾ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹੋਏ ਅਪਰਾਧਿਕ ਅਣਗਹਿਲੀ ਕਾਰਨ ਉਨ੍ਹਾਂ ਦਾ ਕਤਲ ਹੋਇਆ ਹੈ।


ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਦੋ ਕਥਿਤ ਸ਼ੂਟਰਾਂ ਦੇ ਐਨਕਾਊਂਟਰ ਰਾਹੀਂ ਕੋਈ ਵੱਡਾ ਕੰਮ ਨਹੀਂ ਹੋਇਆ ਹੈ, ਕਿਉਂਕਿ ਕਾਤਲਾਂ ਨੂੰ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਹੋਰ ਮੁਲਜ਼ਮਾਂ ਵਾਂਗ ਕਾਬੂ ਕੀਤਾ ਜਾ ਸਕਦਾ ਸੀ।
ਉਨ੍ਹਾਂ ਕਿਹਾ ਕਿ ਕੁਝ ਗੰਭੀਰ ਸਵਾਲ ਅਜੇ ਵੀ ਬਾਕੀ ਹਨ, ਜੋ ਕਿ ਮੂਸੇਵਾਲਾ ਦੀ ਜਾਨ ਨੂੰ ਗੰਭੀਰ ਖ਼ਤਰੇ ਦੇ ਬਾਵਜੂਦ ਉਸਦੀ ਸੁਰੱਖਿਆ ਨੂੰ ਕਮਜ਼ੋਰ ਕਰਕੇ ਸਰਕਾਰ ਵੱਲੋਂ ਕੀਤੀ ਗਈ ਵੱਡੀ ਕੁਤਾਹੀ ਨਾਲ ਸਬੰਧਤ ਹਨ। ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਤੋਂ ਇਹ ਸਵਾਲ ਲੰਬੇ ਸਮੇਂ ਤੱਕ ਪੁੱਛੇ ਜਾਂਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸ਼ੂਟਰ ਜ਼ਿੰਦਾ ਫੜੇ ਜਾਂਦੇ ਅਤੇ ਮੂਸੇਵਾਲਾ ਦੇ ਕਤਲ ਨਾਲ ਜੁੜੀ ਸਾਜ਼ਿਸ਼ ਦੀ ਤਹਿ ਤੱਕ ਪਹੁੰਚਿਆ ਜਾਂਦਾ । ਉਸਦੇ ਕਤਲ ਨੂੰ 52 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੁਲੀਸ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਨਾਕਾਮ ਰਹੀ ਹੈ ਅਤੇ ਕੁਝ ਵੀ ਨਹੀਂ ਨਿਕਲ ਸਕਿਆ।
ਦਰਅਸਲ ਇਸ ਮਾਮਲੇ ਨੂੰ ਲੈ ਕੇ ਪੰਜਾਬ ਪੁਲਿਸ ਦੀ ਇਹ ਪਹਿਲੀ ਸਿੱਧੀ ਕਾਰਵਾਈ ਸੀ ਪਰ ਇਸ ਵਿੱਚ ਵੀ ਪੁਲਿਸ ਮੁਲਜ਼ਮਾਂ ਨੂੰ ਜ਼ਿੰਦਾ ਕਾਬੂ ਨਹੀਂ ਕਰ ਸਕੀ। ਹੋਰ ਤਾਂ ਹੋਰ, ਹੁਣ ਤੱਕ ਪੰਜਾਬ ਪੁਲਿਸ ਦਿੱਲੀ ਪੁਲਿਸ ਵੱਲੋਂ ਉਨ੍ਹਾਂ ਨੂੰ ਕੀਤੀ ਗਈ ਸਪੁਰਦਗੀ ‘ਤੇ ਹੀ ਨਿਰਭਰ ਸੀ, ਜਿਸ ਕਾਰਨ ਉਹ ਮਾਮਲੇ ਨੂੰ ਲੈ ਕੇ ਵਧੇਰੇ ਸਰਗਰਮ ਨਜ਼ਰ ਆ ਰਹੇ ਹਨ |

Today Now News

RELATED ARTICLES
- Advertisment -

POPULAR POSTS