17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ 'ਤੇ ਭੇਜਿਆ ਗੈਂਗਸਟਰ ਜੌਨ ਬੁੱਟਰ, ਪੁਲਿਸ...

ਅਦਾਲਤ ਨੇ 4 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗੈਂਗਸਟਰ ਜੌਨ ਬੁੱਟਰ, ਪੁਲਿਸ ਕਰੇਗੀ ਹੋਰ ਤਫਤੀਸ ।

ਜੌਨ ਬੁੱਟਰ ਤੇ 20 ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਪੁਲਿਸ ਨੂੰ ਇਸ ਦੀ ਲੰਬੇ ਸਮੇਂ ਤੋਂ ਭਾਲ ਸੀ।

ਮੋਗਾ (ਹਰਪਾਲ ਸਹਾਰਨ) : ਪਿਛਲੇ ਮਹੀਨੇ ਮੋਹਾਲੀ ਦੇ ਖਰੜ ‘ਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਜੌਨ ਬੁੱਟਰ ਨੂੰ ਅੱਜ ਮੋਗਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਨਿਹਾਲ ਸਿੰਘ ਵਾਲਾ ਅਦਾਲਤ ‘ਚ ਪੇਸ਼ ਕੀਤਾ। ਜਿਸ ਦੌਰਾਨ ਅਦਾਲਤ ਨੇ ਸੁਣਵਾਈ ਕਰਦਿਆਂ ਗੈਂਗਸਟਰ ਨੂੰ 4 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ । 

ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਬੱਧਨੀ ਦੇ ਥਾਣਾ ਮੁਖੀ ਕਰਮਜੀਤ ਸਿੰਘ ਨੇ ਦੱਸਿਆ ਕਿ ਗੈਂਗਸਟਰ ਜੌਨ ਬੁੱਟਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਅੱਜ  ਪ੍ਰੋਡਕਸ਼ਨ ਵਾਰੰਟ ‘ਤੇ  ਲਿਆਂਦਾ ਸੀ ਤੇ ਉਸ ਨੂੰ ਅਦਾਲਤ ‘ਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਮੋਹਾਲੀ ਦੇ ਖਰੜ ਵਿਚ ਪੁਲਿਸ ਅਤੇ ਗੈਂਗਸਟਰ ‘ਚ ਫਾਇਰਿੰਗ ਹੋਈ ਹੈ । ਇਸ ਮੁਠਭੇੜ ਵਿਚ ਗੈਂਗਸਟਰ ਜੌਨ ਬੁੱਟਰ ਜ਼ਖਮੀ ਹੋ ਗਿਆ ਸੀ । ਜੌਨ ਬੁੱਟਰ ਦੇ ਗੋਲੀ ਲੱਗਣ ਦੇ ਕਾਰਨ ਪੁਲਿਸ ਦੀ ਬੱਸ ‘ਚ ਹੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਹੋਈ ।

ਪੁਲਿਸ ਨੇ ਉਸਦੇ 5 ਸਾਥੀਆਂ ਨੂੰ ਕਬਜੇ ਵਿਚ ਲੈ ਲਿਆ ਸੀ। ਇਥੇ ਇਹ ਵੀਦੱਸਣਾ ਬੜਾ ਜ਼ਰੂਰੀ ਹੈ ਕਿ ਜੌਨ ਬੁੱਟਰ ਤੇ 20 ਦੇ ਕਰੀਬ ਮਾਮਲੇ ਦਰਜ਼ ਹਨ ਅਤੇ ਪੁਲਿਸ ਨੂੰ ਇਸ ਦੀ ਲੰਬੇ ਸਮੇਂ ਤੋਂ ਭਾਲ ਸੀ।

Today Now News

RELATED ARTICLES
- Advertisment -

POPULAR POSTS