9 ਕਲੋਨੀਆਂ ਦੇ ਰਲੇਵੇਂ ਤੋਂ ਬਣੇ ਮਹੇਸ਼ ਨਗਰ ਚ ਵਿਵਾਦਿਤ ਤਾਜਾ ਸ਼ੁਰੂ ਕੀਤੀ ਮਹੇਸ਼ ਗ੍ਰੀਨ ਦਾ ਕੰਮ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਉਹ ਕੋਰਟ ਦੇ ਅਗਲੇ ਹੁਕਮਾਂ ਤੱਕ ਬੰਦ ਕਰਵਾਇਆ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਨਗਰ ਕੌਂਸਲ ਬਰਨਾਲਾ ਦੇ ਅਧਿਕਾਰੀਆਂ ਦੀ ਮੇਹਰਬਾਨੀ ਸਦਕਾ ਹੰਡਿਆਇਆ ਰੋਡ ’ਤੇ ਸਥਿਤ ਇਕ ਅੱਧੀ ਨਾ ਹੋ ਕੇ 9 ਕਲੋਨੀਆਂ ਦੇ ਰਲੇਵੇਂ ਤੋਂ ਬਣੇ ਮਹੇਸ਼ ਨਗਰ ਦਾ ਛਿੜਿਆ ਵਿਵਾਦ ਠੱਲ੍ਹਣ ਦਾ ਨਾਂ ਨਹੀ ਲੈ ਰਿਹਾ ਜਿਸ ਨੂੰ ਲੈ ਕੇ ਆਏ ਦਿਨ ਮਹੇਸ਼ ਨਗਰ ਕਲੋਨੀ ਦੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ । ਇਸ ਕਲੋਨੀ ਚੱਕਰਵਿਊ ਤਹਿਤ ਹਾਈਕੋਰਟ ਚ ਸ਼ਿਕਾਇਤਕਰਤਾ ਮੰਗਤ ਬਾਂਸਲ ਮੰਗਾ ਦੀ ਸ਼ਿਕਾਇਤ ਦੀ ਸੁਣਵਾਈ ’ਤੇ ਡਾਇਰੈਕਟਰ ਲੋਕਲ ਬਾਡੀ ਦੇ ਹੁਕਮਾਂ ’ਤੇ ਨਗਰ ਕੌਂਸਲ ਦੇ ਐਮ.ਈ ਇੰਦਰਜੀਤ ਸਿੰਘ ਤੇ ਜੇ.ਈ ਨਿਖ਼ਲ ਕੌਸ਼ਲ ਦੇ ਨਾਲ ਜੂਨਿਅਰ ਸਹਾਇਕ ਹਰਬਖਸ਼ ਸਿੰਘ ਦੀ ਟੀਮ ਵਲੋਂ ਸਿਵ ਵਾਟਿਕਾ ਕਲੋਨੀ ਦੇ ਸੰਚਾਲਕ ਰਹੇ ਇਸ ਕਲੋਨਾਈਜ਼ਰ ਵਲੋਂ ਵਿਵਾਦਿਤ ਤਾਜਾ ਸ਼ੁਰੂ ਕੀਤੀ ਮਹੇਸ਼ ਗ੍ਰੀਨ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕਲੋਨੀ ਸਬੰਧੀ ਕਲੋਨੀ ਦੇ ਵਸਨੀਕ ਮੰਗਤ ਬਾਂਸਲ ਮੰਗਾ ਵਲੋਂ ਜਿੱਥੇ ਕਲੋਨਾਈਜ਼ਰਾਂ ਖ਼ਿਲਾਫ਼ ਮਾਨਯੋਗ ਅਦਾਲਤ ਦਾ ਦਰਵਾਜਾ ਖੜਕਾਇਆ ਹੋਇਆ ਹੈ, ਉੱਥੇ ਹੀ ਸਬੰਧਿਤ ਹਰ ਵਿਭਾਗ ਨੂੰ ਵੀ ਉਸਨੇ ਲਿਖਤੀ ਸ਼ਿਕਾਇਤ ਕੀਤੀ ਹੋਈ ਹੈ।
- ਫ਼ੈਸਲੇ ਦੀ ਉਡੀਕ ਤੱਕ ਕੰਮ ਰੋਕੇ
ਨਗਰ ਕੌਂਸਲ ਤੋਂ ਪੁੱਜੇ ਅਧਿਕਾਰੀਆਂ ਨੇ ਦੱਸਿਆ ਕਿ ਮਹੇਸ਼ ਗ੍ਰੀਨ ਕਲੋਨੀ ਜੋ ਨਿਰਮਾਣ ਅਧੀਨ ਹੈ, ਦੀਆਂ ਧੜਾਧੜ ਪੁੱਜ ਰਹੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਫੈਸਲੇ ਦੀ ਉਡੀਕ ਤੱਕ ਕੰਮ ਰੋਕੇ ਗਏ ਹਨ। 5 ਏਕੜ ਵਾਲੀ ਇਸ ਕਲੋਨੀ ’ਚ ਕਲੋਨਾਈਜ਼ਰਾਂ ਵਲੋਂ ਜਿੱਥੇ ਪਲਾਟ ਕੱਟਕੇ ਕਲੋਨੀ ਦੀ ਮੁਕੰਮਲ ਦਿੱਖ ਦਿੱਤੀ ਜਾ ਚੁੱਕੀ ਹੈ, ਉਥੇ ਹੀ ਇਸਦੀ ਚਾਰਦੀਵਾਰੀ ਦਾ ਕੰਮ ਚੱਲ ਰਿਹਾ ਸੀ, ਜਿਸਨੂੰ ਨਗਰ ਕੌਂਸਲ ਦੇ ਐਮਈ ਇੰਦਰਜੀਤ ਸਿੰਘ, ਜੇਈ ਨਿਖ਼ਲ ਕੌਸ਼ਲ ਤੇ ਜੂਨੀਅਰ ਸਹਾਇਕ ਹਰਬਖਸ਼ ਸਿੰਘ ਦੀ ਟੀਮ ਨੇ ਫ਼ਿਲਹਾਲ ਰੋਕ ਦਿੱਤਾ ਹੈ। ਉਨ੍ਹਾਂ ਸਖ਼ਤ ਲਹਿਜ਼ੇ ’ਚ ਕਿਹਾ ਕਿ ਜੇਕਰ ਇਹ ਕੰਮ ਕਰਨਗੇ ਤਾਂ ਇਨ੍ਹਾਂ ਦਾ ਸਮਾਨ ਨਗਰ ਕੌਂਸਲ ਅਧੀਨ ਜਬਤ ਕਰ ਲਿਆ ਜਾਵੇਗਾ। ਕੱਮ ਕਰ ਕਰਵਾ ਰਹੇ ਇਸ ਕਲੋਨੀ ਦੇ ਮਾਲਕ ਭਾਂਵੇ ਚੰਡੀਗੜ੍ਹ ਰਹਿੰਦੇ ਹਨ, ਪਰ ਉਨ੍ਹਾਂ ਨੂੰ ਵੀ ਰਿਕਾਰਡ ਸਹਿਤ ਨਗਰ ਕੌਂਸਲ ’ਚ ਤਲਬ ਕੀਤਾ ਹੈ। ਰਿਕਾਰਡ ਦੇਖਣ ਤੋਂ ਬਾਅਦ ਹੀ ਅਗਾਮੀ ਕਾਰਵਾਈ ਹੋਵੇਗੀ। - ਹਾਈਕੋਰਟ ਕਰੇਗਾ ਨਿਆ- ਮੰਗਤ ਬਾਂਸਲ
ਮਹੇਸ਼ ਨਗਰ ਕਲੋਨੀ ਦੇ ਵਾਸੀ ਤੇ ਸ਼ਿਕਾਇਤਕਰਤਾ ਮੰਗਤ ਬਾਂਸਲ ਮੰਗਾ, ਜਗਜੀਤ ਸਿੰਘ ਪਨੇਸਰ ਤੇ ਵੀਰਦਵਿੰਦਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਕਲੋਨਾਈਜ਼ਰਾਂ ਖ਼ਿਲਾਫ਼ ਹਾਈਕੋਰਟ ਕੋਲ ਨਿਆ ਲਈ ਗੁਹਾਰ ਲਗਾਈ ਹੋਈ ਹੈ,ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਹਾਈਕੋਰਟ ਕਲੋਨਾਈਜ਼ਰਾਂ ਵਲੋਂ ਕੀਤੇ ਜਾ ਰਹੇ ਧੱਕੇ ਦੇ ਖ਼ਿਲਾਫ਼ ਕਲੋਨੀ ਵਾਸੀਆਂ ਦੇ ਹੱਕ ’ਚ ਫੈਸਲਾ ਸੁਣਾਕੇ ਹੱਕ-ਸੱਚ ਦੀ ਜਿੱਤ ਹੋਵੇਗੀ। ਇਹ ਪੁਛੇ ਜਾਣ ਤੇ ਕਿ ਕਲੋਨਾਈਜ਼ਰ ਵਲੋਂ 1350 ਰੁਪਿਆ ਪ੍ਰਤੀ ਗ਼ਜ਼ ਦੇ ਹਿਸਾਬ ਨਾਲ ਕਰੋੜਾਂ ਰੁਪਿਆ ਦੇਣ ਦੀਆਂ ਕਨਸੋਆਂ ਤੇ ਚਰਚਾਵਾਂ ਚੱਲ ਰਹੀਆਂ ਹਨ jਤਾਂ ਉਨ੍ਹਾਂ ਕਿਹਾ ਜਿਨ੍ਹਾਂ ਨੇ ਲਾਇ ਹੋਣੇ ਉਹ ਆਪੇ ਪ੍ਰਸ਼ਾਸ਼ਨ ਤੇ ਅਦਾਲਤ ਚ ਦੱਸਣਗੇ



