16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਣਾਂਵਾਲੀ ਥਰਮਲ ਪਲਾਂਟ ਅੱਗੇ ਵੀ ਨਵੀਂ ਦਿੱਲੀ ਦੀ ਤਰਾਂ ਪੂਰੇ ਜ਼ੋਰ ਨਾਲ...

ਬਣਾਂਵਾਲੀ ਥਰਮਲ ਪਲਾਂਟ ਅੱਗੇ ਵੀ ਨਵੀਂ ਦਿੱਲੀ ਦੀ ਤਰਾਂ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ

ਇਸ ਮੌਕੇ ਜਸਦੇਵ ਸਿੰਘ ਰੱਲਾ, ਗੁਰਮੇਲ ਕੌਰ, ਪ੍ਰਕਾਸ਼ ਕੌਰ ਹਾਜ਼ਰ ਸਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਖਿਲਾਫ਼ ਸੂਰਜ ਕੁਮਾਰ ਛਾਬੜਾ ਬੀ.ਜੇ.ਪੀ. ਦੇ ਸੂਬਾ ਆਗੂ ਦੇ ਘਰ ਅੱਗੇ ਲਗਾਤਾਰ 29ਵੇਂ ਦਿਨ ਧਰਨਾ ਜਾਰੀ ਰਿਹਾ। ਕਿਸਾਨ ਆਗੂ ਸਾਧੂ ਸਿੰਘ ਅਲੀਸ਼ੇਰ ਅਤੇ ਜਗਸੀਰ ਸਿੰਘ ਕਾਲਾ ਜਵਾਹਰਕੇ ਨੇ ਦੱਸਿਆ ਕਿ ਜਿੰਨਾ ਚਿਰ ਇਹ ਖੇਤੀ ਸਬੰਧੀ ਕਾਲੇ ਕਾਨੂੰਨ ਅਤੇ ਬਿਜਲੀ ਐਕਟ, 2020 ਸਮੇਤ ਪਰਾਲੀ ਸਬੰਧੀ ਬਣਾਏ ਐਕਟ 1 ਕਰੋੜ ਜੁਰਮਾਨਾ ਅਤੇ 5 ਸਾਲ ਦੀ ਕੈਦ ਦਾ ਫੁਰਮਾਨ ਕੀਤਾ ਗਿਆ ਹੈ, ਰੱਦ ਨਹੀਂ ਹੁੰਦੇ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸੇ ਤਰ੍ਹਾਂ ਹੀ ਬਣਾਂਵਾਲੀ ਥਰਮਲ ਪਲਾਂਟ ਅੱਗੇ ਜੋ ਧਰਨਾ ਚੱਲ ਰਿਹਾ ਹੈ ਉਹ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪ੍ਰਾਈਵੇਟ ਥਰਮਲਾਂ ਅੱਗੇ ਧਰਨੇ ਜਾਰੀ ਰਹਿਣਗੇ। ਇਸ ਮੌਕੇ ਜਸਦੇਵ ਸਿੰਘ ਰੱਲਾ, ਗੁਰਮੇਲ ਕੌਰ, ਪ੍ਰਕਾਸ਼ ਕੌਰ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS