ਖੰਨਾ, 10 ਜਨਵਰੀ (ਪਰਮਜੀਤ ਸਿੰਘ ਧੀਮਾਨ)- ਕਾਂਗਰਸ ਪਾਰਟੀ ਦੇ ਟਕਸਾਲੀ ਪਰਿਵਾਰ ਕਹਾਉਣ ਵਾਲੇ ਸ਼ਹਿਰ ਦੇ ਉੱਘੇ ਸਨਅੱਤਕਾਰ ਤੇ ਕਾਂਗਰਸ ਦੇ ਵਾਈਸ ਪ੍ਰਧਾਨ ਹਰਬੰਸ ਲਾਲ ਸੇਤੀਆ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਇਸ ਮੌਕੇ ਆਪ ਦੇ ਹਲਕਾ ਖੰਨਾ ਤੋਂ ਉਮੀਦਵਾਰ ਤਰੁਨਪ੍ਰੀਤ ਸਿੰਘ ਨੇ ਵਧਾਈ ਦਿੰਦਿਆਂ ਪਾਰਟੀ ਵਿਚ ਆਉਣ ਸਵਾਗਤ ਕਰਦਿਆਂ ਬਣਦਾ ਸਨਮਾਨ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਿਚ ਹਰ ਵਿਅਕਤੀ, ਜਾਤ, ਧਰਮ ਨੂੰ ਬਰਾਬਰ ਸਥਾਨ ਦਿੱਤਾ ਜਾਂਦਾ ਹੈ। ਇਸ ਮੌਕੇ ਡਾ. ਸੁਖਦੇਵ ਸਿੰਘ, ਓਮ ਪ੍ਰਕਾਸ਼, ਜਰਨੈਲ ਸਿੰਘ, ਕਰਮ ਚੰਦ ਸ਼ਰਮਾ, ਰਾਜਬੀਰ ਸ਼ਰਮਾ, ਸੁਖਵਿੰਦਰ ਸਿੰਘ, ਮਹੇਸ਼ ਕੁਮਾਰ, ਨਿਸ਼ੂ ਕਪਿਲਾ, ਜਸਵਿੰਦਰ ਬਿÇਲੰਗ, ਸੁਰਿੰਦਰ ਸਿੰਘ, ਨਿਤਿਨ ਚੰਮ ਆਦਿ ਹਾਜ਼ਰ ਸਨ





