16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਸੀ.ਆਈ.ਏ. ਸਟਾਫ ਤਰਨਤਾਰਨ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ...

ਸੀ.ਆਈ.ਏ. ਸਟਾਫ ਤਰਨਤਾਰਨ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ ਕਾਬੂ : ਦੋ ਹੋਏ ਮੌਕੇ ਤੋਂ ਫਰਾਰ ।

ਦੋਸ਼ੀਆਂ ਕੋਲੋਂ 2 ਰਿਵਾਲਵਰ, 32 ਬੋਰ ਅਤੇ 4 ਜਿੰਦਾ ਕਾਰਤੂਸ ਸਮੇਤ 2 ਦਾਤਰ ਹੋਏ ਬਰਾਮਦ ।

ਤਰਨ ਤਾਰਨ (ਜਸਬੀਰ ਸਿੰਘ) : ਸੀ.ਆਈ.ਏ. ਸਟਾਫ ਤਰਨਤਾਰਨ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਗੈਂਗ ਦੇ ਚਾਰ ਮੈਂਬਰ 2 ਰਿਵਾਲਵਰ 32 ਬੋਰ ਅਤੇ 4 ਜਿੰਦਾ ਕਾਰਤੂਸ ਸਮੇਤ ਅਤੇ 2 ਦਾਤਰ ਸਮੇਤ ਕੀਤੇ ਕਾਬੂ ਦੋ ਉਕਤ ਦੋਸ਼ੀ ਲਵ ਉਰਫ ਲੱਭਾ ਅਤੇ ਗੁਰਜੀਤ ਸਿੰਘ ਮੌਕੇ ਤੋਂ ਫਰਾਰ ਹੋ ਗਏ । ਇਸ ਬਾਰੇ ਡਿਪਟੀ ਕਮਲਜੀਤ ਸਿੰਘ ਡੀ.ਐੱਸ.ਪੀ.ਡੀ. ਤਰਨਤਾਰਨ ਨੇ ਦੱਸਿਆ ਕਿ ਇਹ ਲੁੱਟਾਂ ਖੋਹਾਂ ਕਰਨ ਵਾਲਾ ਗਿਰੋਹ ਇਲਾਕੇ ਵਿਚ ਪਿਛਲੇ ਕਾਫੀ ਸਮੇਂ ਤੋਂ ਸਰਗਰਮ ਸੀ ਅਤੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ । ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲੀਸ ਵੱਲੋਂ ਵਲੀਪੁਰ,ਰੂੜੇਆਸਲ ਨਜ਼ਦੀਕ ਬਣੇ ਖਾਲੀ ਕਮਰਿਆਂ ਵਿਚ ਵਾਰਦਾਤ ਦੀ ਸਲਾਹ ਕਰਦੇ ਇਸ ਗੈਂਗ ਦੇ ਚਾਰ ਮੈਂਬਰਾਂ ਨੂੰ ਕੀਤੀ ਨਾਕਾਬੰਦੀ ਤਹਿਤ ਕਾਬੂ ਕੀਤਾ । ਫੜੇ ਗਏ ਉਕਤ ਦੋਸ਼ੀਆ ਵਿਚ ਜਿਸ ਵਿਚ ਅਰਵਿੰਦਰ ਸਿੰਘ ਬਿੱਲੀ,ਗੁਰਸੇਵਕ ਸਿੰਘ ਕਾਲਾ ਇਨ੍ਹਾਂ ਕੋਲੋ ਰਿਵਾਲਵਰ 32 ਬੋਰ ਅਤੇ ਅਕਾਸ਼ਦੀਪ ਸਿੰਘ,ਸੋਨੂ ਸਿੰਘ ਉਰਫ ਲਾਲਾ ਨੂੰ ਕਾਬੂ ਕਰ ਇਨ੍ਹਾਂ ਖਿਲਾਫ ਬਣਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ । ਅੱਜ ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ । ਇਨ੍ਹਾਂ ਵਲੋਂ ਹੋਰ ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਇਸਦੀ ਪੁੱਛ ਪੜਤਾਲ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS