16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਜਲੀ ਦਰਾਂ 'ਚ 50 ਪੈਸੇ ਤੋਂ...

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਿਜਲੀ ਦਰਾਂ ‘ਚ 50 ਪੈਸੇ ਤੋਂ 1 ਰੁਪਏ ਪ੍ਰਤੀ ਯੂਨਿਟ ਘੱਟ ਕਰਨ ਨੂੰ ਅਕਾਲੀ ਦਲ ਵਲੋਂ ਨਿਖੇਦੀ

ਇਸਨੂੰ ਸਿਰਫ ਚੋਣ ਸਟੰਟ ਦੱਸਦਿਆਂ ਨਿਖੇਦੀ ਕੀਤੀ ਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਜਿਥੇ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀ. ਐਸ. ਈ. ਆਰ. ਸੀ.) ਦੇ ਸਾਲ 2021-22 ਲਈ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦੱਸਦਿਆਂ ਹੋਏ ਘਰੇਲੂ ਬਿਜਲੀ ਦਰਾਂ ‘ਚ 50 ਪੈਸੇ ਤੋਂ 1 ਰੁਪਏ ਪ੍ਰਤੀ ਯੂਨਿਟ ਘੱਟ ਕਰਨ ਨੂੰ ਵੱਡੀ ਰਾਹਤ ਦੱਸਦੇ ਹਨ ਉੱਥੇ ਹੀ ਅਕਾਲੀ ਦਲ ਦੇ ਆਗੂਆਂ ਵਲੋਂ ਇਸਨੂੰ ਸਿਰਫ ਚੋਣ ਸਟੰਟ ਦੱਸਦਿਆਂ ਇਸ ਨੂੰ ਪੰਜਾਬ ਦੀ ਜਨਤਾ ਨਾਲ ਕੀਤਾ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸ ਦੀ ਨਿਖੇਦੀ ਕੀਤੀ ਤੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜੀ ਕੀਤੀ | ਅਕਾਲੀਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਅਕਾਲੀ ਦਲ ਦੇ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਨਗਰ ਕੌਂਸਿਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਪੀ ਏ ਸੀ ਮੇਂਬਰ ਅਕਾਲੀ ਦਲ ਰੁਪਿੰਦਰ ਸਿੰਘ ਸੰਧੂ ਇਸਤਰੀ ਅਕਾਲੀ ਦਲ ਸਹਿਰੀ ਪ੍ਰਧਾਨ ਬੀਬੀ ਜਸਬੀਰ ਕੌਰ ਭੋਤਨਾ ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਜਤਿੰਦਰ ਜਿੱਮੀ ਨੇ ਕਿਹਾ ਕੇ ਕਾਂਗਰਸ ਸਰਕਾਰ ਸੂਬੇ ਦੇ ਲੋਕਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ ਤੇ ਝੂਠੇ ਵਾਦਿਆਂ ਤੇ ਵੋਟ ਰਾਜਨੀਤੀ ਨਾਲ ਵੋਟਾਂ ਵਟੋਰਨਾ ਚਾਹੁੰਦੀ ਹੈ ਇਸ ਫ਼ੈਸਲੇ ਨਾਲ ਬਿਜਲੀ ਖਪਤਕਾਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਨਿਰਾਧਾਰ ਹੈ ਜਦੋਂ ਕਿ ਅਕਾਲੀਦਲ ਦੀ ਸਰਕਾਰ ਸਮੇ ਲਏ ਲੋਕਹਿਤ ਫੈਸਲਿਆਂ ਨੂੰ ਅੱਜ ਬੀ ਯਾਦ ਕਰਦੇ ਹਨ ਘਰੇਲੂ ਖਪਤਕਾਰਾਂ ਨੂੰ ਖ਼ਾਸ ਕਰਕੇ ਗਰੀਬਾਂ ਨੂੰ ਜਿਹੜੇ ਪਹਿਲਾਂ ਹੀ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਵਿੱਤੀ ਔਕੜਾਂ ਦਾ ਸਾਹਮਣਾ ਕਰ ਰਹੇ ਹਨ ਵੱਡੇ ਬਿੱਲ ਆ ਰਹੇ ਹਨ ਤੇ ਵਪਾਰੀ ਵਰਗ ਨੂੰ ਤਾਰੋਪੀੜ ਕੀਤਾ ਜਾ ਰਿਹਾ ਹੈ ਇਸ ਮੌਕੇ ਗੁਰਜਿੰਦਰ ਸਿੰਘ ਸਿੱਧੂ ਕੌਮੀ ਪ੍ਰਧਾਨ ਸਾਬਕਾ ਸੈਨਿਕ ਵਿੰਗ,ਸਾਬਕਾ ਐਮ ਸੀ ਸੋਨੀ ਜਾਗਲ ਲਾਡੀ ਜਲੂਰ,ਰਸਵਿੰਦਰ ਕੌਰ ਆਦਿ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS