17.1 C
Chandigarh

TODAY NOW NEWS

Friday, March 20, 2026
HomeBREAKING NEWSਮਨਾਲੀ 'ਚ ਪਤਨੀ ਨੂੰ ਇੰਤਰਾਜ਼ਯੋਗ ਹਾਲਤ 'ਚ ਦੇਖ ਪਤੀ ਨੇ ਚਲਾਈਆਂ ਗੋਲੀਆਂ,...

ਮਨਾਲੀ ‘ਚ ਪਤਨੀ ਨੂੰ ਇੰਤਰਾਜ਼ਯੋਗ ਹਾਲਤ ‘ਚ ਦੇਖ ਪਤੀ ਨੇ ਚਲਾਈਆਂ ਗੋਲੀਆਂ, ਖੁਦ ਨੂੰ ਵੀ ਉਡਾਇਆ, ਦੋ ਦੀ ਮੌਤ ਤੇ ਇਕ ਜ਼ਖ਼ਮੀ

ਮਨਾਲੀ : ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਗੋਲੀਬਾਰੀ ਹੋਈ ਹੈ। ਗੋਲੀਬਾਰੀ ਦੀ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਔਰਤ ਜ਼ਖਮੀ ਹੈ। ਜਾਣਕਾਰੀ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਇਕ ਔਰਤ ਮਨਾਲੀ ‘ਚ ਹੋਟਲ ਚਲਾ ਰਹੀ ਹੈ। ਉਸਦਾ ਪਤੀ ਦਿੱਲੀ ਵਿੱਚ ਰਹਿੰਦਾ ਹੈ। ਸ਼ੁੱਕਰਵਾਰ ਨੂੰ ਜਦੋਂ ਅਚਾਨਕ ਮਹਿਲਾ ਦਾ ਪਤੀ ਦਿੱਲੀ ਤੋਂ ਮਨਾਲੀ ਪਹੁੰਚਿਆ ਤਾਂ ਉਸ ਨੇ ਪਤਨੀ ਨੂੰ ਹੋਟਲ ‘ਚ ਆਪਣੇ ਪ੍ਰੇਮੀ ਨਾਲ ਇੰਤਰਾਜ਼ਯੋਗ ਹਾਲਤ ‘ਚ ਦੇਖਿਆ। ਜਿਸ ‘ਤੇ ਗੁੱਸੇ ‘ਚ ਆਏ ਵਿਅਕਤੀ ਨੇ ਪਹਿਲਾਂ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ, ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ। ਐਸਪੀ ਕੁੱਲੂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਸਵੇਰੇ 6.00 ਵਜੇ ਦੇ ਕਰੀਬ ਪੁਲਿਸ ਸਟੇਸ਼ਨ ‘ਚ ਸੂਚਨਾ ਮਿਲੀ ਕਿ ਹੋਟਲ ਹਿਮਾਲਿਆ ਓਕ ‘ਚ ਗੋਲੀ ਚੱਲੀ ਹੈ। ਜਿਸ ‘ਤੇ ਪੁਲਿਸ ਮੌਕੇ ‘ਤੇ ਹੋਟਲ ਹਿਮਾਲਿਆ ਓਕ ਪਹੁੰਚੀ। ਜਿਸ ਤੋਂ ਬਾਅਦ ਹੋਟਲ ਦੇ ਕਮਰੇ ਨੰ: 102 ਦੇ ਕਮਰੇ ਦੀ ਪਿਛਲੀ ਬਾਲਕੋਨੀ ਦੇ ਦਰਵਾਜ਼ੇ ਰਾਹੀਂ ਥਾ ਨੂੰ ਚੈੱਕ ਕੀਤਾ ਤਾਂ ਦੋ ਵਿਅਕਤੀ ਮਰੇ ਪਏ ਸਨ। ਜਿਨ੍ਹਾਂ ਵਿੱਚੋਂ ਇੱਕ ਪੂਰੀ ਤਰ੍ਹਾਂ ਨਗਨ ਹਾਲਤ ‘ਚ ਸੀ। ਹੋਟਲ ਦੇ ਕਮਰੇ ਦੇ ਅੰਦਰ ਅਤੇ ਬਾਹਰ ਦੋ-ਤਿੰਨ ਗੋਲੀਆਂ ਪਈਆਂ ਮਿਲੀਆਂ। ਜਿਸ ਤੋਂ ਸਾਫ਼ ਹੋ ਗਿਆ ਸੀ ਕਿ ਦੋਵਾਂ ਵਿਅਕਤੀਆਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ। ਉਪਰੋਕਤ ਘਟਨਾ ਹੋਟਲ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਮਰਨ ਵਾਲਿਆਂ ਵਿੱਚ ਰਿਸ਼ਵਾ ਸਕਸੈਨਾ ਜੋ ਕਿ ਹੋਟਲ ਲੀਜ਼ਰ ਰਵਲੀਨ ਕੌਰ ਚਾਵਲਾ ਦਾ ਪਤੀ ਹੈ ਅਤੇ ਦੂਜਾ ਸੰਨੀ ਸ਼ੇਰਾਵਤ ਜੋ ਇਨ੍ਹਾਂ ਦੋ ਭੈਣਾਂ ਦਾ ਦੋਸਤ ਦੱਸਿਆ ਜਾਂਦਾ ਹੈ।
ਜਾਂਚ ਦੌਰਾਨ ਪਤਾ ਲੱਗਾ ਕਿ ਦੋਵੇਂ ਮਿਲ ਕੇ ਇਸ ਹੋਟਲ ਨੂੰ ਚਲਾਉਂਦੇ ਸਨ ਅਤੇ ਰਵਲੀਨ ਕੌਰ ਦਾ ਪਤੀ ਰਿਸ਼ਵਾ ਸਕਸੈਨਾ ਘਿਆਗੀ (ਬੰਜਰ) ਇਲਾਕੇ ‘ਚ ਕੈਪਿੰਗ ਲਗਾਉਣ ਦਾ ਕਾਰੋਬਾਰ ਕਰਦਾ ਸੀ। ਸੀਸੀਟੀਵੀ ਫੁਟੇਜ ਅਨੁਸਾਰ ਜ਼ਖਮੀ ਰਵਲੀਨ ਕੌਰ ਚਾਵਲਾ ਦਾ ਪਤੀ ਰਿਸ਼ਵਾ ਸਕਸੈਨਾ ਸਵੇਰੇ ਕਰੀਬ 4 ਵਜੇ ਹੱਥ ਵਿੱਚ ਪਿਸਤੌਲ ਲੈ ਕੇ ਹੋਟਲ ਵਿੱਚ ਦਾਖਲ ਹੋਇਆ ਅਤੇ ਹੋਟਲ ਦੇ ਕੁਝ ਕਮਰਿਆਂ ਦੀ ਚੈਕਿੰਗ ਕਰ ਰਿਹਾ ਸੀ ਜਿਸ ਦੌਰਾਨ ਉਸ ਨੇ ਆਪਣੀ ਨੂੰ ਇੰਤਰਾਜ਼ਯੋਗ ਹਾਲਤ ‘ਚ ਦੇਖਿਆ ਤਾਂ ਗੋਲੀਆਂ ਚਲਾ ਦਿੱਤੀਆਂ।

Today Now News

RELATED ARTICLES
- Advertisment -

POPULAR POSTS