17.1 C
Chandigarh

TODAY NOW NEWS

Thursday, March 19, 2026
HomeWEIRD NEWSਹਵਾਈ ਫਾਇਰ ਕਰਕੇ ਚਲਦੇ ਮੈਚ ਵਿੱਚੋਂ ਲੜਕੇ ਨੂੰ ਕੀਤਾ ਅਗਵਾ ਸਿਰ ਵਿੱਚ...

ਹਵਾਈ ਫਾਇਰ ਕਰਕੇ ਚਲਦੇ ਮੈਚ ਵਿੱਚੋਂ ਲੜਕੇ ਨੂੰ ਕੀਤਾ ਅਗਵਾ ਸਿਰ ਵਿੱਚ ਸੱਟਾਂ ਮਾਰ ਕੇ ਸੜਕ ਤੇ ਸੁੱਟਿਆ

ਪੀੜਿਤ ਨੇ ਪੁਲਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ

ਤਰਨਤਾਰਨ (ਜਸਬੀਰ ਸਿੰਘ) : ਕਸਬਾ ਭਿੱਖੀਵਿੰਡ ਵਿਚ ਅੱਜ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ ਜਦ ਪੱਟੀ ਰੋਡ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਚੱਲ ਰਹੇ ਕ੍ਰਿਕਟ ਟੂਰਨਾਮੈਂਟ ਦੌਰਾਨ ਇਕ ਲੜਕੇ ਨੂੰ ਉਸਦੇ ਕੁਝ ਜਾਨਣ ਵਾਲੇ ਵਿਅਕਤੀਆਂ ਨੇ ਰੰਜਿਸ਼ ਨੂੰ ਲੈ ਕੇ ਫਾਇਰ ਕਰਕੇ ਅਗਵਾ ਕਰ ਲਿਆ ਅਤੇ ਪੱਟੀ ਰੋਡ ਸਥਿਤ ਪਾਮ ਗਾਰਡਨ ਦੇ ਨਜ਼ਦੀਕ ਸਿਰ ਵਿਚ ਭਾਰੀ ਸੱਟਾਂ ਮਾਰ ਕੇ ਗੱਡੀ ਤੋਂ ਸੁੱਟ ਗਏ ਜ਼ਖ਼ਮੀ ਹਾਲਤ ਵਿਚ ਪੁਲਸ ਥਾਣਾ ਭਿੱਖੀਵਿੰਡ ਵਿੱਚ ਪਹੁੰਚੇ ਵਰੁਣ ਕੁਮਾਰ ਨੇ ਦੱਸਿਆ ਕਿ ਮੇਰੇ ਹੀ ਕੁਝ ਚਾਰ ਪੰਜ ਦੋਸਤਾਂ ਅਤੇ ਅਣਪਛਾਤੇ ਵਿਅਕਤੀਆਂ ਨੇ ਅੱਜ ਮੈਨੂੰ ਚਲਦੇ ਕ੍ਰਿਕਟ ਮੈਚ ਦੌਰਾਨ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਜਦਕਿ ਮੇਰੇ ਕੋਲ ਹੋਰ ਪੱਚੀ ਤੀਹ ਵਿਅਕਤੀ ਮੈਚ ਦੇਖ ਰਹੇ ਸਨ ਮੈਨੂੰ ਉਕਤ ਵਿਅਕਤੀਆਂ ਕਿਹਾ ਕਿ ਸਾਡੇ ਨਾਲ ਗੱਡੀ ਵਿਚ ਬੈਠ ਮੈਂ ਜਦੋਂ ਗੱਡੀ ਵਿਚ ਬੈਠਣੋਂ ਇਨਕਾਰ ਕਰ ਦਿੱਤਾ ਤਾਂ ਗੱਡੀ ਵਿੱਚੋਂ ਉਤਰੇ ਇਕ ਲੜਕੇ ਨੇ ਦੋ ਫਾਇਰ ਕੀਤੇ ਅਤੇ ਫਾਇਰ ਕਰਨ ਨਾਲ ਮੇਰੇ ਲਾਗੇ ਖੜ੍ਹੇ ਬਾਕੀ ਲੋਕ ਡਰ ਗਏ ਅਤੇ ਪਿੱਛੇ ਹਟ ਗਏ ਉਸ ਤੋਂ ਬਾਅਦ ਇੱਕ ਹੋਰ ਲੜਕਾ ਗੱਡੀ ਵਿਚੋਂ ਉਤਰਿਆ ਅਤੇ ਦੋ ਫਾਇਰ ਹੋਰ ਕੀਤੇ ਅਤੇ ਮੈਨੂੰ ਜਬਰੀ ਗੱਡੀ ਵਿਚ ਸੁੱਟ ਲਿਆ ਅਤੇ ਮੇਰੇ ਸਿਰ ਵਿਚ ਪਿਸਤੌਲ ਦੇ ਬੱਟ ਅਤੇ ਕੜੇ ਆਦਿ ਮਾਰ ਕੇ ਜ਼ਖ਼ਮੀ ਕੀਤਾ ਅਤੇ ਮੈਨੂੰ ਕੁੱਟਮਾਰ ਕਰਕੇ ਪਾਮ ਗਾਰਡਨ ਪੱਟੀ ਰੋਡ ਨੇੜੇ ਸੁੱਟ ਗਏ ਵਰੁਣ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਮੇਰੇ ਜਾਨਣ ਵਾਲੇ ਦੋਸ਼ੀ ਸਨ ਅਤੇ ਪਿਛਲੇ ਦਿਨੀਂ ਅਸੀਂ ਸਾਰੇ ਅੰਮ੍ਰਿਤਸਰ ਵਿੱਚ ਇੱਕ ਹੋਟਲ ਵਿੱਚ ਗਏ ਸੀ ਜਿੱਥੇ ਇਨ੍ਹਾਂ ਦਾ ਹੋਟਲ ਦੇ ਮੈਨੇਜਰ ਨਾਲ ਝਗੜਾ ਹੋ ਗਿਆ ਅਤੇ ਮੈਨੂੰ ਲੱਗਾ ਕਿ ਗ਼ਲਤੀ ਇਹਨਾਂ ਦੀ ਹੈ ਮੈਂ ਉਸ ਝਗੜੇ ਵਿੱਚ ਨਹੀਂ ਪਿਆ ਅਤੇ ਵਾਪਸ ਆ ਗਿਆ ਅਤੇ ਜਿਸ ਕਾਰਨ ਇਨ੍ਹਾਂ ਨੇ ਮੈਨੂੰ ਧਮਕੀਆਂ ਦਿੱਤੀਆਂ ਕਿ ਤੂੰ ਸਾਡੇ ਝਗੜੇ ਵਿੱਚ ਸਾਡੇ ਨਾਲ ਨਹੀਂ ਪਿਆ ਤੂੰ ਭੱਜ ਗਿਆ ਹੈ ਇਸ ਲਈ ਅਸੀਂ ਤੈਨੂੰ ਨਹੀਂ ਛੱਡਣਾ ਭਿੱਖੀਵਿੰਡ ਵਾਪਸ ਕੁਝ ਸੋਚ ਸਮਝ ਕੇ ਆਈਂ ਇਸੇ ਰੰਜਿਸ਼ ਤਹਿਤ ਅੱਜ ਇਨ੍ਹਾਂ ਮੈਨੂੰ ਜਬਰੀ ਅਗਵਾ ਕਰਕੇ ਕੁੱਟਮਾਰ ਕੀਤੀ ਹੈ ਵਰੁਣ ਕੁਮਾਰ ਨੇ ਪੁਲਸ ਥਾਣਾ ਭਿੱਖੀਵਿੰਡ ਵਿਖੇ ਦਿੱਤੀ ਦਰਖਾਸਤ ਵਿਚ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਇਸ ਸੰਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਵਰੁਨ ਕੁਮਾਰ ਵੱਲੋਂ ਮੈਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ ਪੜਤਾਲ ਕਰਕੇ ਕਾਰਵਾਈ ਕੀਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS