16 C
Chandigarh

TODAY NOW NEWS

Friday, March 20, 2026
HomeWEIRD NEWSਗੁਰਦਾਸਪੁਰ ਦੇ ਸ਼ਹੀਦ ਹੋਏ ਜਵਾਨ ਦੀ ਅਰਥੀ ਨੂੰ ਮਾਂ ਨੇ ਮਦਰ-ਡੇ ਤੇ...

ਗੁਰਦਾਸਪੁਰ ਦੇ ਸ਼ਹੀਦ ਹੋਏ ਜਵਾਨ ਦੀ ਅਰਥੀ ਨੂੰ ਮਾਂ ਨੇ ਮਦਰ-ਡੇ ਤੇ ਕੰਧਾਂ ਦੇ ਕੀਤਾ ਰੁਖਸਤ

ਸਿਆਚੀਨ ਗਲੇਸ਼ੀਅਰ ਵਿੱਚ ਡਿਊਟੀ ਦੇ ਰਹੇ ਪੰਜਾਬ ਦੇ 3 ਜਵਾਨਾਂ ਨੇ ਆਪਣੀ ਸ਼ਹਾਦਤ ਦਿਤੀ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਦੇਸ਼ ਦੀ ਸੁਰੱਖਿਆ ਲਈ ਸਿਆਚੀਨ ਗਲੇਸ਼ੀਅਰ ਵਿੱਚ ਡਿਊਟੀ ਦੇ ਰਹੇ ਪੰਜਾਬ ਦੇ 3 ਜਵਾਨਾਂ ਨੇ ਆਪਣੀ ਸ਼ਹਾਦਤ ਦਿਤੀ ਹੈ ਜਿਹਨਾਂ ਵਿੱਚੋ ਇਕ ਜਵਾਨ ਗੁਰਦਾਸਪੁਰ ਦੇ ਪਿੰਡ ਦਬੁਰਜੀ ਦਾ ਰਹਿਣ ਵਾਲਾ 21 ਸਾਲਾਂ ਨੌਜਵਾਨ ਪ੍ਰਗਟ ਸਿੰਘ ਹੈ ਜੋ ਕਿ 2 ਭੈਣਾਂ ਦਾ ਇਕ ਲੋਤਾ ਭਰਾ ਸੀ ਜਿਸ ਦੀ ਸਿਆਚੀਨ ਗਲੇਸ਼ੀਅਰ ਚ ਬਰਫੀਲੇ ਤੂਫਾਨ ਹੇਠਾਂ ਦੱਬ ਜਾਣ ਕਾਰਨ 25 ਅਪਰੈਲ ਜ਼ਖਮੀ ਹੋ ਗਏ ਸ਼ਨ ਜਿਹਨਾਂ ਦੀ ਕਲ ਇਲਾਜ ਦੌਰਾਨ ਸ਼ਹਾਦਤ ਹੋ ਗਈ ਸੀ ਅੱਜ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਗਿਆ ਜਿਥੇ ਅੱਜ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਭੈਣਾਂ ਨੇ ਆਪਣੇ ਇਕ ਲੋੋਤੇ ਭਰਾ ਦੀ ਮ੍ਰਿਤਕ ਦੇਹ ਨੂੰ ਸੇਹਰਾ ਬਨਿਆ ਅਤੇ ਮੁੱਖ ਅਗਨੀ ਉਹਨਾਂ ਦੇ ਪਿਤਾ ਪ੍ਰੀਤਮ ਸਿੰਘ ਵਲੋਂ ਦਿਤੀ ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਆਕਰੀ ਮਜੂਦ ਰਹੇ ਅਤੇ ਫੌਜ ਦੀ ਟੁਕੜੀ ਵੱਲੋਂ ਸ਼ਹੀਦ ਨੂੰ ਸਲਾਮੀ ਦਿਤੀ ਗਈ

ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਇਹ ਸ਼ਾਹਿਦ ਨੌਜਵਾਨ ਦੋ ਭੈਣਾਂ ਦਾ ਇਕ ਲੋਤਾ ਭਰਾ ਸੀ ਸਾਨੂ ਬਹੁਤ ਦੁੱਖ ਹੈ ਪਰ ਸਾਨੂੰ ਮਾਣ ਹੈ ਕਿ ਕੀ ਉਹ ਸਾਡੇ ਇਲਾਕੇ ਨੌਜਵਾਨ ਹੈ ਜਿਸਨੇ ਦੇਸ਼ ਲਈ ਆਪਣੀ ਕੁਰਬਾਨੀ ਦਿੱਤੀ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 50 ਲੱਖ ਮਾਲੀ ਸਹਾਇਤਾ ਦਿਤੀ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਧਾ ਕੀਤਾ ਹੈ ਅਤੇ ਪਿੰਡ ਵਿੱਚ ਸ਼ਹੀਦ ਦੀ ਯਾਦਗਾਰ ਬਣਾਈ ਜਾਵੇਗੀ ਅਤੇ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ

ਇਸ ਮੌਕੇ ਵਿਰਲਾਪ ਕਰਦੀ ਸ਼ਹੀਦ ਦੀ ਭੈਣ ਕਿਰਨਦੀਪ ਨੇ ਕਿਹਾ ਕਿ ਉਹਨਾਂ ਨੂੰ ਦੁੱਖ ਵੀ ਹੈ ਅਤੇ ਮਾਨ ਵੀ ਹੈ ਕਿ ਉਹਨਾਂ ਦਾ ਇਕ ਲੋਤਾ ਭਰਾ ਦੇਸ਼ ਲਈ ਕੁਰਬਾਨ ਹੋਇਆ ਹੈ ਜੋ ਕਿ ਉਹਨਾਂ ਨੇ ਕਿਹਾ ਕਿ ਉਸਦਾ ਭਰਾ ਅਖੀਰ ਵਾਰ ਜਾਂਦਾ ਕਹਿ ਕੇ ਗਿਆ ਸੀ ਕਿ ਉਸਦੀ ਬੇਟੀ ਲਈ ਸਾਈਕਲ ਲੈ ਕੇ ਆਵੇਗਾ ਪਰ ਉਹ ਦੇਸ਼ ਲਈ ਕੁਰਬਾਨ ਹੋ ਗਿਆ ਉਹਨਾਂ ਕਿ ਅੱਜ ਬੜੇ ਦੁੱਖੀ ਮਨ ਦੇ ਨਾਲ ਉਹਨਾਂ ਨੇ ਆਪਣੇ ਭਰਾ ਦੀ ਚਿਤਾ ਨੂੰ ਸੇਹਰਾ ਬਨਿਆ ਹੈ ਸਰਕਾਰ ਨੂੰ ਮੰਗ ਕੀਤੀ ਹੈ ਕਿ ਇਹ ਚਿਤਾਵਾਂ ਦਾ ਸਿਲਸਿਲਾ ਰੋਕਿਆ ਜਾਵੇ

Today Now News

RELATED ARTICLES
- Advertisment -

POPULAR POSTS