ਡੀਐੱਸਪੀ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਇੰਝ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਮ੍ਰਿਤਕ ਦਾ ਕਤਲ ਕਰਕੇ ਉਸ ਦੀ ਲਾਸ਼ ਦਰੱਖਤ ਨਾਲ ਲਟਕਾ ਦਿੱਤੀ ਗਈ ਹੋਵੇ। ਬਾਕੀ ਪੋਸਟ ਮਾਰਟਮ ਦੀ ਰਿਪੋਰਟ ਆਉਣ ‘ਤੇ ਹੀ ਪੱਕੇ ਤੌਰ ‘ਤੇ ਕੁੱਝ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਹੁਸ਼ਿਆਰਪੁਰ,ਦਲਜੀਤ ਸਿੰਘ ਅਜਨੋਹਾ : ਸ਼ਹਿਰ ਦੇ ਆਊਟਡੋਰ ਸਟੇਡੀਅਮ ਦੇ ਨਜ਼ਦੀਕ ਬੁੱਧਵਾਰ ਸਵੇਰ ਨੂੰ ਇਕ ਵਿਅਕਤੀ ਦੀ ਦਰੱਖਤ ਨਾਲ ਲਟਕਦੀ ਲਾਸ਼ ਮਿਲਣ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਸਵੇਰ ਸਮੇਂ ਸਟੇਡੀਅਮ ‘ਚ ਸੈਰ ਕਰਨ ਜਾਣ ਵਾਲੇ ਲੋਕਾਂ ਨੇ ਇਸ ਲਾਸ਼ ਨੂੰ ਲਟਕਦੇ ਹੋਏ ਦੇਖਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਡੀਐਸਪੀ ਮੁਨੀਸ਼ ਸ਼ਰਮਾ ਦੀ ਅਗਵਾਈ ਵਿਚ ਥਾਣਾ ਮਾਡਲ ਟਾਊਨ ਦੀ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ। ਮ੍ਰਿਤਕ ਦੀ ਜੇਬ ਵਿਚੋਂ ਮਿਲੇ ਪਛਾਣ ਪੱਤਰ ਤੋਂ ਉਸ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮਕਾਨ ਨੰਬਰ 1172, ਗਲੀ ਨੰਬਰ 9, ਬਾਬਾ ਬੁੱਧ ਜੀ ਨਗਰ, ਦਕੋਹਾ ਜ਼ਿਲਾ ਜਲੰਧਰ ਵਜੋਂ ਹੋਈ। ਮ੍ਰਿਤਕ ਵਿਅਕਤੀ ਦੇ ਗਲ ‘ਤੇ ਕੱਟ ਦੇ ਨਿਸ਼ਾਨ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ






