17.4 C
Chandigarh

TODAY NOW NEWS

Friday, March 20, 2026
HomeBREAKING NEWSਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਕਾਰਨ ਲਾਪਤਾ ਹੋਏ 40 ਵਿਅਕਤੀਆਂ ਵਿਚੋਂ 5...

ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਕਾਰਨ ਲਾਪਤਾ ਹੋਏ 40 ਵਿਅਕਤੀਆਂ ਵਿਚੋਂ 5 ਦੀਆਂ ਲਾਸ਼ਾਂ ਮਿਲੀਆਂ

ਸੈਕਰਾਮੈਂਟੋ 29 ਜਨਵਰੀ (ਹੁਸਨ ਲੜੋਆ ਬੰਗਾ) ਬੀਤੇ ਦਿਨ ਗੈਰ ਕਾਨੂੰਨ ਢੰਗ ਨਾਲ ਅਮਰੀਕਾ ਵਿਚ ਦਾਖਲ ਹੋਣ ਦੇ ਯਤਨ ਦੌਰਾਨ ਫਲੋਰਿਡਾ ਤੱਟ ਨੇੜੇ ਉਲਟੀ ਕਿਸ਼ਤੀ ਵਿਚ ਸਵਾਰ 34 ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਹੁਣ ਤੱਕ 5 ਲਾਸ਼ਾਂ ਬਰਾਮਦ ਹੋਈਆਂ ਹਨ। ਐਟਲਾਂਟਿਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੋਸਟ ਗਾਰਡ ਟੀਮ ਨੂੰ ਹੁਣ ਤੱਕ 5 ਲਾਸ਼ਾਂ ਮਿਲ ਚੁੱਕੀਆਂ ਹਨ ਤੇ ਇਕ ਵਿਅਕਤੀ ਜੋ ਕਿਸੇ ਤਰਾਂ ਉਲਟੀ ਕਿਸ਼ਤੀ ਦੇ ਉਪਰ ਚੜ੍ਹ ਗਿਆ ਸੀ, ਨੂੰ ਬਚਾਅ ਲਿਆ ਗਿਆ ਹੈ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕੋਸਟ ਗਾਰਡ ਕੈਪਟਨ ਜੋ -ਐਨ ਬਰਡੀਅਨ ਨੇ ਕਿਹਾ ਕਿ ਸ਼ਾਮ ਹੁੰਦਿਆਂ ਹੀ ਤਲਾਸ਼ੀ ਕਾਰਵਾਈ ਬੰਦ ਕਰਨੀ ਪੈਂਦੀ ਹੈ। ਕਿਸ਼ਤੀ ਵਿਚ ਕੁਲ 40 ਵਿਅਕਤੀ ਸਵਾਰ ਸਨ ਜਿਨ੍ਹਾਂ ਕੋਲ ਜੀਵਨ ਜੈਕਟਾਂ ਵੀ ਨਹੀਂ ਸਨ। ਉਨ੍ਹਾਂ ਕਿਹਾ ਕਿ ਹਾਲਾਂ ਕਿ ਤਲਾਸ਼ੀ ਕਾਰਵਾਈ ਜਾਰੀ ਹੈ ਪਰੰਤੂ ਕਿਸੇ ਦੇ ਵੀ ਜੀਂਦਾ ਮਿਲਣ ਦੀ ਸੰਭਾਵਨਾ ਨਜਰ ਨਹੀਂ ਆ ਰਹੀ।

Today Now News

RELATED ARTICLES
- Advertisment -

POPULAR POSTS