17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਬਰਨਾਲਾ ਪ੍ਰੈਸ ਕਲੱਬ ਦਾ ਕੈਲੰਡਰ ਰਿਲੀਜ਼ ਸਮਾਰੋਹ 23 ਅਗਸਤ ਨੂੰ ਹੋਵੇਗਾ

ਬਰਨਾਲਾ ਪ੍ਰੈਸ ਕਲੱਬ ਦਾ ਕੈਲੰਡਰ ਰਿਲੀਜ਼ ਸਮਾਰੋਹ 23 ਅਗਸਤ ਨੂੰ ਹੋਵੇਗਾ

ਬਰਨਾਲਾ, 21 ਅਗਸਤ/-, ਕਰਨਪ੍ਰੀਤ ਧੰਦਰਾਲ /-ਬਰਨਾਲਾ ਪ੍ਰੈਸ ਕਲੱਬ ਰਜਿ. ਦਾ ਕੈਲੰਡਰ ਰਿਲੀਜ਼ ਸਮਾਰੋਹ 23 ਅਗਸਤ ਦਿਨ ਸੋਮਵਾਰ ਨੂੰ ਹਾਲ ਰਾਮਬਾਗ ਬਰਨਾਲਾ ਵਿਚ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਆਸ਼ੀਸ਼ ਸ਼ਰਮਾ ਪਾਲਕੋ, ਜਨਰਲ ਸਕੱਤਰ ਬਘੇਲ ਸਿੰਘ ਧਾਲੀਵਾਲ ਅਤੇ ਖਜ਼ਾਨਚੀ ਕਰਨਪ੍ਰੀਤ ਸਿੰਘ ਧੰਦਰਾਲ ਨੇ ਦੱਸਿਆ ਕਿ ਸਮਾਗਮ ਮੌਕੇ ਮੁੱਖ ਬੁਲਾਰੇ ਦੇ ਤੌਰ ‘ਤੇ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਅਤੇ ਭਾਰਤੀ ਜਰਨਲਿਸਟ ਐਸੋਸੀਏਸ਼ਨ ਦੇ ਮੈਂਬਰ ਨਰਪਾਲ ਸਿੰਘ ਸ਼ੇਰਗਿੱਲ ਪਹੁੰਚ ਰਹੇ ਹਨ। ਸਮਾਗਮ ਮੌਕੇ ਕੋਰੋਨਾ ਮਹਾਂਮਾਰੀ ਦੇ ਦੌਰਾਨ ਸ਼ਹੀਦ ਹੋਏ ਪੱਤਰਕਾਰ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ ਅਤੇ ਪੱਤਰਕਾਰੀ ਖੇਤਰ ਵਿਚ ਆ ਰਹੀਆਂ ਦਰਪੇਸ਼ ਚੁਣੌਤੀਆਂ ਉੱਤੇ ਸੈਮੀਨਾਰ ਕਰਵਾਇਆ ਜਾਵੇਗਾ। ਇਸ ਮੌਕੇ ‘ਤੇ ਬਰਨਾਲਾ ਪ੍ਰੈਸ ਕਲੱਬ ਦਾ ਕੈਲੰਡਰ ਵੀ ਰਿਲੀਜ਼ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ, ਜ਼ਿਲ੍ਹੇ ਦੀਆਂ ਸਾਰੀਆਂ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸੰਘਰਸ਼ਸ਼ੀਲ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸ਼ਹਿਰ ਦੇ ਸਾਰੇ ਵਪਾਰੀਆਂ ਅਤੇ ਕਰਮਚਾਰੀਆਂ ਵੀ ਸ਼ਾਮਲ ਹੋਣਗੇ। ਇਸ ਮੌਕੇ ਉੱਤੇ ਪੱਤਰਕਾਰ ਭਾਈਚਾਰੇ ਵੱਲੋਂ ਚਾਹ ਅਤੇ ਲੰਚ ਦਾ ਮੌਕੇ ‘ਤੇ ਪ੍ਰਬੰਧ ਵੀ ਕੀਤਾ ਗਿਆ ਹੈ

Today Now News

RELATED ARTICLES
- Advertisment -

POPULAR POSTS