16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਕਾਲੀ ਦਲ ਨੂੰ ਵੱਡਾ ਝਟਕਾ ਬਰਨਾਲਾ ਤੋਂ 6 ਵਾਰ ਜਿੱਤ ਦਰਜ ਕਰਨ...

ਅਕਾਲੀ ਦਲ ਨੂੰ ਵੱਡਾ ਝਟਕਾ ਬਰਨਾਲਾ ਤੋਂ 6 ਵਾਰ ਜਿੱਤ ਦਰਜ ਕਰਨ ਵਾਲੇ ਅਕਾਲੀ ਪਰਿਵਾਰ ਨੇ ਦਿੱਤਾ ਅਸਤੀਫਾ

ਬੀਬੀ ਕਰਮਜੀਤ ਕੌਰ ਰੁਪਾਣਾ ਮੌਜਦਾ ਐਮ ਸੀ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਲਜ਼ਾਰ ਸਿੰਘ ,ਸਾਬਕਾ ਐਮ ਸੀ, ਐਸ.ਸੀ ਵਿੰਗ ਦੇ ਸਹਿਰੀ ਪ੍ਰਧਾਨ ਸੁਖਪਾਲ ਸਿੰਘ ਰੁਪਾਣਾ ਵਲੋਂ ਸਾਰੇ ਅਹੁਦਿਆਂ ਸਮੇਤ ਮੁਢਲੀ ਮੇਮ੍ਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਦੀ ਅਕਾਲੀਦਲ ਸਿਆਸਤ ਚ ਚੱਲ ਰਹੀ ਧੜੇਬੰਦੀ ਅਤੇ ਆਗੂ ਵਰਕਰਾਂ ਦੀ ਖਿੱਚੋਤਾਣ ਦਾ ਨਿਕਲਿਆ ਨਤੀਜਾ ਸਬ ਦੇ ਸਾਮ੍ਹਣੇ ਹੁੰਦਿਆਂ ਪਾਰਟੀ ਹਾਈ ਕਮਾਂਡ ਹਲਕਾ ਇੰਚਾਰਜ, ਜਿਲਾ ਪ੍ਰਧਾਨ ਵਲੋਂ ਕੋਈ ਪੁੱਛ ਪ੍ਰਤੀਤ ਨਾ ਕਰਨ ਪ੍ਰਤੀ ਬੀਬੀ ਕਰਮਜੀਤ ਕੌਰ ਰੁਪਾਣਾ ਮੌਜਦਾ ਐਮ ਸੀ ਸਾਬਕਾ ਨਗਰ ਕੌਂਸਲ ਪ੍ਰਧਾਨ ਗੁਲਜ਼ਾਰ ਸਿੰਘ ,ਸਾਬਕਾ ਐਮ ਸੀ, ਐਸ.ਸੀ ਵਿੰਗ ਦੇ ਸਹਿਰੀ ਪ੍ਰਧਾਨ ਸੁਖਪਾਲ ਸਿੰਘ ਰੁਪਾਣਾ ਵਲੋਂ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਅਕਾਲੀ ਦਲ ਦੇ ਸਾਰੇ ਅਹੁਦਿਆਂ ਸਮੇਤ ਮੁਢਲੀ ਮੇਮ੍ਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਜਿਸ ਨੂੰ ਲੈ ਕੇ ਅਕਾਲੀ ਦਲ ਵਿਚ ਭੰਬੜ ਮੱਚ ਗਿਆ!
ਇਹ ਅਸਤੀਫਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਭੇਜਦਿਆਂ ਸੁਖਪਾਲ ਰੁਪਾਣਾ ਦੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪਰਿਵਾਰ 45 ਸਾਲਾਂ ਤੋਂ ਅਕਾਲੀਦਲ ਨਾਲ ਜੁੜਿਆ ਹੋਇਆ ਹੈ ਪਰੰਤੂ ਪਾਰਟੀ ਜਿਲਾ ਪ੍ਰਧਾਨ ਜਾ ਹਲਕਾ ਇੰਚਾਰਜ ਵਲੋਂ ਸਾਨੂ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਤੇ ਬਰਨਾਲਾ ਚ ਵਿਧਾਨ ਸਭਾ ਦੀ ਟਿਕਟ ਲੈਣ ਲੈ ਲੱਗੀ ਹੋਡ ਕਰਨ ਅਕਾਲੀ ਦਲ ਚ ਧੜੇਬੰਦੀ ਜੋਰਾਂ ਤੇ ਚੱਲ ਰਹੀ ਹੈ ਜਿਸ ਨੂੰ ਲੈ ਕੇ ਵਰਕਰਾਂ ਨੂੰ ਇਕ ਦੂਜੇ ਦੇ ਪ੍ਰੋਗਰਾਮਾਂ ਚ ਜਾਂ ਤੋਂ ਰੋਕਿਆ ਜਾਂਦਾ ਹੈ ਜਿਸ ਨਾਲ ਵਰਕਰਾਂ ਦੇ ਮਾਨ ਸਨਮਾਨ ਨੂੰ ਠੇਸ ਪੁਹੰਚਦੀ ਹੈ ਜਿਸ ਨੂੰ ਲੈ ਕੇ ਪਰਿਵਾਰ ਤੇ ਸਮਰਥਕਾਂ ਸਮੇਤ ਅਸਤੀਫਾ ਦੇਣਾ ਹੀ ਬੇਹਤਰ ਸਮਝਿਆ ਕਿਸੇ ਹੋਰ ਪਾਰਟੀ ਚ ਜਾਂ ਸੰਬੰਧੀ ਸੁਖਪਾਲ ਰੁਪਾਣਾ ਨੇ ਕਿਹਾ ਕਿ ਇਸ ਦਾ ਉੱਤਰ ਅਗਲੇ ਕੁਜ ਦੀਨਾ ਚ ਮਿਲ ਜਾਵੇਗਾ !

Today Now News

RELATED ARTICLES
- Advertisment -

POPULAR POSTS