17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਫੋਰਡ ਟਰੈਕਟਰ ਫੂਕ ਕੇ ਅਕਾਲੀ ਦਲ ਨੇਂ...

ਕੇਂਦਰ ਸਰਕਾਰ ਦੇ ਆਰਡੀਨੈਂਸ ਖਿਲਾਫ ਫੋਰਡ ਟਰੈਕਟਰ ਫੂਕ ਕੇ ਅਕਾਲੀ ਦਲ ਨੇਂ ਕੀਤਾ ਰੋਸ ਪ੍ਰਦਰਸ਼ਨ ।

ਸੁਖਬੀਰ ਸਿੰਘ ਬਾਦਲ  ਪਰਿਵਾਰ ਨੇਂ ਕਿਸਾਨ ਹਿੱਤਾਂ ਲਈ ਕੇਂਦਰੀ ਕੰਤਰੀ ਪਦ ਨੂੰ ਠੋਕਰ ਮਾਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਇੱਕ ਜੋਰਦਾਰ ਲਹਿਰ ਬਣਾ ਕੇ ਕੇਂਦਰਖਿਲਾਫ  ਆਰ ਪਾਰ ਦੀ  ਲਡ੍ਹਾਈ ਵਿੱਢੀ ਹੈ ।

ਬਰਨਾਲਾ (ਕਨਪਰੀਤ ਧੰਦਰਾਲ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿਸਾਂ ਨਿਰਦੇਸਾਂ ਅਨੁਸਾਰ  ਕੇਂਦਰ ਦੀ ਮੋਦੀ ਸਰਕਾਰ  ਖਿਲਾਫ ਹਲਕਾ ਬਰਨਾਲਾ ਚ ਅਕਾਲੀ ਦਲ ਦੇ ਆਗੂਆਂ ਵਰਕਗਰਾਂ ਵੱਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ  ਸਮਾਜ ਸੇਵੀ ਤੇ ਅਕਾਲੀ  ਆਗੂ ਦਵਿੰਦਰ ਸਿੰਘ ਬੀਹਲਾ ਸਮੇਤ ਸਮੂਹ ਅਕਾਲੀ ਆਗੂਆਂ ਨੇ ਟਰੈਕਟਰ ਨੂੰ ਅੱਗ ਲਗਾ ਕੇ ਆਪਣਾ ਰੋਸ ਜ਼ਾਹਰ ਕੀਤਾ । ਧਰਨੇ ਨੂੰ ਸਬੋਧਨ ਕਰਦਿਆਂ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਆਰਡੀਨੈਂਸ ਖ਼ਿਲਾਫ਼ ਅਕਾਲੀ ਦਲ ਦੇ ਪ੍ਹਧਾਨ ਸੁਖਬੀਰ ਸਿੰਘ ਬਾਦਲ  ਪਰਿਵਾਰ ਨੇਂ ਕਿਸਾਨ ਹਿੱਤਾਂ ਲਈ ਕੇਂਦਰੀ ਕੰਤਰੀ ਪਦ ਨੂੰ ਠੋਕਰ ਮਾਰਦਿਆਂ ਪੰਜਾਬ ਦੇ ਕਿਸਾਨਾਂ ਦੇ ਹੱਕ ਚ ਇੱਕ ਜੋਰਦਾਰ ਲਹਿਰ ਬਣਾ ਕੇ ਕੇਂਦਰਖਿਲਾਫ  ਆਰ ਪਾਰ ਦੀ  ਲਡ੍ਹਾਈ ਵਿੱਢੀ ਹੈ ਜਿਸ ਨੂੰ ਲੈ ਕੇ ਪੰਜਾਬ ਦਾ ਹਰ ਕਿਸਾਨ ਪਰਿਵਾਰਾਂ ਸਮੇਤ ਸੜਕਾਂ ਤੇ ਉੱਤਰ ਆਇਆ ਹੈ । ਕੇਂਦਰ ਦੀ ਮੋਦੀ ਸਰਕਾਰ ਖਿਲਾਫ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਹੱਕ ਚ ਹਾਅ  ਦਾ ਨਾਹਰਾ ਮਾਰਦਿਆਂ  ਕੇਂਦਰੀ ਵਜਾਰਤ  ਵਿੱਚੋਂ ਅਸਤੀਫ਼ਾ ਦੇਣ ਕਾਰਨ  ਦੇਸ਼ ਦੀ ਸਿਆਸਤ ਚ ਨਵਾਂ ਮੋਡ਼ ਆਇਆ ਹੈ ਤੇ  ਕੇਂਦਰ ਦੀ ਮੋਦੀ ਸਰਕਾਰ  ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਹਰ ਆਗੂ ਤੇ ਵਰਕਰ ਮੈਦਾਨ ਚ ਆਇਆ ਹੈ ।ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕਰ ਦਿੱਤਾ ਹੈ ਕਿ ਭਾਜਪਾ ਜੇਕਰ ਆਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਗੱਠਜੋਡ਼ ਤੇ  ਵਿਚਾਰ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਟਰੈਕਟਰ ਕਿਸਾਨ ਦਾ ਪੁੱਤ ਜਿਸ ਨੂੰ ਫੂਕ ਕੇ ਸਾਨੂੰ ਵੀ ਦੁੱਖ ਹੋਇਆ ਹੈ  । ਪਰ ਜੇਕਰ ਆਰਡੀਨੈਂਸ ਵਾਪਸ ਨਾ ਲਏ ਤਾਂ ਅਸੀਂ ਖੁਦ ਨੂੰ ਵੀ ਅੱਗ ਲਾਵਾਂਗੇ । ਜੇਕਰ ਮੋਦੀ ਸਰਕਾਰ ਨੇ ਆਰਡੀਨੈਂਸ ਵਾਪਸ ਲਏ ਨਾ ਲਏ ਤਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ  ਕਿਸਾਨ ਯੂਨੀਅਨਾਂ ਨਾਲ ਰਲ ਕੇ ਲੰਮਾ ਸੰਘਰਸ਼ ਕੀਤਾ ਜਾਵੇਗਾ ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਆਰਡੀਨੈਂਸਾਂ ਖ਼ਿਲਾਫ਼ ਇੱਕ ਜੁੱਟ ਹੋਣ ।ਇਸ ਮੌਕੇ ਜਥੇਦਾਰ ਮੱਖਣ ਸਿੰਘ ਧਨੌਲਾ, ਪਰਮਜੀਤ ਸਿੰਘ ਢਿੱਲੋਂ, ਰੁਪਿੰਦਰ ਸਿੰਘ ਸੰਧੂ, ਸੰਜੀਵ ਸ਼ੋਰੀ, ਜਥੇਦਾਰ ਰਜਿੰਦਰ ਸਿੰਘ ਦਰਾਕਾ ਸਮੇਤ ਵੱਡੀ ਗਿਣਤੀ ਚ ਅਕਾਲੀ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS