
ਬਠਿੰਡਾ 29 ਜੁਲਾਈ ਹਰਮਿੰਦਰ ਸਿੰਘ ਅਵਿਨਾਸ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਵੱਡੇ ਵੱਡੇ ਇਸ਼ਤਿਹਾਰ ਲਗਾ ਕੇ ਪੰਜ ਰੁਪਏ ਯੂਨਿਟ ਇੰਡਸਟਰੀ ਨੂੰ ਦੇਣ ਦੀ ਗੱਲ ਜ਼ਰੂਰ ਕਹੀ ਗਈ ਸੀ ਪਰ ਇੰਡਸਟਰੀ ਨੂੰ ਪੰਜ ਰੁਪਏ ਯੂਨਿਟ ਹਾਲੇ ਤੱਕ ਨਹੀਂ ਮਿਲੀ ਅਤੇ ਦੂਸਰੇ ਪਾਸੇ ਇਨ੍ਹਾਂ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਹੋਏ ਸਮਝੌਤੇ ਇਕਤਰਫ਼ਾ ਰੱਦ ਕਰਨ ਦੇ ਕੀਤੇ ਗਏ ਐਲਾਨ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸਮਝੌਤੇ ਰੱਦ ਕਰਨ ਪਰ ਉਸਤੋਂ ਪਹਿਲਾਂ ਬਿਜਲੀ ਦਾ ਪ੍ਰਬੰਧ ਕਰਨ ਕਿਉਂਕਿ ਲਗਾਤਾਰ ਕੱਟ ਲੱਗ ਰਹੇ ਹਨ ਅਤੇ ਲੁਕ ਨੂੰ ਬਿਜਲੀ ਸਬੰਧੀ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਬਾਅਦ ਇਨ੍ਹਾਂ ਨੂੰ ਬਿਜਲੀ ਸਮਝੌਤੇ ਦੀ ਯਾਦ ਆਈ ਹੈ ਪਰ ਇਨ੍ਹਾਂ ਨੂੰ ਕਿਤੇ ਵੀ ਦੇਸ਼ ਵਿੱਚ ਇਸ ਤੋਂ ਸਸਤੀ ਬਿਜਲੀ ਨਹੀਂ ਮਿਲਣੀ ਜੇਕਰ ਹੁਣ ਪ੍ਰਬੰਧ ਵੀ ਕਰਦੇ ਹਨ ਤਾਂ ਇਨ੍ਹਾਂ ਨੂੰ ਘੱਟੋ ਘੱਟ ਚੌਦਾਂ ਰੁਪਏ ਪ੍ਰਤੀ ਯੂਨਿਟ ਬਿਜਲੀ ਖਰੀਦਣੀ ਪਵੇਗੀ ਅਤੇ ਲੋਕਾਂ ਨੂੰ ਵੀਹ ਰੁਪਏ ਯੂਨਿਟ ਅਜੇ ਦੇਣੀ ਪਵੇਗੀ ਸਕਾਲਰਸ਼ਿਪ ਘੁਟਾਲੇ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਸੀਬੀਆਈ ਦੀ ਜਾਂਚ ਵਿੱਚ ਸਭ ਕੁਝ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਅਫ਼ਸਰਾਂ ਦੀ ਮਿਲੀਭੁਗਤ ਕਰਕੇ ਕਰੋੜਾਂ ਰੁਪਏ ਦਾ ਘੁਟਾਲਾ ਕੀਤਾ ਗਿਆ ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਮੰਤਰੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਲਗਾਤਾਰ ਕਰ ਰਹੇ ਹਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਇਨ੍ਹਾਂ ਘੁਟਾਲਾ ਮੰਤਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਬੇਅਦਬੀ ਸਬੰਧੀ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਝੂਠੀਆਂ ਸਹੁੰਆਂ ਖਾ ਕੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਾਈ ਅਤੇ ਬੇਅਦਬੀ ਦਾ ਦੋਸ਼ ਸ਼੍ਰੋਮਣੀ ਅਕਾਲੀ ਦਲ ਸਿਰ ਲਾਇਆ ਪਰ ਸ਼੍ਰੋਮਣੀ ਅਕਾਲੀ ਦਲ ਨੇ ਅਰਦਾਸ ਕੀਤੀ ਸੀ ਵੀ ਜਿਸ ਕਿਸੇ ਨੇ ਵੀ ਬੇਅਦਬੀ ਕਰਵਾਈ ਹੈ ਅਤੇ ਜਿਸ ਕਿਸੇ ਨੇ ਵੀ ਇਸ ਮੁੱਦੇ ਤੇ ਸਿਆਸਤ ਕੀਤੀ ਹੈ ਉਨ੍ਹਾਂ ਦਾ ਕੱਖ ਨਾ ਰਹੇ ਤੇ ਪਰਮਾਤਮਾ ਨੇ ਅੱਜ ਪ੍ਰਤੱਖ ਇਸ ਚੀਜ਼ ਨੂੰ ਕਰ ਦਿੱਤਾ ਹੈ ਕਿਉਂਕਿ ਬੇਅਦਬੀ ਤੇ ਸਿਆਸਤ ਕਰਨ ਵਾਲੇ ਅੱਜ ਦਰ ਦਰ ਦੀਆਂ ਠੋਕਰਾਂ ਖਾਣ ਵਾਲੇ ਅੱਜ ਖ਼ੁਦ ਵੀ ਵਿਵਾਦਾਂ ਵਿੱਚ ਹੈ ਘਰ ਘਰ ਨੌਕਰੀ ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਨੇ ਸਿਰਫ਼ ਆਪਣੇ ਚਹੇਤਿਆਂ ਨੂੰ ਨੌਕਰੀ ਦਿੱਤੀ ਹੈ ਪੰਜਾਬ ਦਾ ਨੌਜਵਾਨ ਵਰਗ ਅੱਜ ਵੀ ਬੇਰੁਜ਼ਗਾਰ ਸੜਕਾਂ ਤੇ ਫਿਰਦੇ ਹਨ ਦਿਲ ਖੇਤੀਬਾਡ਼ੀ ਦਾ ਮਸਲਾ ਰਾਸ਼ਟਰਪਤੀ ਕੋਲੋਂ ਟਾਈਮ ਲੈ ਰਹੇ ਹਾਂ ਅਤੇ ਉਨ੍ਹਾਂ ਕੋਲ ਜਾ ਕੇ ਇਹ ਮਸਲਾ ਹੱਲ ਕਰਾਵਾਂਗੇ






