17.1 C
Chandigarh

TODAY NOW NEWS

Friday, March 20, 2026
HomePOLITICSਸਰਕਾਰ ਦੁਆਰਾ ਮੰਨੀਆਂ ਗਈਆਂ ਮੰਗਾਂ ਨੂੰ ਪ੍ਰਸ਼ਾਸ਼ਨ ਫੌਰੀ ਤੌਰ ਤੇ ਲਾਗੂ ਕਰੇ...

ਸਰਕਾਰ ਦੁਆਰਾ ਮੰਨੀਆਂ ਗਈਆਂ ਮੰਗਾਂ ਨੂੰ ਪ੍ਰਸ਼ਾਸ਼ਨ ਫੌਰੀ ਤੌਰ ਤੇ ਲਾਗੂ ਕਰੇ – ਚੌਹਾਨ

ਐਸ.ਡੀ.ਐਮ. ਦੀ ਅਗਵਾਈ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ
ਮਾਨਸਾ 09 ਅਕਤੂਬਰ ( ਗੁਰਜੰਟ ਸਿੰਘ ਬਾਜੇਵਾਲੀਆ ) ਪੰਜਾਬ ਦੀਆਂ ਸੱਤ ਪੇਂਡੂ ਅਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਸੰਘਰਸ਼ ਤਹਿਤ ਮਜਦੂਰਾਂ ਅਤੇ ਆਮ ਲੋਕਾਂ ਦੀਆਂ ਮੰਗਾਂ ਨੂੰ ਸਰਕਾਰ ਤੋਂ ਮਨਵਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਅਤੇ ਸਰਕਾਰ ਦੁਆਰਾ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਰਿਹਾਇਸ਼ੀ ਪਲਾਟ, ਬਿਜਲੀ ਮੁਆਫੀ ਅਤੇ ਕੱਟੇ ਮੀਟਰਾਂ ਦਾ ਬਕਾਇਆ ਮੁਆਫ ਕਰਨ, ਗ੍ਰਾਮ ਸਭਾ ਤਹਿਤ ਲੋੜਵੰਦ ਮਜਦੂਰਾਂ , ਦਲਿਤਾਂ ਨੂੰ ਬਿਨਾਂ ਪੱਖਪਾਤ ਪਲਾਟ ਦੇਣ ਆਦਿ ਮੰਗਾਂ ਨੂੰ ਜਿਲ੍ਹਾ ਪ੍ਰਸ਼ਾਸ਼ਨ ਫੌਰੀ ਤੌਰ ਤੇ ਲਾਗੂ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੌਹਾਨ ਨੇ ਕੀਤਾ। ਪੰਜਾਬ ਖੇਤ ਮਜਦੂਰ ਅਤੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਵਫਦਾਂ ਨੇ ਐਸ.ਡੀ.ਐਮ. ਮਾਨਸਾ ਦੀ ਅਗਵਾਈ ਹੇਠ ਸਬੰਧਤ ਅਧਿਕਾਰੀਆਂ ਨਾਲ ਮਜਦੂਰਾਂ ਦੀ ਸਮੱਸਿਆ ਅਤੇ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਸਾਥੀ ਚੌਹਾਨ ਨੇ ਕਿਹਾ ਕਿ ਬਾਵਜੂਦ ਮੰਗਾਂ ਮੰਨਣ ਦੇ ਪ੍ਰਸ਼ਾਸ਼ਨ ਦੀ ਢਿੱਲੀ ਚਾਲ ਵੱਡਾ ਅੜਿੱਕਾ ਸਾਬਤ ਹੋ ਰਹੀ ਹੈ। ਉਹਨਾਂ ਮੰਗ ਕਰਦਿਆਂ ਕਿਹਾ ਕਿ 5-5 ਮਰਲੇ ਦੇ ਪਲਾਟਾਂ ਨੂੰ ਦੇਣ ਸਬੰਧੀ ਸਖਤੀ ਨਾਲ ਲੋੜਵੰਦ ਲੋਕਾਂ ਨੂੰ ਪਹਿਲ ਕਰੇ ਅਤੇ ਗ੍ਰਾਮ ਸਭਾ ਨੂੰ ਅਮਲੀ ਰੂਪ ਦੇ ਕੇ ਬਾਕੀ ਮਸਲੇ ਵਿਚਾਰੇ ਜਾਣ। ਵਫਦ ਦੇ ਆਗੂਆਂ ਕਪੂਰ ਸਿੰਘ ਕੋਟ ਲੱਲੂ, ਸੁਖਦੇਵ ਸਿੰਘ ਮਾਨਸਾ, ਗੁਰਪ੍ਰੀਤ ਸਿੰਘ ਕੋਟ ਲੱਲੂ, ਲਾਭ ਮੰਦਰੀ ਤੇ ਗੁਰਮੇਲ ਸਿੰਘ ਘਰਾਂਗਣਾ ਨੇ ਮੰਗ ਕੀਤੀ ਕਿ ਲੇਬਰ ਸ਼ੈੱਡ ਬਣਾਉਣ ਲਈ ਤੇਜਾ ਨਾਲ ਕਾਰਵਾਈ ਕਰਕੇ ਅਮਲ ਵਿੱਚ ਲਿਆਵੇ, ਲਾਭਪਾਤਰੀਆਂ ਨੂੰ ਆ ਰਹੀਆਂ ਦਿੱਕਤਾਂ ਦੂਰ ਕੀਤੀਆਂ ਜਾਣ, ਸ਼ਹਿਰ ਦੇ ਰੇਲਵੇ ਪੁਲੀ ਬਣਾਉਣ ਸਬੰਧੀ ਨਗਰ ਕੌਂਸਲ ਰਾਸ਼ੀ ਜਾਰੀ ਕਰੇ।

Today Now News

RELATED ARTICLES
- Advertisment -

POPULAR POSTS