17.4 C
Chandigarh

TODAY NOW NEWS

Friday, March 20, 2026
HomeBREAKING NEWS^ ਐਨ,ਡੀ,ਪੀ,ਐਸ,ਐਕਟ ਤਹਿਤ 2 ਮੁਲਜਿਮ ਕਾਬੂ ਕਰਕੇ 150 ਨਸ਼ੀਲੀਆਂ ਗੋੋਲੀਆਂ ਅਤੇ 16...

^ ਐਨ,ਡੀ,ਪੀ,ਐਸ,ਐਕਟ ਤਹਿਤ 2 ਮੁਲਜਿਮ ਕਾਬੂ ਕਰਕੇ 150 ਨਸ਼ੀਲੀਆਂ ਗੋੋਲੀਆਂ ਅਤੇ 16 ਨਸ਼ੀਲੀਆਂ ਸੀਸ਼ੀਆਂ ਕੀਤੀਆ ਬਰਾਮਦ

ਮਾਨਸਾ, 12 ਮਈ ਗੁਰਜੰਟ ਸਿੰਘ ਬਾਜੇਵਾਲੀਆ/ਸ੍ਰੀ ਗੌਰਵ ਤੂੂਰਾ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ^ਮੁਕਤ ਕਰਨ ਲਈ ਨਸ਼ਿਆ ਪ੍ਰਤੀ ਜ਼ੀਰੋ ਸਹਿਨਸ਼਼ੀਲਤਾ (ੱਕਗਰ ੳਰ;ਕਗ਼ਅਫਕ) ਦੀ ਨੀਤੀ ਅਪਨਾਈ ਗਈ ਹੈ। ਮਾਨਸਾ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਚਲਾ ਕੇ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋੋਏ ਐਂਟੀ ਨਾਰਕੋਟਿਕਸ ਸੈਲ ਮਾਨਸਾ ਦੇ ਐਸ,ਆਈ, ਜਸਪਾਲ ਚੰਦ ਸਮੇਤ ਪੁਲਿਸ ਪਾਰਟੀ ਵੱਲੋਂ ਸੁਰਜੀਤ ਸਿੰਘ ਉਰਫ ਲੁੱਦਰ ਪੁੱਤਰ ਕਰਨੈਲ ਸਿੰਘ ਵਾਸੀ ਮਾਨਸਾ ਨੂੰ ਕਾਬੂ ਕਰਕੇ ਉਸ ਪਾਸੋੋਂ 80 ਨਸ਼ੀਲੀਆਂ ਗੋੋਲੀਆਂ ਅਤੇ 8 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਥਾਣਾ ਸਿਟੀ^2 ਮਾਨਸਾ ਵਿਖੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਸੀ,ਆਈ,ਏ, ਸਟਾਫ ਮਾਨਸਾ ਦੇ ਸ:ਥ: ਕੁਲਵੰਤ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗੁਰਪ੍ਰੀਤ ਸਿੰਘ ਉਰਫ ਗੱਗੂ ਪੁੱਤਰ ਹਰਦਿਆਲ ਸਿੰਘ ਵਾਸੀ ਬੁਰਜ ਢਿੱਲਵਾ ਨੂੰ ਕਾਬੂ ਕਰਕੇ ਉਸ ਪਾਸੋੋਂ 70 ਨਸ਼ੀਲੀਆ ਗੋੋਲੀਆਂ ਅਤੇ 8 ਨਸ਼ੀਲੀਆਂ ਸੀਸ਼ੀਆਂ ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਥਾਣਾ ਜੋੋਗਾ ਵਿਖੇ ਐਨ,ਡੀ,ਪੀ,ਐਸ, ਐਕਟ ਦਾ ਮੁਕੱਦਮਾ ਦਰਜ਼ ਕਰਵਾਇਆ ਗਿਆ ਹੈ। ਉਕਤ ਮੁਕੱਦਮਿਆਂ ਵਿੱਚ ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਹਨਾਂ ਦੇ ਬੈਕਵਾਰਡ ਅਤੇ ਫਾਰਵਾਰਡ ਲੰਿਕਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਹੋੋਰ ਮੁਲਜਿਮ ਨਾਮਜਦ ਕਰਕੇ ਮੁਕੱਦਮਿਆਂ ਵਿੱਚ ਅੱਗੇ ਹੋੋਰ ਪ੍ਰਗਤੀ ਕੀਤੀ ਜਾਵੇਗੀ।

ਜੂਆ ਐਕਟ:
ਥਾਣਾ ਸਿਟੀ^2 ਮਾਨਸਾ ਦੇ ਸ:ਥ: ਦਰਸ਼ਨ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਮੁਖਬਰੀ ਦੇ ਆਧਾਰ ਤੇ ਕੌਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਨੇੜੇ ਸਿੱਧੂ ਹਸਪਤਾਲ ਮਾਨਸਾ, ਸਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਬਿਜਲੀ ਗਰਿੱਡ ਦੀ ਬੈਕਸਾਈਡ ਮਾਨਸਾ, ਬੂਟਾ ਸਿੰਘ ਪੁੱਤਰ ਗੁਰਦਿਆਲ ਸਿੰਘ, ਹਰਦੇਵ ਸਿੰਘ ਪੁੱਤਰ ਛੋੋਟਾ ਸਿੰਘ, ਜੈਲਾ ਸਿੰਘ ਪੁੱਤਰ ਸੁਖਦੇਵ ਸਿੰਘ, ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ, ਅਵਤਾਰ ਸਿੰਘ ਪੁੱਤਰ ਨਿਰਜੰਨ ਸਿੰਘ ਅਤੇ ਚਿੜੀਆ ਸਿੰਘ ਪੁੱਤਰ ਭਾਗ ਸਿੰਘ ਵਾਸੀਅਨ ਠੂਠਿਆਵਾਲੀ ਰੋਡ ਮਾਨਸਾ ਵਿਰੁੱਧ ਜੂਆ ਐਕਟ ਦਾ ਮੁਕੱਦਮਾ ਦਰਜ਼ ਕਰਾਇਆ, ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋੋਏ ਮੌਕਾ ਪਰ ਰੇਡ ਕਰਕੇ ਮੁਲਜਿਮਾਂ ਨੂੰ ਤਾਸ਼ ਦੇ ਪੱਤਿਆਂ *ਤੇ ਪੈਸੇ ਲਗਾ ਕੇ ਜੂਆ ਖੇੇਡਦਿਆਂ ਨੂੰ ਮੌੌਕਾ ਤੇ ਕਾਬੂ ਕਰਕੇ 6100/^ਰੁਪਏ ਦੀ ਨਗਦੀ ਜੂਆ ਅਤੇ 52 ਪੱਤੇ ਤਾਸ਼ ਬਰਾਮਦ ਕੀਤੀ ਗਈ। ਐਸ,ਐਸ,ਪੀ, ਮਾਨਸਾ ਸ੍ਰੀ ਗੌਰਵ ਤੂੂਰਾ, ਆਈHਪੀHਐਸH ਜੀ ਵੱਲੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS