17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਚੋੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਨੂੰ ਕਾਬੂ ਕਰਕੇ ਚੋੋਰੀ ਕੀਤਾ ਮੋੋਟਰਸਾਈਕਲ ਕਰਾਇਆ...

ਚੋੋਰੀ ਦੇ ਮੁਕੱਦਮੇ ਵਿੱਚ ਮੁਲਜਿਮ ਨੂੰ ਕਾਬੂ ਕਰਕੇ ਚੋੋਰੀ ਕੀਤਾ ਮੋੋਟਰਸਾਈਕਲ ਕਰਾਇਆ ਬਰਾਮਦ

ਮਾਨਸਾ, 02ਅਗਸਤ:ਡਾ,ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਨੇ ਵਹੀਕਲ ਚੋੋਰੀ ਕਰਨ ਵਾਲੇ ਮੁਲਜਿਮ ਸੰਭੂ ਪੁੱਤਰ ਸੈਂਸੀ ਪੁੱਤਰ ਦਲੀਪ ਵਾਸੀ ਕੁਲਰੀਆ ਨੂੰ ਟਰੇਸ ਕਰਕੇ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ। ਜਿਸ ਪਾਸੋੋਂ ਚੋਰੀ ਕੀਤਾ ਇੱਕ ਮੋੋਟਰਸਾਈਕਲ ਹੀਰੋੋਹਾਂਡਾ ਨੰ: ਪੀਬੀ,31ਐਫ^0522 ਬਰਾਮਦ ਕੀਤਾ ਗਿਆ ਹੈ। ਬਰਾਮਦ ਮੋੋਟਰਸਾਈਕਲ ਦੀ ਕੁੱਲ ਮਾਲੀਤੀ 30,000/^ਰੁਪਏ ਬਣਦੀ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮੁਦੱਈ ਪ੍ਰਕਾਸ਼ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਬਹਾਦਰਪੁਰ ਨੇ ਥਾਣਾ ਬਰੇਟਾ ਦੀ ਪੁਲਿਸ ਪਾਰਟੀ ਪਾਸ ਬਿਆਨ ਲਿਖਾਇਆ ਕਿ ਮਿਤੀ 28^07^2021 ਨੂੰ ਬਾਅਦ ਦੁਪਿਹਰ ਉਹ ਅਤੇ ਉਸਦਾ ਭਾਈ ਆਪਣੇ ਮੋੋਟਰਸਾਈਕਲ ਹੀਰੋੋਹਾਂਡਾ ਨੰ: ਪੀਬੀ,31ਐਫ^0522 ਪਰ ਸਵਾਰ ਹੋ ਕੇ ਐਸ,ਬੀ,ਆਈ,ਬੈਂਕ ਬ੍ਰਾਂਚ ਬਰੇਟਾ ਵਿਖੇ ਆਪਣੇ ਕੰਮਕਾਰ ਲਈ ਆਏ ਸੀ ਅਤੇ ਮੋੋਟਰਸਾਈਕਲ ਲਾਕ ਕਰਕੇ ਖੜਾ ਕੀਤਾ ਸੀ, ਜਦੋੋ ਉਹ ਕਰੀਬ ਅੱਧੇ ਘੰਟੇ ਬਾਅਦ ਵਾਪਸ ਆਏ ਤਾਂ ਮੋੋਟਰਸਾਈਕਲ ਉਥੇ ਨਹੀ ਸੀ, ਜੋੋ ਤਲਾਸ਼ ਕਰਨ ਤੇ ਵੀ ਨਹੀ ਮਿਿਲਆ। ਮੁਦੱਈ ਦੇ ਬਿਆਨ ਪਰ ਮੁਕੱਦਮਾ ਨµਬਰ 104 ਮਿਤੀ 31^07^2021 ਅ/ਧ 379 ਹਿੰ:ਦੰ: ਥਾਣਾ ਬਰੇਟਾ ਦਰਜ਼ ਰਜਿਸਟਰ ਕੀਤਾ ਗਿਆ। ਦੌੌਰਾਨੇ ਤਫਤੀਸ ਮੁੱਖ ਅਫਸਰ ਥਾਣਾ ਬਰੇਟਾ ਸਮੇਤ ਪੁਲਿਸ ਪਾਰਟੀ ਵੱਲੋੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਕੱਦਮਾ ਵਿੱਚ ਸੰਭੂ ਪੁੱਤਰ ਸੈਂਸੀ ਪੁੱਤਰ ਦਲੀਪ ਵਾਸੀ ਕੁਲਰੀਆ ਨੂੰ ਬਤੌੌਰ ਮੁਲਜਿਮ ਨਾਮਜਦ ਕਰਕੇ ਕਾਬੂ ਕਰਕੇ ਉਸ ਪਾਸੋੋਂ ਚੋਰੀ ਕੀਤਾ ਮੋੋਟਰਸਾਈਕਲ ਹੀਰੋੋਹਾਂਡਾ ਨੰ: ਪੀਬੀ,31ਐਫ^0522 ਬਰਾਮਦ ਕੀਤਾ ਗਿਆ। ਇਹ ਮੁਲਜਿਮ ਨਸ਼ਿਆਂ ਦਾ ਆਦੀ ਹੈ ਅਤੇ ਨਸ਼ੇ ਦੀ ਪੂਰਤੀ ਲਈ ਹੀ ਇਸਨੇ ਮੋਟਰਸਾਈਕਲ ਚੋੋਰੀ ਕੀਤਾ ਸੀ।
ਜਿਸਦੇ ਵਿਰੁੱਧ ਪਹਿਲਾਂ ਵੀ ਥਾਣਾ ਬਰੇਟਾ ਵਿਖੇ ਆਬਕਾਰੀ ਐਕਟ ਦਾ ਇੱਕ ਮੁਕੱਦਮਾ ਦਰਜ਼ ਰਜਿਸਟਰ ਹੈ। ਜਿਸਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌੌਰਾਨੇ ਪੁਲਿਸ ਰਿਮਾਂਡ ਇਸ ਵੱਲੋੋਂ ਕੀਤੀਆਂ ਗਈਆਂ ਅਜਿਹੀਆਂ ਹੋੋਰ ਚੋਰੀ ਦੀਆ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਜਿਸ ਪਾਸੋੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

Today Now News

RELATED ARTICLES
- Advertisment -

POPULAR POSTS