ਪ੍ਰਾਈਵੇਟ ਬੱਸ ਵਾਲਿਆਂ ਨੇ ਸਾਈਕਲ ਸਵਾਰ ਨੂੰ ਕੁਚਲਿਆ

ਮੋਗਾ (ਅਮਜਦ ਖਾਨ) : ਫ਼ਰੀਦਕੋਟ ਤੋਂ ਆ ਰਹੇ ਇਕ ਪ੍ਰਾਈਵੇਟ ਬੱਸ ਜੋ ਕਿ ਦੁੰਨੇਕੇ ਸੈਕਟਰੀਏਟ ਦੇ ਨੇੜੇ ਨਹਿਰ ਵੱਲ ਨੂੰ ਮੁੜੀ ਤਾਂ ਅੱਗਿਓਂ ਜਾ ਰਹੇ ਇਕ ਸਾਈਕਲ ਸਵਾਰ ਅਗਲੇ ਟਾਇਰ ਦੇ ਥੱਲੇ ਆਉਣ ਨਾਲ ਉਸ ਦੀਆਂ ਲੱਤਾਂ ਕੁਚਲੀਆਂ ਗਈਆਂ ਹੈ ਜ਼ਖ਼ਮੀ ਹਾਲਤ ਨੂੰ ਇੱਕ ਸੌ ਅੱਠ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਨੇ ਦੱਸਿਆ ਕਿ ਇਹ ਬੱਸ ਫਰੀਦਕੋਟ ਵਾਲੀ ਸਾਈਡ ਤੋਂ ਆ ਰਹੀ ਸੀ ਜੋ ਕਿ ਮੋਗਾ ਬੱਸ ਸਟੈਂਡ ਜਾਣ ਲਈ ਮੇਨ ਜੀ ਟੀ ਰੋਡ ਤੋਂ ਨਹਿਰ ਵੱਲ ਨੂੰ ਮੁੜੀ ਅੱਗੇ ਸਾਈਕਲ ਵਾਲਾ ਦੇ ਆਉਣ ਨਾਲ ਉਸ ਦੀਆਂ ਲੱਤਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਜਿਸ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ ਉਨ੍ਹਾਂ ਦੱਸਿਆ ਕੇ ਇਸ ਸੰਬਧੀ ਸੰਬਧਤ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ




