16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਿਧਾਨ ਸਭਾ ਚੋਣਾਂ ਨੂੰ ਲੈਕੇ 'ਆਪ' ਪਾਰਟੀ ਨੇ ਕੀਤਾ ਵੱਡਾ ਐਲਾਨ

ਵਿਧਾਨ ਸਭਾ ਚੋਣਾਂ ਨੂੰ ਲੈਕੇ ‘ਆਪ’ ਪਾਰਟੀ ਨੇ ਕੀਤਾ ਵੱਡਾ ਐਲਾਨ

ਨਵੀਂ ਦਿੱਲੀ 27 ਜੁਲਾਈ (ਬਿਉਰੋ ) 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਾਰੀਆਂ ਪਾਰਟੀਆਂ ਜ਼ੋਰਾ ਨਾਲ ਤਿਆਰੀ ਕਰ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਆਉਣ ਵਾਲੀਆਂ 2022 ਵਿਧਾਨ ਸਭਾ ਚੋਣਾਂ ਵਿੱਚ ਇੱਕਲੇ ਮੈਦਾਨ ਵਿੱਚ ਉੱਤਰੇਗੀ।

ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਤੇ ਬੁਲਾਰੇ ਰਾਘਵ ਚੱਢਾ ਨੇ ਕਾਂਗਰਸੀ ਆਗੂ ਰਹੇ ਗੁਰਮੀਤ ਸਿੰਘ ਖੁੱਡੀਆਂ ਦੇ ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਇਸ ਗੱਲ ਨੂੰ ਸਪਸ਼ਟ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਬਿਨਾਂ ਕਿਸੇ ਸਿਆਸੀ ਸਮਰਥਨ ਦੇ ਸਰਕਾਰ ਬਣਾਏਗੀ।

ਰਾਘਵ ਚੱਢਾ ਨੇ ਕਿਹਾ, “ਅਸੀਂ ਇਹ ਸਾਫ਼ ਕਰ ਦੇਣਾ ਚਾਹੁੰਦੇ ਹਾਂ ਕਿ ‘ਆਪ’ ਇਕੱਲੇ ਲੜੇਗੀ ਅਤੇ ਕੋਈ ਗੱਠਜੋੜ ਨਹੀਂ ਹੋਵੇਗਾ। ਅਸੀਂ ਆਪਣੇ ਉਮੀਦਵਾਰ ਸਾਰੀਆਂ 117 ਵਿਧਾਨਸਭਾ ਸੀਟਾਂ ਉੱਤੇ ਖੜ੍ਹੇ ਕਰਾਂਗੇ।” ਚੱਢਾ ਨੇ ਕਿਹਾ ਕਿ ਹੋਰਾਂ ਪਾਰਟੀਆਂ ਦੇ ਲੀਡਰ ਅਤੇ ਵਰਕਰ ਜੋ ਪੰਜਾਬ ਦਾ ਭਲਾ ਚਾਹੁੰਦੇ ਹਨ, ਉਨ੍ਹਾਂ ਦਾ ‘ਆਪ’ ਪਾਰਟੀ ਵਿੱਚ ਸੁਆਗਤ ਹੈ।

Today Now News

RELATED ARTICLES
- Advertisment -

POPULAR POSTS