ਜਿਸ ਵਿੱਚ ਘਰਾਂ ਚ ਨਵਜੰਮੀਆਂ ਧੀਆਂ ਦੇ ਸਗਨ ਮਨਾਏ ਜਾਂਦੇ ਹਨ

ਬਰਨਾਲਾ (ਕਰਨਪਰੀਤ ਧੰਦਰਾਲ) : “ਸਾਂਝ ਪਿਆਰਾਂ ਦੀ” ਗਰੁੱਪ ਬਰਨਾਲਾ ਵੱਲੋਂ 5ਵਾਂ ਧੀਆਂ ਦੀ ਲੋਹੜੀ ਪ੍ਰੋਗਰਾਮ ਜਨਵਰੀ 10 ਨੂੰ ਸੇਖਾ ਰੋਡ ਵਿਖੇ ਹਰ ਸਾਲ ਦੀ ਤਰ੍ਹਾਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗਰੁੱਪ ਦੇ ਐਡਮਿਨ ਡਾਕਟਰ ਕੁਲਵਿੰਦਰ ਸਿੰਘ ਧੰਦਰਾਲ ਮੀਡੀਆ ਸਲਾਹਕਾਰ ਅਮਨਦੀਪ ਕੌਰ, ਕਿਰਨਦੀਪ ਕੌਰ ਧੰਦਰਾਲ, ਭੁਪਿੰਦਰ ਕੌਰ ਧਾਲੀਵਾਲ ਪੀ.ਐਸ.ਪੀ.ਸੀ ਐਲ, ਜਸਪਰੀਤ ਕੌਰ ਪੰਡੋਰੀ ਨੇਂ ਦੱਸਿਆ ਕਿ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਰਜਾ ਦਿੰਦਿਆਂ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਘਰਾਂ ਚ ਨਵਜੰਮੀਆਂ ਧੀਆਂ ਦੇ ਸਗਨ ਮਨਾਏ ਜਾਂਦੇ ਹਨ ਗਿੱਧੇ ਬੋਲੀਆਂ ਤੇ ਪੂਰੇ ਚਾਵਾਂ ਨਾਲ ਉਨ੍ਹਾਂ ਦੀਆਂ ਘੋੜੀਆਂ ਗਾਈਆਂ ਜਾਂਦੀਆਂ ਹਨ। ਪੜ੍ਹਾਈ ਤੇ ਹੋਰ ਖੇਤਰਾਂ ਚ ਮੱਲਾਂ ਮਾਰਨ ਵਾਲੀਆਂ ਧੀਆਂ ਨੁੰ ਸਨਮਾਨਿਤ ਕੀਤਾ ਜਾਵੇਗਾ। ਜਿਸ ਵਿੱਚ ਹੁਮ-ਹੁੰਮਾਂ ਕੇ ਪੁੱਜਣ ਦਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ।





