17.1 C
Chandigarh

TODAY NOW NEWS

Thursday, March 19, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਲੋਕ ਪੱਖੀ ਸ਼ਾਇਰੀ ਨੂੰ ਸਮਰਪਿਤ 24ਵਾ ਨਾਭਾ ਕਵਿਤਾ ਉਤਸਵ ਨਾਭਾ ਵਿਖੇ ਮਨਾਇਆ...

ਲੋਕ ਪੱਖੀ ਸ਼ਾਇਰੀ ਨੂੰ ਸਮਰਪਿਤ 24ਵਾ ਨਾਭਾ ਕਵਿਤਾ ਉਤਸਵ ਨਾਭਾ ਵਿਖੇ ਮਨਾਇਆ ਗਿਆ

ਦੇਸ਼ ਭਰ ਤੇ ਵਿਦੇਸ਼ਾਂ ਤੋਂ ਵੀ ਸਾਹਿਤ ਨਾਲ ਜੁੜੇ ਪ੍ਰੇਮੀਆ ਦੇ ਵੱਲੋਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ

ਨਾਭਾ (ਸੁਖਚੈਨ ਲੁਬਾਣਾ) : ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਅਕਾਦਮੀ ਦਿੱਲੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਵੱਲੋਂ ਲੋਕ ਪੱਖੀ ਸ਼ਾਇਰੀ ਨੂੰ ਸਮਰਪਿਤ 24ਵਾ ਨਾਭਾ ਕਵਿਤਾ ਉਤਸਵ ਨਾਭਾ ਵਿਖੇ ਮਨਾਇਆ ਗਿਆ। ਜਿਸ ਵਿਚ ਪੰਜਾਬ ਸਮੇਤ ਪੂਰੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸਾਹਿਤ ਨਾਲ ਜੁੜੇ ਪ੍ਰੇਮੀਆ ਦੇ ਵੱਲੋਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ

ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ, ਪੰਜਾਬੀ ਅਕਾਦਮੀ ਦਿੱਲੀ, ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਭਾਈ ਕਾਹਨ ਸਿੰਘ ਨਾਭਾ ਰਚਨਾ ਵਿਚਾਰ ਮੰਚ ਦੇ ਵੱਲੋਂ ਲੋਕ ਪੱਖੀ ਸ਼ਾਇਰੀ ਨੂੰ ਸਮਰਪਿਤ 24ਵਾ ਨਾਭਾ ਕਵਿਤਾ ਉਤਸਵ ਨਾਭਾ ਵਿਖੇ ਮਨਾਇਆ ਗਿਆ। ਜਿਸ ਵਿਚ ਪੰਜਾਬ ਸਮੇਤ ਪੂਰੇ ਦੇਸ਼ ਭਰ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਸਾਹਿਤ ਨਾਲ ਜੁੜੇ ਪ੍ਰੇਮੀਆ ਦੇ ਵੱਲੋਂ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਹ ਕਵਿਤਾ ਉਤਸਵ ਕਿਸਾਨੀ ਅੰਦੋਲਨ ਨੂੰ ਸਮਰਪਿਤ ਰਿਹਾ। ਇਸ ਮੌਕੇ ਤੇ ਉੱਘੇ ਕਵੀ ਅਤੇ ਪਦਮਸ੍ਰੀ ਐਵਾਰਡੀ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਅੰਦੋਲਨ ਆਖ਼ਰੀ ਅੰਦੋਲਨ ਹੋਵੇਗਾ, ਜੇਕਰ ਸਾਡੇ ਤੋਂ ਜਿੱਤਿਆ ਗਿਆ। ਸੁਰਜੀਤ ਪਾਤਰ ਨੇ ਕਿਹਾ ਇਹ ਇਕੱਲਾ ਕਿਸਾਨ ਦਾ ਮਸਲਾ ਨਹੀਂ ਹਰ ਦੇਸ਼ ਵਾਸੀ ਦਾ ਮਸਲਾ ਹੈ ਪਰ ਅਸੀਂ ਜਿੱਤਾਂਗੇ ਜ਼ਰੂਰ।

ਕਵਿਤਾ ਉਤਸਵ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ ਇਸ ਕਵਿਤਾ ਉਤਸਵ ਵਿੱਚ ਪੰਜਾਬ ਹੀ ਨਹੀਂ ਦੇਸ਼ ਵਿਦੇਸ਼ਾਂ ਤੋਂ ਕਵੀਆ ਨੇ ਦੇਸ਼ ਦੀ ਅਰਥ ਵਿਵਸਥਾ ਤੋਂ ਇਲਾਵਾ ਦੇਸ਼ ਅੰਦਰ ਹੋ ਰਹੇ ਅੱਤਿਆਚਾਰ ਨੂੰ ਉਜਾਗਰ ਕਰ ਵਿੱਚ ਕੋਈ ਕਮੀ ਨਹੀਂ ਰੱਖਦੇ। ਨਾਭਾ ਕਵਿਤਾ ਉਤਸਵ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਵੀਆਂ ਨੇ ਭਾਗ ਲਿਆ । ਇਸ ਮੌਕੇ ਤੇ ਉੱਘੇ ਨਾਮਵਰ ਕਵੀਆਂ ਨੂੰ ਸਨਮਾਨ ਵੀ ਕੀਤਾ ਗਿਆ। ਜਿਸ ਵਿੱਚ ਦੋ ਵਿਸ਼ੇਸ਼ ਸਨਮਾਨ ਵੀ ਕੀਤੇ ਗਏ ਜਿਸ ਵਿਚ ਸ੍ਰੀ ਕੰਵਰ ਚੌਹਾਨ ਯਾਦਗਾਰੀ ਗ਼ਜ਼ਲ ਪੁਰਸਕਾਰ ਪ੍ਰਸਿੱਧ ਸ਼ਾਇਰਾ ਰਣਜੀਤ ਸਰਾਂਵਾਲੀ ਦੇ ਗਜ਼ਲ ਸੰਗ੍ਰਹਿ “ਸ਼ੀਸ਼ੇ ਦੀ ਅੱਖ” ਲਈ ਅਤੇ ਦੂਜਾ ਪੁਰਸਕਾਰ ਸ੍ਰੀ ਕੰਵਰ ਚੌਹਾਨ ਯਾਦਗਾਰੀ ਨਜ਼ਮ ਪੁਰਸਕਾਰ ਸ਼ਾਇਰਾ ਨਵਰੂਪ ਕੌਰ ਦੇ ਕਾਵਿ ਸੰਗ੍ਰਹਿ “ਦੁਪਹਿਰ ਖਿੜੀ” ਲਈ ਦਿੱਤਾ ਗਿਆ। ਵੱਖ-ਵੱਖ ਕਵੀਆਂ ਨੇ ਆਪਣੀਆਂ ਪੁਸਤਕਾਂ ਵੀ ਰਿਲੀਜ਼ ਕੀਤੀਆਂ।

ਇਸ ਮੌਕੇ ਤੇ ਸਿਰਮੌਰ ਕਵੀ ਅਤੇ ਪਦਮਸ੍ਰੀ ਐਵਾਰਡੀ ਸੁਰਜੀਤ ਪਾਤਰ ਨੇ ਕਿਹਾ ਕਿ ਕਵਿਤਾ ਵਿੱਚ ਸਭ ਤੋਂ ਡੂੰਘੀ ਆਵਾਜ਼ ਕਵਿਤਾ ਵਿਚ ਹੁੰਦੀ ਹੈ, ਸੁਰਜੀਤ ਪਾਤਰ ਨੇ ਕਿਹਾ ਕਿ ਅਸੀਂ ਇਸ ਕਰਕੇ ਇਕੱਠੇ ਹੁੰਦੇ ਹਾਂ ਕਿ ਅਸੀਂ ਪੰਜਾਬ ਦੇ ਦੁੱਖ-ਸੁੱਖ ਪੂਰੇ ਦੇਸ਼ ਦੇ ਦੁੱਖ-ਸੁੱਖ ਫਰੋਲਦੇ ਹਾਂ ਕਵਿਤਾ ਇਕ ਸੱਚੀ ਅਤੇ ਗਹਿਰੀ ਆਵਾਜ਼ ਹੈ ਸੁਰਜੀਤ ਪਾਤਰ ਨੇ ਕਿਹਾ ਕਿ ਜਦੋਂ ਇਹ ਅੰਦੋਲਨ ਸ਼ੁਰੂ ਹੋਇਆ ਤੇ ਸਾਨੂੰ ਪੂਰਾ ਪਤਾ ਸੀ ਇਹ ਲੰਬੀ ਲੜਾਈ ਚੱਲੇਗੀ ਪਰ ਇਹ ਲੜਾਈ ਅਸੀਂ ਜ਼ਰੂਰ ਜਿੱਤਾਂਗੇ ਪਰ ਜੇਕਰ ਇਹ ਲੜਾਈ ਅਸੀਂ ਨਹੀਂ ਦਿੱਤੀ ਤਾਂ ਇਹ ਸਮਝ ਲਓ ਕਿ ਆਖ਼ਰੀ ਅੰਦੋਲਨ ਹੋਵੇਗਾ ਇਹ ਇਕੱਲੇ ਇਕੱਲੇ ਕਿਸਾਨ ਦਾ ਮਸਲਾ ਨਹੀਂ ਇਹ ਇਕ ਪੂਰੇ ਦੇਸ਼ ਦਾ ਮਸਲਾ ਹੈ।

ਇਸ ਮੌਕੇ ਤੇ ਸਿਰਮੋਰ ਕਵੀ ਸੁਖਵਿੰਦਰ ਅੰਮ੍ਰਿਤ ਅਤੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਇਸ ਕਵੀ ਅੰਦੋਲਨ ਵਿੱਚ ਪੰਜਾਬ ਵਿੱਚੋਂ ਹੀ ਨਹੀਂ ਸਰ੍ਹੋਂ ਦੇਸ਼ ਵਿਦੇਸ਼ਾਂ ਵਿਚੋਂ ਨਾਮਵਰ ਕਵੀ ਆਏ ਹਨ ਅਤੇ ਇਹ ਕਵੀ ਸੰਮੇਲਨ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ ਅਤੇ ਹਰ ਕਵੀ ਵੱਲੋਂ ਕਿਸਾਨ ਅੰਦੋਲਨ ਤੇ ਸ਼ਾਇਰੋ ਸ਼ਾਇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਕਵੀ ਵਧ ਚਡ਼੍ਹ ਕੇ ਕਿਸਾਨੀ ਦੇ ਹੱਕ ਵਿੱਚ ਲਿਖ ਰਹੇ ਹਨ।

Today Now News

RELATED ARTICLES
- Advertisment -

POPULAR POSTS