4 ਮਈ ਤੋ ਪਹਿਲਾ ਸਾਰੇ ਜ਼ਿਲਿਆਂ ਦੀਆ ਕਾਨਫਰੰਸਾਂ ਮੁਕੰਮਲ ਕੀਤੀਆ ਜਾਣਗੀਆ

ਚੰਡੀਗੜ੍ਹ /ਮਾਨਸਾ19 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਭਾਰਤ ਦੀ ਜਨਵਾਦੀ ਨੌਜਵਾਨ ਸਭਾ ਪੰਜਾਬ ਇਕਾਈ ਦੀ 16 ਵੀ ਡੈਲੀਗੇਟ ਕਾਨਫਰੰਸ 4 ਮਈ 2022 ਨੂੰ ਨੂਰਮਹਿਲ (ਜਲੰਧਰ) ਵਿੱਖੇ ਆਯੋਜਿਤ ਕੀਤੀ ਜਾਵੇਗੀ , ਜਿਸ ਕਾਨਫਰੰਸ ਵਿੱਚ ਪੂਰੇ ਪੰਜਾਬ ਵਿੱਚੋ ਲਗਭਗ 200 ਚੁਣੇ ਹੋਏ ਡੈਲੀਗੇਟ ਹਿੱਸਾ ਲੈਣਗੇ , ਕਾਨਫਰੰਸ ਵਿੱਚ ਪਿਛਲੇ ਸਾਲਾ ਦੋਰਾਨ ਕੀਤੇ ਕੰਮਾ ਦਾ ਲੇਖਾ-ਜੋਖਾ ਕੀਤਾ ਜਾਵੇਗਾ , ਆਲ ਇੰਡੀਆ ਕਾਨਫਰੰਸ ਜੋ 12 ਮਈ ਤੋ 15 ਮਈ 2022 ਤੱਕ ਕਲਕੱਤਾ ਵਿੱਖੇ ਆਯੋਜਿਤ ਕੀਤੀ ਜਾਵੇਗੀ , ਲਈ ਡੈਲੀਗੇਟਾ ਦੀ ਚੌਣ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇ ਲਈ ਕੰਮ ਕਰਨ ਵਾਲੀ ਟੀਮ ਦੀ ਚੌਣ ਕੀਤੀ ਜਾਵੇਗੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਭਾਰਤ ਦੀ ਜਨਵਾਦੀ ਨੌਜਵਾਨ ਸਭਾ (ਡੀ.ਵਾਈ.ਐਫ.ਆਈ.) ਦੇ ਸੂਬਾਈ ਪ੍ਰਧਾਨ ਡਾਕਟਰ ਗੁਰਵਿੰਦਰ ਸਿੰਘ ਲੁਧਿਆਣਾ ਤੇ ਸੂਬਾਈ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ ।
ਆਗੂਆਂ ਨੇ ਕਿਹਾ ਕਿ ਦੇਸ ਵਿੱਚ ਬੇਰੁਜ਼ਗਾਰੀ, ਫਿਰਕਾਪ੍ਰਸਤੀ ਤੇ ਮਹਿੰਗਾਈ ਛੜੱਪੇ ਮਾਰ ਕੇ ਵੱਧ ਰਹੀ ਹੈ , ਬੇਰੁਜ਼ਗਾਰੀ ਦੇ ਆਲਮ ਵਿੱਚ ਫਸਿਆ ਨੋਜਵਾਨ ਪੱਛਮੀ ਦੇਸਾ ਵਿੱਚ ਜਾਣ ਲਈ ਹਰ ਵਸੀਲਾ ਵਰਤ ਰਿਹਾ ਤੇ ਟਰੈਵਲ ਏਜੰਟਾਂ ਦੀ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ ਤੇ ਵਿਦੇਸਾ ਦੀ ਧਰਤੀ ਤੇ ਮਾਨਸਿਕ ਤੇ ਸਰੀਰਕ ਕੱਸਟ ਭੋਗ ਰਿਹਾ ਹੈ ।
ਆਗੂਆਂ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਆਪ ਸਰਕਾਰ ਨਵੳਦਾਰਵਾਦੀ ਨੀਤੀਆਂ ਤੇ ਪਹਿਰਾ ਦਿੰਦਿਆਂ ਦੇਸ ਦੇ ਕੁਦਰਤੀ ਵਸੀਲਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਗਹਿਣੇ ਰੱਖ ਰਹੀਆਂ ਹਨ ਤੇ ਕੁਝ ਕੁ ਗਿਣਤੀ ਦੇ ਕਾਰਪੋਰੇਟ ਘਰਾਣੇ ਮਾਲੋਮਾਲ ਹੋ ਰਹੇ ਹਨ ਤੇ ਆਮ ਭਾਰਤੀਆ ਆਮਦਨ ਦਿਨੋ ਦਿਨ ਘੱਟ ਰਹੀ ਹੈ , ਅਮੀਰ ਤੇ ਗਰੀਬ ਵਿਚਲੀ ਖਾਹੀ ਹੋਰ ਡੂੰਘੀ ਹੋ ਰਹੀ ਹੈ ।





