ਲੇਕਸੀ ਰੀਡ, ਜੋ ਫਿਟਨੈਸ ਇਨਫਲਿਐਂਸਰ ਅਤੇ ਭਾਰ ਘਟਾਉਣ ਦੇ ਮਾਮਲੇ ਵਿੱਚ ਦੁਨੀਆ ਲਈ ਇੱਕ ਰੋਲ ਮਾਡਲ ਬਣ ਗਈ ਸੀ, ਇਸ ਸਮੇਂ ਹਸਪਤਾਲ ਵਿੱਚ ਦਾਖਲ ਹੈ। ਕੋਮਾ ‘ਚ ਜਾਣ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਜਾਣਕਾਰੀ ਮੁਤਾਬਕ ਲੈਕਸੀ ਰੀਡ ਦੇ ਕੁਝ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
ਉਸ ਦੇ ਪਤੀ ਡੈਨੀ ਦੇ ਅਨੁਸਾਰ, ਲੈਕਸੀ ਰੀਡ ਰਿਕਵਰੀ ਕਰ ਰਹੀ ਹੈ। ਲੇਕਸੀ ਰੀਡ ਅਤੇ ਉਨ੍ਹਾਂ ਦੇ ਪਤੀ ਡੈਨੀ ਸੋਸ਼ਲ ਮੀਡੀਆ ‘ਤੇ ਕਾਫੀ ਮਸ਼ਹੂਰ ਹਨ। ਦੋਵੇਂ ਵਜ਼ਨ ਵਿੱਚ ਕਾਫੀ ਭਾਰੇ ਸਨ। ਪਰ ਦੋਹਾਂ ਨੇ ਕਾਫੀ ਮਿਹਨਤ ਤੋਂ ਬਾਅਦ ਵਜ਼ਨ ਘੱਟ ਕਰਨ ‘ਚ ਸਫਲਤਾ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਉਹ ਫਿਟਨੈੱਸ ਦਾ ਖਿਆਲ ਰੱਖਣ ਵਾਲੀ ਇਨਫਲੁਐਂਸਰ ਤੇ ਲੋਕਾਂ ਲਈ ਰੋਲ ਮਾਡਲ ਬਣ ਗਈ ਸੀ।ਵੀਰਵਾਰ ਨੂੰ, ਉਸਦੇ ਪਤੀ, ਡੈਨੀ ਨੇ ਆਪਣੇ @fatgirlfedup ਅਕਾਉਂਟ ‘ਤੇ ਲੈਕਸੀ ਦੇ ਫਾਲੋਅਰਸ ਨਾਲ ਕੁਝ ਪਰੇਸ਼ਾਨ ਕਰਨ ਵਾਲਾ ਅਪਡੇਟ ਸਾਂਝਾ ਕੀਤਾ। ਉਨ੍ਹਾਂ ਨੇ ਇਸ ‘ਚ ਲਿਖਿਆ ਕਿ ਕੁਝ ਹਫਤੇ ਪਹਿਲਾਂ ਲੈਕਸੀ ਕਾਫੀ ਬੀਮਾਰ ਹੋ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਣਾ ਪਿਆ।ਉਸ ਨੂੰ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਦੱਸਿਆ ਕਿ ਲੈਕਸੀ ਦੇ ਕਈ ਅੰਗ ਫੇ਼ਲ ਹੋ ਗਏ ਹਨ ਅਤੇ ਉਨ੍ਹਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਜੇ ਮੈਂ ਇੱਕ ਦਿਨ ਹੋਰ ਵੀ ਇੰਤਜ਼ਾਰ ਕੀਤਾ ਹੁੰਦਾ, ਤਾਂ ਉਸ ਦੀ ਜਾਨ ਜਾ ਸਕਦੀ ਸੀ।

ਲੈਕਸੀ ਰੀਡ ਨੇ 141 ਕਿਲੋ ਭਾਰ ਘਟਾਇਆ ਸੀ : ਭਾਰ ਘਟਾਉਣ ਵਾਲੇ ਇਸ ਜੋੜੇ ਵਿੱਚ ਪਤਨੀ ਦਾ ਨਾਮ ਲੇਕਸੀ ਰੀਡ ਅਤੇ ਪਤੀ ਦਾ ਨਾਮ ਡੈਨੀ ਰੀਡ ਹੈ। ਲੈਕਸੀ ਹੁਣ 31 ਸਾਲਾਂ ਦੀ ਹੈ ਅਤੇ ਉਸ ਨੇ ਡੈਨੀ ਰੀਡ ਨਾਲ ਵਿਆਹ ਤੋਂ ਬਾਅਦ ਆਪਣੀ ਫਿਟਨੈਸ ਯਾਤਰਾ ਦੀ ਸ਼ੁਰੂਆਤ ਕੀਤੀ ਸੀ।
ਦੱਸਿਆ ਜਾਂਦਾ ਹੈ ਕਿ ਸਾਲ 2016 ‘ਚ ਉਸ ਦਾ ਭਾਰ 219 ਕਿਲੋਗ੍ਰਾਮ ਦੇ ਕਰੀਬ ਸੀ ਜਦੋਂ ਕਿ ਉਸ ਦੇ ਪਤੀ ਡੈਨੀ ਦਾ ਭਾਰ 127 ਕਿਲੋ ਦੇ ਕਰੀਬ ਸੀ। ਲੈਕਸੀ ਰੀਡ ਨੇ ਸਖਤ ਮਿਹਨਤ ਕਰਕੇ ਆਪਣਾ ਵਜ਼ਨ 141 ਕਿਲੋ ਤੱਕ ਘਟਾਇਆ। ਇਸ ਦੇ ਨਾਲ ਹੀ ਉਨ੍ਹਾਂ ਦੇ ਪਤੀ ਨੇ ਕਰੀਬ 43 ਕਿਲੋ ਭਾਰ ਘਟਾਇਆ। ਜਿਸ ਤੋਂ ਬਾਅਦ ਉਹ ਫਿਟਨੈੱਸ ਨੂੰ ਪਸੰਦ ਕਰਨ ਵਾਲੇ ਲੋਕਾਂ ਲਈ ਰੋਲ ਮਾਡਲ ਬਣ ਗਈ।





