17.1 C
Chandigarh

TODAY NOW NEWS

Friday, March 20, 2026
HomeWEIRD NEWSਛੱਤੀਸਗੜ੍ਹ ਦੇ ਬਿਲਾਸਪੁਰ 'ਚ ਅਪੋਲੋ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ...

ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਅਪੋਲੋ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ 14 ਮਹੀਨਿਆਂ ਦੀ ਸਿ੍ਸ਼ਟੀ ਐੱਸ.ਐੱਮ.ਏ. ਟਾਈਪ ਵਨ (ਸਪਾਈਨਲ ਮਸਕੁਲਰ ਐਟ੍ਰਾਫੀ) ਤੋਂ ਪੀੜਤ

ਸਵਿਟਜ਼ਰਲੈਂਡ ‘ਚ ਨੋਵਾਰਟਿਸ ਕੰਪਨੀ ਵੱਲੋਂ ਬਣਾਏ ਗਏ ਜੋਲਜੇਂਸਮਾ ਟੀਕੇ ਦੀ ਲੋੜ ਹੈ, ਜਿਸ ਦੀ ਕੀਮਤ 22.5 ਕਰੋੜ ਰੁਪਏ ਹੈ।

ਬਿਲਾਸਪੁਰ (ਬਿਊਰੋ) : 14 ਮਹੀਨਿਆਂ ਦੀ ਸਿ੍ਸ਼ਟੀ ਗੰਭੀਰ ਬਿਮਾਰੀ ਐੱਸ.ਐੱਮ.ਏ. ਟਾਈਪ ਵਨ (ਸਪਾਈਨਲ ਮਸਕੁਲਰ ਐਟ੍ਰਾਫੀ) ਤੋਂ ਪੀੜਤ ਹੈ ਤੇ ਛੱਤੀਸਗੜ੍ਹ ਦੇ ਬਿਲਾਸਪੁਰ ‘ਚ ਅਪੋਲੋ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ । ਉਸ ਨੂੰ ਬਚਾਉਣ ਲਈ ਸਵਿਟਜ਼ਰਲੈਂਡ ‘ਚ ਨੋਵਾਰਟਿਸ ਕੰਪਨੀ ਵੱਲੋਂ ਬਣਾਏ ਗਏ ਜੋਲਜੇਂਸਮਾ ਟੀਕੇ ਦੀ ਲੋੜ ਹੈ, ਜਿਸ ਦੀ ਕੀਮਤ 22.5 ਕਰੋੜ ਰੁਪਏ ਹੈ। ਇਸ ‘ਚ ਸਾਢੇ ਛੇ ਕਰੋੜ ਦਰਾਮਦ ਫ਼ੀਸ ਸ਼ਾਮਲ ਹੈ।

ਮਾਸੂਮ ਦੀ ਜਾਨ ਬਚਾਉਣ ਲਈ ਪਿਤਾ ਨੇ ਪੂਰੇ ਦੇਸ਼ ਕੋਲੋਂ ਮਦਦ ਮੰਗੀ ਹੈ। ਸਿ੍ਸ਼ਟੀ ਦੇ ਪਿਤਾ ਸਤੀਸ਼ ਕੁਮਾਰ ਝਾਰਖੰਡ ਦੇ ਪਲਾਮੂ ਜ਼ਿਲ੍ਹੇ ਦੇ ਪਿੰਡ ਕਾਂਕੇ ਕਲਾਂ ਦੇ ਸਿੱਕੀ ਖੁਰਦ ਦੇ ਰਹਿਣ ਵਾਲੇ ਹਨ। ਉਹ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਦੀਪਕਾ ਸਥਿਤ ਸਾਊਥ ਈਸਟਰਨ ਕੋਲਫੀਲਡਜ਼ ਲਿਮਟਿਡ ‘ਚ ਓਵਰਮੈਨ ਦੇ ਅਹੁਦੇ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਸਿ੍ਸ਼ਟੀ ਦਾ ਜਨਮ 22 ਨਵੰਬਰ, 2019 ਨੂੰ ਹੋਇਆ।

ਚਾਰ-ਪੰਜ ਮਹੀਨੇ ਤਕ ਸਭ ਠੀਕ ਰਿਹਾ। ਇਸ ਤੋਂ ਬਾਅਦ ਅਚਾਨਕ ਉਸ ਦੇ ਹੱਥਾਂ-ਪੈਰਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ। ਜਾਂਚ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਬੱਚੀ ਦੀ ਧੌਣ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ ਹੈ। 23 ਜਨਵਰੀ ਨੂੰ ਵੈਲੂਰ ਤੋਂ ਮਿਲੀ ਰਿਪੋਰਟ ਅਨੁਸਾਰ ਸਿ੍ਸ਼ਟੀ ਐੱਸਐੱਮਏ ਟਾਈਪ ਵਨ ਤੋਂ ਪੀੜਤ ਹੈ। ਉਸ ਨੂੰ ਬਚਾਉਣ ਲਈ ਜੋਲਜੇਂਸਮਾ ਟੀਕੇ ਦੀ ਲੋੜ ਹੈ।

ਸਿ੍ਸ਼ਟੀ ਦੇ ਪਿਤਾ ਸਤੀਸ਼ ਕੁਮਾਰ ਨੇ ਕਿਹਾ ਕਿ ਦੇਸ਼ ‘ਚ ਇਸ ਬਿਮਾਰੀ ਤੋਂ ਪੀੜਤ ਸਿ੍ਸ਼ਟੀ ਸਮੇਤ ਪੰਜ ਬੱਚੇ ਵੈਂਟੀਲੇਟਰ ‘ਤੇ ਹਨ। ਇਸ ‘ਚ ਮੁੰਬਈ ਵਾਸੀ ਛੇ ਮਹੀਨੇ ਦੀ ਬੱਚੀ ਤੀਰਾ ਵੀ ਸ਼ਾਮਲ ਹਨ, ਜਿਸ ਦੀ ਮਦਦ ਲਈ ਮੁੰਬਈ ਸਮੇਤ ਪੂੁਰੇ ਮਹਾਰਾਸ਼ਟਰ ‘ਚ ਮੁਹਿੰਮ ਚਲਾਈ ਗਈ ਤੇ 16 ਕਰੋੜ ਰੁਪਏ ਇਕੱਠੇ ਕਰ ਲਏ ਗਏ। ਉਥੇ ਪ੍ਰਧਾਨ ਮੰਤਰੀ ਨੇ ਸਾਢੇ ਛੇ ਕਰੋੜ ਰੁਪਏ ਦੀ ਦਰਾਮਦ ਫੀਸ ਮਾਫ਼ ਕਰ ਦਿੱਤੀ ਹੈ। ਹਾਲਾਂਕਿ ਇਸ ਟੀਕੇ ਨੂੰ ਆਉਣ ‘ਚ ਅਜੇ ਵੀ ਇਕ ਮਹੀਨੇ ਦਾ ਸਮਾਂ ਲੱਗੇਗਾ।

Today Now News

RELATED ARTICLES
- Advertisment -

POPULAR POSTS