17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿੰਡ ਕੋਟ ਕਰੋੜ ਕਲਾਂ ਤੋਂ ਦਿੱਲੀ ਧਰਨੇ ਚ ਲਗਾਤਾਰ ਮੋਜੂਦਗੀ ਦਰਜ ਕਰਵਾਉਣ...

ਪਿੰਡ ਕੋਟ ਕਰੋੜ ਕਲਾਂ ਤੋਂ ਦਿੱਲੀ ਧਰਨੇ ਚ ਲਗਾਤਾਰ ਮੋਜੂਦਗੀ ਦਰਜ ਕਰਵਾਉਣ ਲਈ 10ਵਾ ਜੱਥਾ ਰਵਾਨਾ

ਕਿਸਾਨ ਆਗੂ, ਪਿੰਡ ਵਾਸੀ ਤੇ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਨੁਮਾਇੰਦੇ ਸ਼ਾਮਿਲ

ਤਲਵੰਡੀ ਭਾਈ (ਪਵਿੱਤਰ ਪਾਲ) : ਕੋਟ ਕਰੋੜ ਕਲਾਂ ਪਿੰਡ ਵਿੱਚ ਦਿੱਲੀ ਧਰਨੇ ਚ ਲਗਾਤਾਰ ਮੋਜੂਦਗੀ ਦਰਜ ਕਰਵਾਉਣ ਲਈ ਤੇ ਲਗਾਤਾਰ ਪਿੰਡ ਵਲੋਂ ਜੱਥੇ ਭੇਜਣ ਦੇ ਫੈਸਲੇ ਤਹਿਤ ਦਿੱਲੀ ਮੋਰਚੇ ਲਈ ਅੱਜ ਦੱਸਵਾਂ ਜੱਥਾ ਗੁਰਦਵਾਰਾ ਸਾਬ ਚ ਅਰਦਾਸ ਕਰਕੇ ਪੂਰੇ ਜੋਸ਼ੋ ਖਰੋਸ਼ ਨਾਲ ਟੋਲ ਪਲਾਜ਼ਾ ਤੋਂ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਤੇ ਕਿਸਾਨ ਯੂਨੀਅਨ ਕਾਦੀਆਂ ਦੇ ਸਹਿਯੋਗ ਨਾਲ ਰਵਾਨਾ ਕੀਤਾ ਗਿਆ ਤੇ ਹਰ ਵਾਰ ਦੀ ਤਰਾਂ ਜਰੂਰਤ ਦਾ ਰਾਸ਼ਨ ਵੀ ਭੇਜਿਆ ਗਿਆ ਇਸ ਮੌਕੇ ਕਾਲੇ ਕਾਨੂੰਨਾਂ ਖਿਲਾਫ ਜ਼ੋਰਦਾਰ ਨਾਰ੍ਹੇਬਾਜ਼ੀ ਕਰਦਿਆਂ ਸਰਕਾਰ ਕਿਸਾਨੀ ਦੇ ਜਜ਼ਬਾਤਾਂ ਤੇ ਸਬਰ ਦਾ ਲਗਾਤਾਰ ਇਮਤਿਹਾਨ ਲੈ ਰਹੀ ਆ ਤੇ ਲੋਕ ਜਾਬਤੇ ਚ ਰਹਿ ਕੇ ਸਰਕਾਰ ਨੂੰ ਝੁਕਾ ਕੇ ਦਮ ਲੈਣਗੇ | ਇਸ ਮੌਕੇ ਦਰਸ਼ਨ ਸਿੰਘ ਖੋਸਾ ਤੇ ਅਵਤਾਰ ਸਿੰਘ ਫੇਰੋਕੇ ਜਿਲ਼ਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ ,ਬਿੱਕਰ ਸਿੰਘ ਸੰਘਾ ਨੇ ਗੱਲ ਕਰਦਿਆਂ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲਿਆ ਕਿਹਾ ਕੇ ਸਰਕਾਰ ਦੇ ਕੰਨ ਤੇ ਜੂ ਨੀ ਸਰਕ ਰਹੀ ਤੇ ਦਿੱਲੀ ਲਗਾਤਾਰ ਪੰਜਾਬ ਦੇ ਦੁਸ਼ਮਣ ਵਜੋਂ ਟੱਕਰ ਰਹੀ ਆ ਤੇ ਨਿੱਤ ਬ ਦਿਨ ਮਾਰੂ ਫੈਸਲੇ ਥੋਪ ਰਹੀ ਆ ਜੋ ਕੇ ਕਦਾ ਚਿਤ ਬਰਦਾਸ਼ਤ ਨਹੀਂ ਹੋਣਗੇ ਇਸ ਮੌਕੇ ਕੁਲਵਿੰਦਰ ਸਿੰਘ ਪ੍ਰਧਾਨ ,ਪਵਿਤਰਪਾਲ ਸਿੰਘ ਕਲੱਬ ਪ੍ਰਧਾਨ ,ਰਾਜ ਗਗਨ ਦੀਪ ਸਿੰਘ ਸਰਪੰਚ ,ਗੁਰਪ੍ਰੀਤ ਸਿੰਘ ਬੱਬੂ ਸੈਕਟਰੀ ,ਬਿੱਕਰ ਸਿੰਘ ਸੰਘਾ , ਮੰਦਰ ਸਿੰਘ ਮੇਂਬਰ ,ਲਖਵਿੰਦਰ ਸਿੰਘ ਲੱਖੀ ,ਜਸਵਿੰਦਰ ਸਿੰਘ ਸੂਬੇਦਾਰ ,ਜਸਵਿੰਦਰ ਧੰਮੂ ਮੇਂਬਰ,ਬਲਵਿੰਦਰ ਸਿੰਘ ਫੌਜੀ ,ਜਗਜਿੰਦਰ ਸਿੰਘ ਹਾਜ਼ਿਰ ਸਨ

Today Now News

RELATED ARTICLES
- Advertisment -

POPULAR POSTS