ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਾਣ-ਬੁੱਝ ਕੇ ਢਿੱਲੀ-ਮੱਠੀ ਤੇ ਡੰਗ-ਟਪਾਊ ਨੀਤੀ ਅਪਣਾਈ ਰੱਖੀ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਤੋ ਸ੍ਰੋਮਣੀ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਬੋਲਦਿਆਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਜੀ ਅਤੇ ਕੇਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਸ਼੍ਰੀ ਨਿਤਿਨ ਗਡਕਰੀ ਜੀ ਕੋਲ ਇਸ ਮਾਮਲੇ ‘ਤੇ ਪਹੁੰਚ ਕਰਨ ਤੋਂ ਬਾਅਦ, ਭਾਰਤ ਸਰਕਾਰ ਨੇ ਪੰਜਾਬ ਅੰਦਰ 1000 ਕਿਲੋਮੀਟਰ ਤੋਂ ਵੱਡੇ ਸੜਕ ਨੈਟਵਰਕ ਦੇ 18 ਸੜਕੀ ਪ੍ਰੋਜੈਕਟਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ ਬਹੁਤੇ ਪ੍ਰਸਤਾਵ ਸ਼੍ਰੋਮਣੀ ਅਕਾਲੀ ਦਲ-ਭਾਜਪਾ ਕਾਰਜਕਾਲ ਦੌਰਾਨ ਭੇਜੇ ਗਏ ਸਨ, ਪਰ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਲਈ ਸੂਬਾ ਸਰਕਾਰ ਵਜੋਂ ਕੋਈ ਬਣਦਾ ਕਦਮ ਨਾ ਚੁੱਕਣ ਕਾਰਨ ਦੇਰੀ ਹੋਈ। ਇਹਨਾਂ 18 ਪ੍ਰੋਜੈਕਟਾਂ ਵਿੱਚੋਂ 8 ਦਾ ਸੰਬੰਧ ਫ਼ਿਰੋਜ਼ਪੁਰ ਅਤੇ ਬਠਿੰਡਾ ਲੋਕ ਸਭਾ ਖੇਤਰਾਂ ਨਾਲ ਹੋਣ ਕਾਰਨ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਾਣ-ਬੁੱਝ ਕੇ ਢਿੱਲੀ-ਮੱਠੀ ਤੇ ਡੰਗ-ਟਪਾਊ ਨੀਤੀ ਅਪਣਾਈ ਰੱਖੀ, ਪਰ ਗਡਕਰੀ ਜੀ ਨੇ ਬੇਨਤੀ ਮਨਜ਼ੂਰ ਕੀਤੀ ਅਤੇ ਉਨ੍ਹਾਂ ਸਾਰੇ ਪ੍ਰੋਜੈਕਟਾਂ ਨੂੰ ਹੁਣ ਪ੍ਰਵਾਨਗੀ ਮਿਲ ਗਈ ਹੈ। ਖੁਸ਼ੀ ਦੀ ਗੱਲ ਹੈ ਕਿ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ‘ਤੇ ਤਿੰਨ ਨਵੀਆਂ ਸੰਪਰਕ ਸੜਕਾਂ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ।





