ਇਸ ਸੂਚੀ ਵਿੱਚ ਵੱਖ ਵੱਖ ਦੇਸ਼ਾਂ ਤੋਂ ਸੱਭ ਧਰਮਾਂ ਦੇ ਵਿਅਕਤੀਆਂ ਨੂੰ ਲਿਆ ਗਿਆ

ਉਨਟਾਰੀਓ (ਵਾਲੀਆ) : ਜਗਤ ਪੰਜਾਬੀ ਸਭਾ ਕੈਨੇਡਾ ਤੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਦੇ ਉਪਰਾਲਿਆਂ ਸਦਕਾ “ ਦੁਨੀਆਂ ਦੇ 101 ਸਿਰਮੌਰ ਪੰਜਾਬੀ “ ਸੂਚੀ ਜਾਰੀ ਕੀਤੀ ਗਈ । ਇਸ ਸੂਚੀ ਵਿੱਚ ਵੱਖ ਵੱਖ ਦੇਸ਼ਾਂ ਤੋਂ ਸੱਭ ਧਰਮਾਂ ਦੇ ਵਿਅਕਤੀਆਂ ਨੂੰ ਲਿਆ ਗਿਆ । 18 ਔਰਤਾਂ , 8 ਵੀ ਸੀ , 10 ਧਾਰਮਿਕ ਸ਼ਖ਼ਸੀਅਤਾਂ , 20 ਲੇਖਕ , 8 ਉੱਚ ਅਧਿਕਾਰੀ ਹਨ । ਇਹ ਸੂਚੀ 27 ਦਸੰਬਰ 2020 ਨੂੰ ਜਾਰੀ ਕੀਤੀ ਗਈ ।
11 ਜਨਵਰੀ 2021 ਨੂੰ ਜਗਤ ਪੰਜਾਬੀ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸਮਾਗਮ ਕਰਾ ਕੇ ਪ੍ਰਿੰਸੀਪਲ ਡਾ: ਮਹਿਲ ਸਿੰਘ ਨੂੰ ਸਨਮਾਨਿਤ ਕੀਤਾ ਗਿਆ ।
ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਵਿੱਚ 20 ਫ਼ਰਵਰੀ 2021 ਨੂੰ ਇਸ ਸੂਚੀ ਵਿੱਚੋਂ 32 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਇਹਨਾਂ ਵਿੱਚ ਰਾਜਨੀਤਕ ਨੇਤਾ , ਵੱਡੇ ਅਧਿਕਾਰੀ ਲੇਖਕ ਤੇ ਬੁੱਧੀਜੀਵੀ ਸਨ ।
ਇਸ ਸਭਾ ਵੱਲੋਂ 28 ਫ਼ਰਵਰੀ ਨੂੰ ਸੁਲਤਾਨਪੁਰ ਲੋਧੀ ਵਿੱਚ 13 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਦੇ ਸ ਹਰਬੰਸ ਸਿੰਘ ਚੱਠਾ ਯੂ ਕੇ ਮੁੱਖ ਮਹਿਮਾਨ ਸਨ ।
14 ਮਾਰਚ ਨੂੰ ਖਾਲਸਾ ਕਾਲਜ ਦਿੱਲੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ : ਹਰਪ੍ਰੀਤ ਸਿੰਘ ਨੇ ਪ੍ਰਿੰਸੀਪਲ ਡਾ: ਜਸਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ।
ਜਗਤ ਪੰਜਾਬੀ ਸਭਾ ਵੱਲੋਂ 17 ਮਾਰਚ ਨੂੰ ਚੰਡੀਗੜ੍ਹ ਵਿੱਚ 5 ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ । ਇਹਨਾਂ ਸ਼ਖ਼ਸੀਅਤਾਂ ਵਿੱਚ ਸ : ਐਚ ਐਸ ਹੰਸਪਾਲ , ਡਾ : ਕਰਮਜੀਤ ਸਿੰਘ ਵਾਈਸ ਚਾਂਸਲਰ , ਸ : ਚਰਨਜੀਤ ਸਿੰਘ ਬਾਠ ਯੂ ਐਸ ਏ , ਸ : ਸਤਨਾਮ ਸਿੰਘ ਸੰਧੂ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ , ਸਮਰਜੀਤ ਸਿੰਘ ਮਾਲਕ ਦੁਆਬਾ ਰੇਡੀਓ ਨੂੰ ਸਨਮਾਨਿਤ ਕੀਤਾ ਗਿਆ । ਇਹਨਾਂ ਸ਼ਖ਼ਸੀਅਤਾਂ ਨੂੰ ਡਾ : ਐਸ ਐਸ ਗਿੱਲ ਨੇ ਸਨਮਾਨਿਤ ਕੀਤਾ । ਇਹ ਜਾਣਕਾਰੀ ਚੇਅਰਮੈਨ ਸ : ਅਜੈਬ ਸਿੰਘ ਚੱਠਾ ਜੀ ਨੇ ਸਾਂਝੀ ਕੀਤੀ ਹੈ ਜੋ ਮੈ ਆਪ ਜੀ ਨੂੰ ਭੇਜ ਰਹੀ ਹਾਂ ਜੀ । ਧੰਨਵਾਦ ਸਹਿਤ ।
ਰਮਿੰਦਰ ਰਮੀ ਪੈਟਰਨ
ਵੂਮੈਨ ਵਿੰਗ ਓ ਐਫ ਸੀ
ਮੀਡੀਆ ਡਾਇਰੈਕਟਰ ਓ ਐਫ਼ ਸੀ ।





