17.4 C
Chandigarh

TODAY NOW NEWS

Friday, March 20, 2026
HomeBREAKING NEWSਠਾਕੁਰ ਦੁਵਾਰਾ ਡੇਰਾ ਪੰਜ਼ਬੀੜੀ ਬਰਨਾਲਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ

ਠਾਕੁਰ ਦੁਵਾਰਾ ਡੇਰਾ ਪੰਜ਼ਬੀੜੀ ਬਰਨਾਲਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ


ਬਰਨਾਲਾ , 31 ਅਗਸਤ ( ਕਰਨਪ੍ਰੀਤ ਧੰਦਰਾਲ ) ਬਰਨਾਲਾ ਦੇ ਮੰਦਿਰਾਂ ਵਿਚ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਬਰਨਾਲਾ ਦੇ ਸਟੇਟ ਬੈਂਕ ਆਫ ਇੰਡੀਆ ਲਗੇ ਠਾਕੁਰ ਦੁਵਾਰਾ ਡੇਰਾ ਪੰਜ਼ਬੀੜੀ ਬਰਨਾਲਾ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ, ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸੀ ਘਿਓ ਦੇ ਪੂੜੇ ਦਾ ਪ੍ਰਸ਼ਾਦ ਅਤੁੱਟ ਵਰਤਿਆ ਮਹੰਤ ਹਰਚਰਨ ਦਾਸ ਚੇਲਾ ਮਹੰਤ ਤਰਸੇਮ ਚੰਦ ਵਲੋਂ ਖੁਸ਼ੀ ਜ਼ਾਹਿਰ ਕਰਦਿਆਂ ਡੇਰੇ ਵਿਖੇ ਆਇਆ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਦਿਨ ਇਕ ਖਾਸ ਮਹੱਤਵ ਰੱਖਦਾ ਹੈ .ਇਸ ਮੌਕੇ ਸੇਵਾਦਾਰ ਦੀਪੂ , ਮੋਨੂੰ, ਊਧਮ ਸਿੰਘ, ਬੱਬੂ,ਕਾਲਾ ਵਾਲੀਆ,ਰਵੀ ਸ਼ਰਮਾ , ਪੰਡਿਤ ਸੰਦੀਪ ਸ਼ਾਸਤਰੀ ,ਨਿੱਕਾ ਕੈਂਥ ਨੇ ਯੋਗਦਾਨ ਦਿੱਤਾ, ਜਨਮ ਅਸ਼ਟਮੀ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਿਰ ਵਿੱਚ ਨਤਮਸਤਕ ਹੋਏ।

Today Now News

RELATED ARTICLES
- Advertisment -

POPULAR POSTS