17.4 C
Chandigarh

TODAY NOW NEWS

Friday, March 20, 2026
HomeWEIRD NEWSਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਹੋਇਆ ਭਿਆਨਕ ਹਾਦਸਾ...

ਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਹੋਇਆ ਭਿਆਨਕ ਹਾਦਸਾ : ਇਕੋ ਪਰਿਵਾਰ ਦੇ 6 ਜੀਅ ਗੰਭੀਰ ਰੂਪ ਵਿਚ ਜ਼ਖਮੀਂ

ਜਿਹਨਾਂ ਵਿਚੋਂ ਹਸਪਤਾਲ ਪਹੁੰਚ ਕੇ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ

ਸਮਾਜ ਸੇਵਾ ਸੁਸਾਇਟੀ ਰੀਜ਼ ਮੋਗਾ ਮਿਤੀ 2.6.2021 ਨੂੰ ਅੱਜ ਮੋਗਾ ਦੇ ਬੁੱਘੀਪੁਰਾ ਬਾਈਪਾਸ ਰੋਡ ’ਤੇ ਬਣੇ ਪੁਲ ਉੱਪਰ ਵਾਪਰੇ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 6 ਜੀਅ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ ਜਿਹਨਾਂ ਵਿਚੋਂ ਹਸਪਤਾਲ ਪਹੁੰਚ ਕੇ ਇਕ ਤਿੰਨ ਸਾਲਾ ਬੱਚੇ ਦੀ ਮੌਤ ਹੋ ਗਈ।

ਕੌਂਸਲਰ ਬਲਜੀਤ ਸਿੰਘ ਚਾਨੀ ਨੇ ਦੱਸਿਆ ਕਿ ਉਹ ਸਮਾਜ ਸੇਵਾ ਸੁਸਾਇਟੀ ਦੀ ਐਂਬੂਲੈਂਸ ਲੈ ਕੇ ਜ਼ਖਮੀਆਂ ਨੂੰ ਹਸਪਤਾਲ ਲੈ ਜਾਣ ਲਈ ਪਹੁੰਚੇ ਸਨ । ਉਹਨਾਂ ਦੱਸਿਆ ਕਿ ਪੁਲ ਉੱਪਰ ਰੇਤਾ ਵਾਲਾ ਟਰਾਲਾ ਜਾ ਰਿਹਾ ਸੀ ਅਤੇ ਪੁਲ ਦੇ ਉੱਚਾ ਨੀਵਾਂ ਬਣੇ ਹੋਣ ਕਰਕੇ ਜਦੋਂ ਟਰਾਲੇ ਦੇ ਡਰਾਈਵਰ ਨੇ ਟਰਾਲੇ ਦੀ ਰਫ਼ਤਾਰ ਘਟਾਈ ਤਾਂ ਪਿੱਛੋਂ ਆ ਰਹੀ ਆਲਟੋ ਕਾਰ ਟਰਾਲੇ ਦੇ ਪਿਛਲੇ ਪਾਸੇ ਟਕਰਾ ਗਈ। ਤੇਜ਼ ਰਫਤਾਰ ਕਾਰ ਰੇਤੇ ਵਾਲੇ ਟਰਾਲੇ ਦੇ ਪਿੱਛੇ ਧੱਸ ਜਾਣ ਕਾਰਨ ਮੋਗਾ ਦੇ ਪਿੰਡ ਰੱਤੀਆਂ ਦੇ ਇਕੋ ਪਰਿਵਾਰ ਦੇ 6 ਮੈਂਬਰਾਂ ਨੂੰ ਗੰਭੀਰ ਹਾਲਤ ਵਿਚ ਸਮਜ ਸੇਵਾ ਸੋਸਾਇਟੀ ਵਲੋਂ ਐਮਰਜੰਸੀ ਗੱਡੀ ਰਾਹੀ ਨੇੜਲੇ ਮੈਡੀਸਿਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਤਿੰਨ ਸਾਲਾ ਬੱਚਾ ਜ਼ਖਮਾਂ ਦੀ ਤਾਬ ਨਾ ਝਲਦਾ ਹੋਇਆ ਦਮ ਤੋੜ ਗਿਆ।

ਮੈਡੀਸਿਟੀ ਹਸਪਤਾਲ ਦੇ ਨੁਮਾਇੰਦੇ ਦੇ ਦੱਸਣ ਮੁਤਾਬਕ ਜ਼ਖਮੀਆਂ ਵਿਚ ਜ਼ਖਮੀਆਂ ਵਿਚ ਦੋ ਔਰਤਾਂ, ਦੋ ਮਰਦ ਅਤੇ ਇਕ ਛੋਟੀ ਬੱਚੀ ਸ਼ਾਮਲ ਹੈ। ਉਹਨਾਂ ਦੱਸਿਆ ਕਿ ਪੰਜੇ ਜੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਉਹਨਾਂ ਦੀਆਂ ਲੱਤਾਂ ਅਤੇ ਬਾਹਾਂ ਬੁਰੀ ਤਰਾਂ ਚਕਨਾਚੂਰ ਹੋ ਗਈਆਂ ਹਨ। ਸੇਵਾ ਤੇ ਹਾਜਰ ਕੌਂਸਲਰ ਬਲਜੀਤ ਸਿੰਘ ਚਾਨੀ , ਬਲਰਾਜ ਗਿੱਲ, ਜੋਤ

Today Now News

RELATED ARTICLES
- Advertisment -

POPULAR POSTS