ਮੁੱਖ ਮੰਤਰੀ ਪੰਜਾਬ ਚੋਣਾਂ ਵਿੱਚ ਮੁਲਾਜ਼ਮਾਂ ਨਾਲ ਚਾਰ ਵਾਅਦਿਆਂ ਚੋਂ ਇੱਕ ਵੀ ਪੂਰਾ ਨੀ ਕੀਤਾ : ਅਧਿਆਪਕ

ਨਾਭਾ (ਸੁਖਚੈਨ ਲੁਬਾਣਾ) : ਪਟਿਆਲਾ ਵਿਖੇ ਹੱਕ ਮੰਗਦੇ ਪੰਜਾਬ ਅਤੇ ਯੂ.ਟੀ.ਮੁਲਾਜ਼ਮ ਸੰਘਰਸ਼ ਮੋਰਚਾ ਦੇ ਸਾਥੀਆਂ ਅਤੇ ਬੇਰੁਜ਼ਗਾਰ ਪੀਟੀਆਈ ਅਧਿਆਪਕਾਂ ਤੇ ਅੰਨੇਵਾਹ ਵਰ੍ਹਾਈਆਂ ਲਾਠੀਆਂ ਦੀ ਸਖਤ ਨਿੰਦਾ ਕਰਦੇ ਹੋਏ ਅਜ ਨਾਭਾ ਦੇ ਅਧਿਆਪਕਾਂ ਅਤੇ ਸਮੂਹ ਮੁਲਾਜਮਾਂ ਨੇ ਸਾਂਝੇ ਤੌਰ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਕੇ ਨਾਅਰੇਬਾਜ਼ੀ ਕੀਤੀ। ਡੀ.ਟੀ.ਐੱਫ ਨਾਭਾ ਦੇ ਬਲਾਕ ਦੇ ਆਗੂ ਹਰਵਿੰਦਰ ਸਿੰਘ ਅਤੇ ਮੈਡਮ ਜੈਕੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਚਾਰ ਵਾਅਦੇ ਕੀਤੇ ਸਨ -ਜਿਨ੍ਹਾਂ ਵਿਚ ਕੱਚੇ ਕਾਮੇ ਪੱਕੇ ਕਰਨਾ ,ਪੇ ਕਮਿਸ਼ਨ ਦੇਣਾ, ਪੁਰਾਣੀ ਪੈਨਸ਼ਨ ਬਹਾਲ ਕਰਨਾ ਅਤੇ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕਰਨਾ ਸ਼ਾਮਿਲ ਹੈ। ਪਰ ਇਹਨਾਂ ਵਿਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ, ਪਟਿਆਲਾ ਵਿਖੇ ਉਲਟਾ ਹੱਕ ਮੰਗਣ ਵਾਲੇ ਮੁਲਜ਼ਮ ਅੋਰਤਾ ਨੂੰ ਡੰਡਿਆਂ ਅਤੇ ਝੂਠੇ ਪੁਲਿਸ ਕੇਸਾਂ ਦਾ ਡਰ ਦਿਖਾਇਆ ਜਾ ਰਿਹਾ ਹੈ। ਸਾਨੂੰ ਸਮਾਂ ਤਾਂ ਮਿਲਣ ਵਾਸਤੇ ਨਹੀਂ ਦਿੱਤਾ ਪਰ ਸਾਡੇ ਅਧਿਆਪਕ ਮੁਲਾਜ਼ਮਾਂ ਤੇ ਲਾਠੀਚਾਰਜ ਕੀਤਾ ਹੈ ਇਕ ਪਾਸੇ ਤਾਂ ਪੰਜਾਬ ਦੇ ਵਿੱਚ ਅੱਜ ਮਹਿਲਾਵਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਤੇ ਦੂਜੇ ਪਾਸੇ ਕੈਪਟਨ ਸਰਕਾਰ ਮਹਿਲਾ ਅਧਿਆਪਕਾਂ ਨੂੰ ਘੁੱਟ ਰਹੀ ਹੈ।






