2 ਮੁਲਜ਼ਮਾਂ ਨੂੰ ਕਾਬੂ ਕਰ ਇਨ੍ਹਾਂ ਪਾਸੋਂ 1 ਕਿਲੋ ਹੈਰੋਇਨ 1 ਲੱਖ ਦੀ ਨਕਦੀ ਤੇ 1 ਕਾਰ ਬਰਾਮਦ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਦੇ ਸੀਆਈਏ ਸਟਾਫ ਦੇ ਐੱਸਆਈ ਅਨੋਖ ਸਿੰਘ ਵਲੋਂ ਸਾਥੀ ਪੁਲੀਸ ਮੁਲਾਜ਼ਮਾਂ ਨਾਲ ਮਾਝਾ ਕਾਲਜ ਦੇ ਟੀ ਪੁਆਇੰਟ ਤੇ ਕੀਤੀ ਨਾਕਾਬੰਦੀ ਦੌਰਾਨ ਆ ਰਹੀ ਚਿੱਟੇ ਰੰਗ ਦੀ ਆਈ -20 ਕਾਰ ਦੀ ਤਲਾਸ਼ੀ ਲੈਣ ਉਸ ਵਿਚੋਂ 2 ਮੁਲਜ਼ਮਾਂ ਰਣਜੀਤ ਸਿੰਘ ਅਤੇ ਗੁਰਜੰਟ ਸਿੰਘ ਨੂੰ ਕਾਬੂ ਕਰ ਇਨ੍ਹਾਂ ਦੇ ਕਬਜ਼ੇ ਵਿਚੋਂ 1 ਕਿਲੋ ਹੈਰੋਇਨ 1 ਲੱਖ ਦੀ ਨਕਦੀ ਅਤੇ 1 ਕਾਰ ਬਰਾਮਦ ਕਰ ਇਨ੍ਹਾਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਇਸ ਬਾਰੇ ਜ਼ਿਲ੍ਹੇ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਲੇ ਵਲੋਂ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਦੋਵੇਂ ਮੁਲਜ਼ਮ ਪੱਟੀ ਦੇ ਵਾਸੀ ਹਨ ਅਤੇ ਚੰਚਲ ਸਿੰਘ ਵਾਸੀ ਛੇਹਰਟਾ ਕੋਲੋ ਹੈਰੋਇਨ ਲਿਆਕੇ ਵੱਡੇ ਪੱਧਰ ਦੇ ਨਸ਼ੇ ਦਾ ਧੰਦਾ ਕਰਦੇ ਸਨ ਜਿਨ੍ਹਾਂ ਨੂੰ ਕਾਬੂ ਇਨ੍ਹਾਂ ਕੋਲੋ ਹੋਰ ਪੁੱਛਗਿੱਛ ਕੀਤੀ ਜਾਵੇਗੀ






