17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ : ਪਨਗ੍ਰੇਨ ਗੋਦਾਮ ਵਿਚੋ ਗਾਰਡ ਦੀ ਮਿਲੀਭੁਗਤ ਨਾਲ ਕਣਕ ਦੀ ਚੋਰੀ...

ਤਰਨਤਾਰਨ : ਪਨਗ੍ਰੇਨ ਗੋਦਾਮ ਵਿਚੋ ਗਾਰਡ ਦੀ ਮਿਲੀਭੁਗਤ ਨਾਲ ਕਣਕ ਦੀ ਚੋਰੀ ਦੀ ਸ਼ਿਕਾਇਤ

ਥਾਣਾ ਸਿਟੀ ਪੁਲਸ ਨੇ ਨਾਕਾਬੰਦੀ ਦੌਰਾਨ ਇਕ ਬੁਲੈਰੋ ਗੱਡੀ ਕਣਕ ਨਾਲ ਭਰੀ ਸਮੇਤ 2 ਕਾਬੂ

ਤਰਨਤਾਰਨ (ਜਸਬੀਰ ਸਿੰਘ) : ਤਰਨਤਾਰਨ ਪੁਲਸ ਚੌਕੀ ਦੋਬੁਰਜੀ ਇੰਚਾਰਜ ਬਲਦੇਵ ਸਿੰਘ ਨੁੰ ਬੀਤੀ ਦੇਰ ਸਾਮ ਨੁੰ ਪਨਗ੍ਰੇਨ ਵਿਭਾਗ ਦੇ ਇੰਸਪੈਕਟਰ ਹਰਮਨਪ੍ਰੀਤ ਸਿੰਘ ਨੇ ਸਿਕਾਇਤ ਕੀਤੀ ਪਿੰਡ ਦੋਬੁਰਜੀ ਕੋਲੋ ਅੰਮ੍ਰਿਤਸਰ ਰੋਡ ਉਪਰ ਸਥਿਤ ਇਕ ਨਿੱਜੀ ਗੁਦਾਮ ਵਿਚ ਪਨਗ੍ਰੇਨ ਵਿਭਾਗ ਵਲੋ ਕਣਕ ,,ਚੌਲ ਰਖੇ ਹੋਏ ਸਨ। ਜਿਸ ਦੀ ਦੇਖ ਭਾਲ ਵਾਸਤੇ ਇਕ ਪ੍ਰਾਈਵੇਟ ਕੰਪਨੀ ੳਰੀਗੋ ਕਰਮਾਡੀਟੀਜ ਇੰਡੀਆ ਪ੍ਰਾਈਵੇਟ ਲਿਮਟਿਡ ਨੁੰ ਦਿੱਤੀ ਸੀ। ਜੋ ਕਲ ਦੇਰ ਰਾਤ ਪਤੀ ਲਗਣ ਤੇ ਗੁਦਾਮ ਅੰਦਰ ਸਕਿਊਰਟੀ ਗਾਰਡ ਅਤੇ ਕੁਝ ਆਣਪਛਾਤੇ ਵਿਅਕਤੀਆ ਦੀ ਕਥਿਤ ਤੌਰ ਮਿਲੀਭੁਗਤ ਨਾਲ ਕਣਕ ਚੋਰੀ ਕਰਦਾ ਨੇ ਇਸ ਸੰਬੰਧੀ ਤੁੰਰਤ ਪੁਲਸ ਚੌਕੀ ਦੋਬੁਰਜੀ ਪੁਲਸ ਨੁੰ ਸਿਕਾਇਤ ਕੀਤੀ ਪੁਲਸ ਚੌਕੀ ਇੰਚਾਰਜ ਬਲਦੇਵ ਸਿੰਘ ਨੇ ਗੁਦਾਮ ਵਿਚੋ ਚੋਰੀ ਕਣਕ ਕਰਦੇ ਬਾਰੇ ।ਤੁੰਰਤ ਰਾਤ ਹੀ ਰੇਲਵੇ ਫਾਟਕ ਰਟੌਲ ਰੋਡ ਉਪਰ ਨਾਕਾਬੰਦੀ ਦੌਰਾਨ ਇਕ ਬੁਲੈਰੋ ਗੱਡੀ ਸਕ ਪੈਣ ਤੇ ਤਲਾਸ਼ੀ ਲੈਣ ਤੇ ਕੁਝ ਤੋੜੇ ਕਣਕ ਬਰਾਮਦ ਹੋਏ ।ਮੌਕੇ ਤੇ 2ਵਿਅਕਤੀ ਕਾਬੂ ਕਰਨ ਤੋ ਬਾਅਦ ਅਜ ਦੁਪਹਿਰ ਤੋ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਇਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਗਾਏ ਆਸ ਹੈ ਕਿ ਹੋਰ ਵੀ ਬਰਾਮਦ ਹੋ ਸਕਦੀ ਏ

Today Now News

RELATED ARTICLES
- Advertisment -

POPULAR POSTS