16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ : ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ੍ਹਿਲਾ ਪੁਲਿਸ ਵੱਲੋਂ 29270 ਕਿੱਲੋ...

ਤਰਨਤਾਰਨ : ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ੍ਹਿਲਾ ਪੁਲਿਸ ਵੱਲੋਂ 29270 ਕਿੱਲੋ ਲਾਹਣ ਬ੍ਰਾਮਦ

ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ : ਐਸ.ਐਸ.ਪੀ.

ਤਰਨਤਾਰਨ (ਜਸਬੀਰ ਸਿੰਘ) : ਮਾਨਯੋਗ ਸ੍ਰੀ ਧਰੂਮਨ ਐਚ.ਨਿੰਬਾਲੇ ਆਈ.ਪੀ.ਐਸ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਅਤੇ ਨਜ਼ਾਇਜ ਸ਼ਰਾਬ ਦਾ ਕਰੋਬਾਰ ਕਰਨ ਵਾਲਿਆ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਇਕਬਾਲ ਸਿੰਘ ਪੀ.ਪੀ.ਐਸ/ਡੀ.ਐਸ.ਪੀ ਅਪਰੇਸ਼ਨ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਚੋਹਲਾ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਅੱਜ ਮਿਤੀ 05.04.2021 ਨੂੰ ਪਿੰਡ ਧੁੰਨ ਢਾਏ ਵਾਲਾ ਮੰਡ ਏਰੀਏ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ। ਜੋ ਪੁਲਿਸ ਪਾਰਟੀ ਵੱਲੋਂ ਦੌਰਾਨੇ ਸਰਚ ਅਪਰੇਸ਼ਨ 25270 ਲੀਟਰ ਲਾਹਣ ਬ੍ਰਾਮਦ ਕਰਕੇ ਦੋਸ਼ੀ ਹੀਰਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਧੁੰਨ ਢਾਏ ਵਾਲਾ , ਸ਼ਿੰਦੂ ਪੁੱਤਰ ਪਿਆਰਾ ਸਿੰਘ ਵਾਸੀ ਧੁੰਨ ਢਾਏ ਵਾਲਾ ਅਤੇ ਪੱਗਾ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਧੁੰਨ ਢਾਏ ਵਾਲਾ ਵਿਰੁੱਧ ਮੁੱਕਦਮਾ ਨੰਬਰ 30 ਮਿਤੀ 05.04.2021 ਜੁਰਮ 61/1/14 ਆਬਕਾਰੀ ਐਕਟ 24 ਪਰੀਵੈਨਸ਼ਨ ਆਫ ਵਾਟਰ ਅਤੇ ਪਲੀਊਸ਼ਨ ਕੰਟਰੋਲ ਐਕਟ 1978 ਥਾਣਾ ਚੋਹਲਾ ਸਾਹਿਬ ਦਰਜ਼ ਰਜਿਸਟਰ ਕਰਕੇ ਉਪਰੋਕਤ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਇਸੇ ਤਰਾਂ ਹੀ ਮੁੱਖ ਅਫਸਰ ਥਾਣਾ ਗੋਇੰਦਵਾਲ ਸਾਹਿਬ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਧੁੰਦਾ ਦੇ ਏਰੀਆ ਮੰਡ ਵਿੱਚ ਸਰਚ ਅਪਰੇਸ਼ਨ ਕੀਤਾ ਗਿਆ ।ਜੋ ਪੁਲਿਸ ਪਾਰਟੀ ਵੱਲੋਂ ਦੌਰਾਨੇ ਸਰਚ ਅਪਰੇਸ਼ਨ 4000 ਲੀਟਰ ਲਾਹਣ, 06 ਮੋਮੀ ਤਰਪਾਲਾਂ,02 ਡਰੰਮ ਬ੍ਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਮੁੱਕਦਮਾ ਨੰਬਰ 45 ਮਿਤੀ 05.04.2021 ਜੁਰਮ 61/1/14 ਆਬਕਾਰੀ ਐਕਟ ਥਾਣਾ ਗੋਇੰਦਵਾਲ ਸਾਹਿਬ ਦਰਜ਼ ਰਜਿਸਟਰ ਕੀਤਾ ਗਿਆ ਹੈ।ਦੋਸ਼ੀਆਂ ਦੀ ਭਾਲ ਜਾਰੀ ਹੈ। ਜੋ ਅੱਜ ਮਿਤੀ 05-04-2021 ਨੂੰ ਤਰਨ ਤਾਰਨ ਜ੍ਹਿਲਾ ਪੁਲਿਸ ਵੱਲੋਂ ਕੁੱਲ 29270 ਕਿਲੋ ਲਾਹਣ ਬ੍ਰਾਮਦ ਕਰਕੇ ਦੋ ਮੁੱਕਦਮੇ ਦਰਜ਼ ਰਜਿਸਟਰ ਕੀਤੇ ਗਏ ਹਨ।ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਮੌਕੇ ਐਸ.ਐਸ.ਪੀ ਸਾਹਿਬ ਜੀ ਵੱਲੋਂ ਕਿਹਾ ਗਿਆ ਕਿ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਨਸ਼ਿਆ ਨੂੰ ਖਤਮ ਕਰਨ ਲਈ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਭਵਿੱਖ ਵਿੱਚ ਵੀ ਨਜ਼ਾਇਜ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS