17.4 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਦੋ ਸਮੱਗਲਰਾਂ ਦੀ 67 ਲੱਖ ਦੀ ਜਾਇਦਾਦ ਕੀਤੀ ਫਰੀਜ਼

ਤਰਨਤਾਰਨ ਦੋ ਸਮੱਗਲਰਾਂ ਦੀ 67 ਲੱਖ ਦੀ ਜਾਇਦਾਦ ਕੀਤੀ ਫਰੀਜ਼

ਜਿਲੇ ਵਿੱਚ ਹੁਣ ਤਕ ਤਰਨਤਾਰਨ ਪੁਲਿਸ ਵੱਲੋਂ 84 ਨਸ਼ਾ ਤਸਕਰਾਂ ਦੀ 100 ਕਰੋੜ, 88 ਲੱਖ 19 ਹਜਾਰ 511 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ

ਤਰਨਤਾਰਨ,ਸ਼ਮਸ਼ੇਰ ਸਿੰਘ : ਤਰਨਤਾਰਨ ਪੁਲਿਸ ਨੇ ਦਿੱਲੀ ਦੀ ਕੰਪੀਟੈਂਟ ਅਥਾਰਟੀ ਤੋਂ ਮਿਲੇ ਆਦੇਸ਼ਾਂ ‘ਤੇ ਜ਼ਿਲ੍ਹੇ ਨਾਲ ਸਬੰਧਤ ਦੋ ਸਮੱਗਲਰਾਂ ਦੀ 67 ਲੱਖ ਦੀ ਜਾਇਦਾਦ ਨੂੰ ਫਰੀਜ਼ ਕਰਨ ਦਾ ਦਾਅਵਾ ਕੀਤਾ ਹੈ। ਜਦੋਂਕਿ ਹੁਣ ਤਕ ਤਰਨਤਾਰਨ ਪੁਲਿਸ ਵੱਲੋਂ 84 ਨਸ਼ਾ ਤਸਕਰਾਂ ਦੀ 100 ਕਰੋੜ, 88 ਲੱਖ 19 ਹਜਾਰ 511 ਰੁਪਏ ਦੀ ਜਾਇਦਾਦ ਫਰੀਜ਼ ਕੀਤੀ ਜਾ ਚੁੱਕੀ ਹੈ।ਐੱਸਐੱਸਪੀ ਧਰੂਮਨ ਐੱਚ ਨਿੰਬਲੇ ਨੇ ਦੱਸਿਆ ਕਿ ਚੋਹਲਾ ਸਾਹਿਬ ਦੇ ਪਿੰਡ ਧੁੰਨ ਢਾਏ ਵਾਲਾ ਨਿਵਾਸੀ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਦਵਿੰਦਰ ਸਿੰਘ ਜਿਸਦੇ ਖਿਲਾਫ 2 ਮਾਰਚ 2020 ਨੂੰ ਥਾਣਾ ਲੋਪੋਕੇ ਅੰਮ੍ਰਿਤਸਰ ਵਿਖੇ 10 ਕਿੱਲੋ ਹੈਰੋਇਨ ਦੀ ਬਰਾਮਦਗੀ ਸਬੰਧੀ ਮੁਕੱਦਮਾਂ ਨੰਬਰ 40 ਅਤੇ 1 ਅਗਸਤ 2015 ਨੂੰ ਥਾਣਾ ਸਰਹਾਲੀ ‘ਚ 400 ਗ੍ਰਾਮ ਹੈਰੋਇਨ ਦੀ ਬਰਾਮਦਗੀ ਸਬੰਧੀ ਮੁਕੱਦਮਾਂ ਨੰਬਰ 107 ਦਰਜ ਹੋਇਆ ਸੀ ਦਾ ਘਰ ਫਰੀਜ਼ ਕੀਤਾ ਗਿਆ ਹੈ, ਜਿਸਦੀ ਕੀਮਤ 52 ਲੱਖ ਰੁਪਏ ਬਣਦੀ ਹੈ। ਇਸੇ ਤਰ੍ਹਾਂ ਹੀ ਥਾਣਾ ਸਰਾਏ ਅਮਾਨਤ ਖਾਂ ਦੇ ਪਿੰਡ ਚੀਮਾ ਖੁਰਦ ਵਾਸੀ ਅਮਰਬੀਰ ਸਿੰਘ ਅੰਬਾ ਪੁੱਤਰ ਜਸਬੀਰ ਸਿੰਘ ਜਿਸਦੇ ਖਿਲਾਫ 21 ਨਵੰਬਰ 2013 ਨੂੰ ਥਾਣਾ ਸਰਾਏ ਅਮਾਨਤ ਖਾਂ ‘ਚ ਇਕ ਕਿੱਲੋ ਹੈਰੋਇਨ ਦੀ ਬਰਾਮਦਗੀ ਸਬੰਧੀ ਮੁਕੱਦਮਾਂ ਨੰਬਰ 82 ਦਰਜ ਹੋਇਆ ਸੀ ਦੀ 15 ਲੱਖ ਦੀ ਡਰੱਗ ਮਨੀ ਨੂੰ ਫਰੀਜ਼ ਕੀਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS